ਅਥਲੀਟ ਕੋਚ ਗਗਨਦੀਪ ਰੰਧਾਵਾ ਬਣੇ ਨੌਜਵਾਨਾਂ ਲਈ ਮਸੀਹਾ, 135 ਨੌਜਵਾਨਾਂ ਦੀ ਕਰਵਾਈ ਭਰਤੀ

05/06/2021 4:22:25 PM

ਕੱਥੂਨੰਗਲ (ਕੰਬੋ) - ਇਲਾਕੇ ਦੇ ਅਥਲੀਟ ਕੋਚ ਗਗਨਦੀਪ ਸਿੰਘ ਰੰਧਾਵਾ ਵਰਿਆਮ ਨੰਗਲ ਵੱਲੋਂ ਹਰ ਰੋਜ਼ ਕੱਥੂਨੰਗਲ ਗਰਾਊਂਡ ਵਿਚ ਨੌਜਵਾਨਾਂ ਨੂੰ ਦੌੜ, ਬੀਮ, ਲੰਮੀ ਛਾਲ, ਉੱਚੀ ਛਾਲ, ਜੀਗ ਜਾਗ ਬੈਂਲਸ ਆਦਿ ਸਰੀਰਕ ਸਿਖਲਾਈ ਦਿੱਤੀ ਜਾਂਦੀ ਹੈ। ਖਾਸੇ ਕੈਂਟ ਵਿਖੇ ਫੌਜ ਦੀ ਸਿਪਾਹੀ, ਕਲਰਕ, ਭਰਤੀ ਵਿੱਚ ਫਿਜੀਕਲ ਟੈਸਟ ਪਾਸ ਕਰਨ ਲਈ ਇਲਾਕੇ ਦੇ ਨੌਜਵਾਨ ਦਿਨ ਰਾਤ ਸਖ਼ਤ ਮਿਹਨਤਾਂ ਕਰ ਕੇ ਕੈਂਪ ਵਿੱਚ ਸਰੀਰਕ ਸਿਖਲਾਈ ਲੈ ਰਹੇ ਹਨ, ਜਿਸ ਨਾਲ ਇਲਾਕੇ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ। ਕੋਚ ਗਗਨਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਇਸੇ ਤਰ੍ਹਾਂ ਸਰੀਰਕ ਸਿਖਲਾਈ ਲੈਣ ਲਈ ਸੈਂਕੜੇ ਨੌਜਵਾਨ ਫੌਜ ਦੀ ਭਰਤੀ ਹੋਣ ਲਈ ਉਤਸ਼ਾਹਿਤ ਹੁੰਦੇ ਹਨ ਅਤੇ ਨਾਲ ਹੀ ਖੇਡਾਂ ਲਈ ਪ੍ਰੇਰਿਤ ਹੁੰਦੇ ਹਨ।

ਪੜ੍ਹੋ ਇਹ ਵੀ ਖਬਰ ਪਿਆਰ ਦਾ ਦੁਸ਼ਮਣ ਬਣਿਆ ਭਰਾ, ਭੈਣ ਅਤੇ ਪ੍ਰੇਮੀ 'ਤੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀ ਦਰਦਨਾਕ ਮੌਤ

ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਵਾਸਤੇ ਇਹ ਉੱਦਮ ਕਾਫ਼ੀ ਲਾਹੇਵੰਦ ਸਾਬਿਤ ਹੋਇਆ ਹੈ। ਵੱਡੀ ਗਿਣਤੀ ’ਚ ਉਨ੍ਹਾਂ ਦੇ ਮਾਤਾ-ਪਿਤਾ ਆਪਣੇ ਬੱਚਿਆਂ ਦੀ ਸਖ਼ਤ ਮਿਹਨਤ ਨੂੰ ਵੇਖਣ ਆਉਂਦੇ ਹਨ, ਜਿਸ ਕਰ ਕੇ ਉਨ੍ਹਾਂ ਦਾ ਹੋਰ ਮਨੋਬਲ ਵਧਦਾ ਹੈ। ਕੋਚ ਗਗਨਦੀਪ ਸਿੰਘ ਨੇ ਦੱਸਿਆ ਕਿਹਾ ਕਿ ਹੁਣ ਤੱਕ ਸਰੀਰਕ ਸਿੱਖਿਆ ਲੈ ਕੇ ਦੇਸ਼ ਦੀ ਸੇਵਾ ਲਈ 135 ਨੌਜਵਾਨ ਭਰਤੀ ਹੋ ਚੁੱਕੇ ਹਨ। ਮੇਰੀ ਦਿਲੀ ਤਮੰਨਾ ਹੈ ਕਿ ਮੈਂ ਆਪਣੇ ਇਲਾਕੇ ਵਿੱਚੋਂ ਨੌਜਵਾਨ ਨੂੰ ਨਸ਼ਿਆਂ ਤੋਂ ਦੂਰ ਕਰ ਕੇ ਰੋਜ਼ਗਾਰ ਦੇ ਵਧ ਤੋਂ ਵਧ ਮੌਕੇ ਮਹੁੱਈਆ ਕਰਵਾ ਸਕਾ, ਜਿਸ ਵਿੱਚ ਲਗਾਤਾਰ ਮੈਨੂੰ ਕਾਮਯਾਬੀ ਮਿਲ ਰਹੀ ਹੈ। ਇਲਾਕੇ ਦੇ ਲੋਕਾਂ ਤੋਂ ਮਿਲ ਰਹੇ ਸਹਿਯੋਗ ਤੋਂ ਮੈਂ ਬਹੁਤ ਖੁਸ਼ ਹਾਂ।

ਪੜ੍ਹੋ ਇਹ ਵੀ ਖਬਰ ਮੋਗਾ : ASI ਨੇ ਸਰਕਾਰੀ ਰਿਵਾਲਵਰ ਨਾਲ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਕੀਤਾ ਵੱਡਾ ਖ਼ੁਲਾਸਾ

ਇਸ ਮੌਕੇ ਉਨ੍ਹਾਂ ਨੇ ਫੌਜ ’ਚ ਭਰਤੀ ਹੋਏ ਪ੍ਰਿੰਸੀਪਾਲ ਸਿੰਘ ਬੇਗੇਵਾਲ ਨੂੰ ਕੋਚ ਗਗਨਦੀਪ ਸਿੰਘ ਵਰਿਆਮ ਨੰਗਲ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸਪਾਲ ਸਿੰਘ ਬੇਗੇਵਾਲ, ਦੌਜੀ ਸਿਮਰਤਪਾਲ ਸਿੰਘ ਕੱਥੂਨੰਗਲ ਖੁਰਦ, ਨਵਤੇਜ ਸਿੰਘ ਕੋਟ ਹਿਰਦੇਰਾਮ, ਦਿਲਰਾਜ ਸਿੰਘ ਬੇਗੇਵਾਲ, ਅਕਾਸਦੀਪ ਸਿੰਘ ਲੁੱਧੜ, ਕਰਨਦੀਪ ਸਿੰਘ ਲੁੱਧੜ, ਹਰਮਨਦੀਪ ਸਿੰਘ ਲੁੱਧੜ ਆਦਿ ਵਿਸ਼ੇਸ਼ ਤੌਰ ’ਤੇ ਸ਼ਾਮਲ ਸਨ।

ਪੜ੍ਹੋ ਇਹ ਵੀ ਖਬਰ ਵਿਆਹ ਕਰਵਾ ਕੇ ਕੈਨੇਡਾ ਗਏ ਨੌਜਵਾਨ ਦੀ ਹਾਦਸੇ ’ਚ ਮੌਤ, ਗਰਭਵਤੀ ਪਤਨੀ ਦਾ ਰੋ-ਰੋ ਹੋਇਆ ਬੁਰਾ ਹਾਲ


rajwinder kaur

Content Editor

Related News