ਏਐੱਸਆਈ ਨਰਿੰਦਰ ਸਿੰਘ ਨੇ ਪੁਲਸ ਚੌਕੀ ਘਰਿਆਲਾ ਦਾ ਅਹੁਦਾ ਸੰਭਾਲਿਆ

07/02/2020 5:20:14 PM

ਵਲਟੋਹਾ(ਬਲਜੀਤ ਸਿੰਘ) - ਪੁਲਸ ਚੌਕੀ ਘਰਿਆਲਾ ਦੇ ਇੰਚਾਰਜ ਐੱਸਆਈ ਲਖਵਿੰਦਰ ਸਿੰਘ ਦਾ ਤਬਾਦਲਾ ਹੋ ਗਿਆ ਹੈ। ਇਸ ਤੋਂ ਬਾਅਦ ਪੁਲਸ ਚੌਕੀ ਘਰਿਆਲਾ ਦੀ ਜ਼ਿੰਮੇਵਾਰੀ ਐੱਸ ਐੱਸ ਪੀ ਧਰੁਵ ਦਹੀਆ ਵਲੋਂ ਏ. ਐਸ. ਆਈ. ਨਰਿੰਦਰ ਸਿੰਘ ਨੂੰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਏ ਐੱਸ ਆਈ ਨਰਿੰਦਰ ਸਿੰਘ ਇਸ ਤੋਂ ਪਹਿਲਾਂ ਪੁਲਸ ਚੌਕੀ ਸੁਰ ਸਿੰਘ ਵਿਖੇ ਆਪਣੇ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾ ਰਹੇ ਸਨ ਅਤੇ ਉਨ੍ਹਾਂ ਦੀ ਇਮਾਨਦਾਰੀ ਦੇ ਪੂਰੇ ਇਲਾਕੇ ਵਿਚ ਚਰਚੇ ਸਨ। ਜਿਸ ਨੂੰ ਮੁੱਖ ਰੱਖਦੇ ਹੋਏ ਪੁਲਸ ਚੌਕੀ ਘਰਿਆਲਾ ਦੇ ਨਾਲ ਲੱਗਦੇ ਪਿੰਡ ਉਨ੍ਹਾਂ ਨੂੰ ਪੁਲਸ ਚੌਕੀ ਘਰਿਆਲਾ ਵਿਖੇ ਤਇਨਾਤ ਇੰਚਾਰਜ ਵਜੋਂ ਵੇਖਣਾ ਚਾਹੁੰਦੇ ਸਨ। ਲੋਕਾਂ ਦੀਆਂ ਆਸਾਂ ਅਤੇ ਉਮੀਦਾਂ ਤੇ ਖਰੇ ਉਤਰਦੇ ਹੋਏ ਇਹ ਐਸਆਈ ਨਰਿੰਦਰ ਸਿੰਘ ਨੇ ਅੱਜ ਪੁਲਸ ਚੌਕੀ ਘਰਿਆਲਾ ਵਿਖੇ ਇੰਚਾਰਜ ਵਜੋਂ ਅਹੁਦਾ ਸੰਭਾਲ ਲਿਆ ਹੈ।

ਇਸ ਉਪਰੰਤ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਟੀਚਾ ਪੁਲਸ ਚੌਕੀ ਘਰਿਆਲਾ ਦੇ ਅਧੀਨ ਆਉਂਦੇ ਖੇਤਰਾਂ 'ਚ ਨਸ਼ਾ ਤਸਕਰਾਂ 'ਤੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਦੇ ਨਾਲ-ਨਾਲ ਚੌਕੀ 'ਚ ਆਉਣ ਵਾਲੇ ਪੀੜਤ ਲੋਕਾਂ ਨੂੰ ਇਨਸਾਫ ਦੁਆਉਣਾ ਹੋਵੇਗਾ। ਇਸ ਦੌਰਾਨ ਏ ਐੱਸ ਆਈ ਨਰਿੰਦਰ ਸਿੰਘ ਚੌਕੀ ਇੰਚਾਰਜ ਘਰਿਆਲਾ ਨੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ ਅਤੇ ਪਤਵੰਤੇ ਸੱਜਣਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਸਮੱਸਿਆ ਆਉਂਦੀ ਹੈ। ਤਾਂ ਅਸੀਂ ਤੁਹਾਡੀ ਮਦਦ ਲਈ ਬਿਲਕੁਲ ਹਾਜ਼ਰ ਹਾਂ। ਜੇਕਰ ਕੋਈ ਵੀ ਘਟਨਾ ਹੁੁੰਦੀ ਹੈ ਤਾਂ ਤੁਰੰਤ ਉਸ ਦੀ ਸੂਚਨਾ ਪੁਲਸ ਚੌਕੀ ਨੂੰ ਦਿਓ ਅਤੇ ਕਾਨੂੰਨ ਨੂੰ ਕੋਈ ਵੀ ਹੱਥ 'ਚ ਨਾ ਲਵੇ। ਉਨ੍ਹਾਂ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਇਸ ਤੋਂ ਇਲਾਵਾ ਬਾਕੀ ਘਰੋਂ ਕਿਤੇ ਜਾਣ ਲੱਗੇ ਹੋ ਤਾਂ ਆਪਣੇ ਵਾਹਨ ਦੇ ਕਾਗਜ ਬਗੈਰਾ, ਹੈਲਮੈਟ ਅਤੇ ਮਾਸਕ ਲੈ ਕੇ ਹੀ ਡਰਾਇਵਿੰਗ ਕਰੋ। ਇਸ ਮੌਕੇ ਏਐੱਸਆਈ ਗੁਰਨਾਮ ਸਿੰਘ, ਏਐੱਸਆਈ ਗੁਰਦਿਆਲ ਸਿੰਘ, ਸੀ ਟੀ ਅੰਗਰੇਜ਼ ਸਿੰਘ, ਪੀ ਐੱਚ ਜੀ ਚਰਨ ਸਿੰਘ ਮੁੱਖ ਮੁਨਸ਼ੀ ਪ੍ਰਭਜੀਤ ਸਿੰਘ ਆਦਿ ਵੀ ਹਾਜ਼ਰ ਸਨ।


Harinder Kaur

Content Editor

Related News