ਵਿਆਹੁਤਾ ਨੇ ਦਿਓਰ ''ਤੇ ਲਗਾਇਆ ਜ਼ਬਰ ਜਨਾਹ ਕਰਨ ਦੀ ਕੋਸ਼ਿਸ਼ ਦਾ ਦੋਸ਼

05/28/2020 6:42:41 PM

ਰਾਜਾਸਾਂਸੀ,(ਰਾਜਵਿੰਦਰ) : ਵਿਧਾਨ ਸਭਾ ਅਜਨਾਲਾ ਅਧੀਨ ਪੈਂਦੇ ਪਿੰਡ ਦੁੱਧਰਾਏ ਦੀ ਵਿਆਹੁਤਾ ਲੜਕੀ ਵੱਲੋਂ ਆਪਣੇ ਦਿਓਰ 'ਤੇ ਜਬਰ ਜਨਾਹ ਦੀ ਕੋਸ਼ਿਸ਼ ਕਰਨ ਅਤੇ ਸਹੁਰਾ ਪਰਿਵਾਰ 'ਤੇ ਕੁੱਟ ਮਾਰ ਕਰਨ ਦੇ ਦੋਸ਼ ਲਗਾਏ ਗਏ ਹਨ। ਇਸ ਸਬੰਧੀ ਪੀੜਤ ਲੜਕੀ ਹਰਜਿੰਦਰ ਕੌਰ ਨੇ ਦੱਸਿਆ ਕਿ ਕਰੀਬ ਪੰਜ ਸਾਲ ਪਹਿਲਾਂ ਉਸ ਦਾ ਵਿਆਹ ਹਰਪਾਲ ਸਿੰਘ ਵਾਸੀ ਤਲਵੰਡੀ ਦਾਦੂ ਨਾਲ ਹੋਇਆ ਸੀ ਪਰ ਉਸ ਦੇ ਪਤੀ ਦੇ ਬਾਹਰ ਕਿਸੇ ਲੜਕੀ ਨਾਲ ਨਜਾਇਜ਼ ਸਬੰਧ ਹਨ। ਜਿਸ ਕਾਰਨ ਉਸ ਦਾ ਪਤੀ ਉਸ ਨੂੰ ਕੁੱਟਦਾ ਮਾਰਦਾ ਹੈ ਪਰ ਲਾਕਡਾਉਂਨ ਦੌਰਾਨ ਉਸ ਦੇ ਦਿਓਰ ਕੁਲਦੀਪ ਸਿੰਘ ਨੇ ਉਸ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਬਾਰੇ ਉਸ ਨੇ ਆਪਣੀ ਸੱਸ ਅਤੇ ਸਹੁਰੇ ਨੂੰ ਜਾਣਕਾਰੀ ਦਿੱਤੀ ਪਰ ਉਨ੍ਹਾਂ ਦਿਓਰ ਕੁਲਦੀਪ ਸਿੰਘ ਨੂੰ ਪੁੱਛਣ ਦੀ ਬਜਾਏ ਉਸ ਨੂੰ ਕਿਹਾ ਕਿ ਉਹ ਕਿਉਂ ਵਿਰੋਧ ਕਰ ਰਹੀ ਹੈ ਅਤੇ ਇਸੇ ਰੰਜਿਸ਼ ਤਹਿਤ ਉਸ ਦੇ ਪਤੀ ਦਿਓਰ ਅਤੇ ਸਾਰੇ ਪਰਿਵਾਰ ਨੇ ਉਸ ਨੂੰ ਬਹੁਤ ਕੁੱਟਿਆ ਮਾਰਿਆ ਅਤੇ ਕਰੀਬ 20 ਦਿਨ ਉਸ ਨੂੰ ਘਰ ਵਿੱਚ ਬੰਦੀ ਬਣਾ ਕੇ ਰੱਖਿਆ ਗਿਆ। ਇਸ ਦੌਰਾਨ ਉਸ ਦੇ ਸੱਟਾਂ ਜ਼ਿਆਦਾ ਲੱਗਣ ਕਾਰਨ ਉਹ ਤੁਰ ਫਿਰ ਵੀ ਨਹੀ ਸਕਦੀ ਸੀ। ਅਚਨਚੇਤ ਉਸ ਦੇ ਪਿਤਾ ਆਏ ਅਤੇ ਉਸ ਨੂੰ ਇਨਾਂ ਕੋਲੋ ਛੁਡਵਾ ਕੇ ਪਿੰਡ ਦੁੱਧਰਾਏ ਲੈ ਗਏ।  ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਥਾਣਾ ਮੁਖੀ ਅਜਨਾਲਾ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਆ ਗਿਆ ਹੈ ਅਤੇ ਦੋਸ਼ੀਆਂ ਖਿਲਾਫ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।

Deepak Kumar

This news is Content Editor Deepak Kumar