ਆਸ਼ਾ ਵਰਕਰ ਤੇ ਫਸੀਲੀਟੇਟਰ ਯੂਨੀਅਨ ਪੰਜਾਬ (ਸੀਟੂ) ਦਾ ਸੂਬਾ ਸਰਕਾਰ ਵਿਰੁੱਧ ਫੁੱਟਿਆ ਗੁੱਸਾ

05/05/2020 12:17:00 PM

ਅਜਨਾਲਾ (ਗੁਰਿੰਦਰ ਸਿੰਘ ਬਾਠ): ਆਸ਼ਾ ਵਰਕਰ ਤੇ ਫਸੀਲੀਟੇਟਰ ਯੂਨੀਅਨ ਪੰਜਾਬ (ਸੀਟੂ) ਦੇ ਸੱਦੇ 'ਤੇ ਅੱਜ ਇੱਥੇ 4 ਮਈ ਨੂੰ ਅਜਨਾਲਾ ਬਲਾਕ ਦੀਆਂ ਸਮੂਹ ਆਸ਼ਾ ਵਰਕਰਾਂ ਨੇ ਸਰਕਾਰੀ ਕੰਮ ਦਾ ਮੁਕੰਮਲ ਬਾਈਕਾਟ ਕਰਕੇ ਹੜਤਾਲ ਦਾ ਐਲਾਨ ਕਰ ਦਿੱਤਾ। ਇਸ ਸਬੰਧੀ ਪ੍ਰੈਸ ਨੂੰ ਜਾਰੀ ਬਿਆਨ 'ਚ ਤਹਿਸੀਲ ਪ੍ਰਧਾਨ ਬੀਬੀ ਜਸਵੰਤ ਕੌਰ ਕੱਲੋਮਾਹਲ ਨੇ ਕਿਹਾ ਕਿ ਕਰਫਿਊ ਲੱਗਾ ਹੋਣ ਕਰਕੇ ਸਾਰੇ ਵਰਕਰ ਆਪੋ-ਆਪਣੇ ਘਰਾਂ 'ਚ ਹੀ ਹੜਤਾਲ ਕਰਕੇ ਰਹਿਣਗੇ।ਉਨ੍ਹਾਂ ਕਿਹਾ ਕਿ ਇਹ ਹੜਤਾਲ ਕੋਰੋਨਾ ਮਹਾਮਾਰੀ ਨਾਲ ਲੜ ਰਹੀਆਂ ਆਸ਼ਾ ਵਰਕਰਾਂ ਨੂੰ ਘਟੀਆ ਕਿਸਮ ਦੀਆਂ ਪੀ.ਪੀ.ਈ ਕਿੱਟਾਂ ਤੇ ਮਾਸਕ ਦੇਣ ਨਾਲ ਮੋਗਾ ਜ਼ਿਲੇ 'ਚ 4 ਆਸ਼ਾ ਵਰਕਰਾਂ ਦੇ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਜਾਣ ਕਾਰਨ ਸਥਾਨਕ ਲੋਕਾਂ ਵਲੋਂ ਆਸ਼ਾ ਵਰਕਰਾਂ ਦਾ ਬਾਈਕਾਟ ਕਰਦਿਆਂ ਗੁਰੂਦੁਆਰੇ ਦੀ ਸਪੀਕਰ ਰਾਂਹੀ ਆਸ਼ਾ ਵਰਕਰਾਂ ਨੂੰ ਘਰਾਂ ਵਿੱਚ ਨਾ ਵੜਨ ਦੇਣ ਦਾ ਫੈਸ਼ਲਾ ਸੁਣਾਇਆ ਹੈ।

PunjabKesari

ਬੀਬੀ ਜਸਵੰਤ ਕੌਰ ਗੱਗੋਮਾਹਲ ਨੇ ਅੱਗੇ ਕਿਹਾ ਕਿ ਉਪਰੋਕਤ ਘਟਨਾਂ ਨਾਲ ਸਮੂਹ ਆਸ਼ਾ ਵਰਕਰਾਂ ਦੇ ਮਨਾਂ ਨੂੰ ਵੱਡੀ ਠੇਸ ਪੁੱਜੀ ਹੈ। ਉਨ੍ਹਾਂ ਮੰਗ ਕੀਤੀ ਕਿ ਡਿਊਟੀ ਦੌਰਾਨ ਕੋਰੋਨਾ ਨਾਲ ਪੀੜਤ ਹੋਈਆਂ ਆਸ਼ਾ ਵਰਕਰਾਂ ਦੀ ਸਹੀ ਢੰਗ ਨਾਲ ਦੇਖ-ਭਾਲ ਕੀਤੀ ਜਾਵੇ ਅਤੇ ਇਨ੍ਹਾਂ ਪ੍ਰਭਾਵਿਤ ਆਸ਼ਾ ਵਰਕਰਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਸਪੈਸ਼ਲ ਭੱਤਾ ਦੇ ਕੇ ਸਨਮਾਨਿਤ ਕੀਤਾ ਜਾਵੇ।ਉਨ੍ਹਾਂ ਇਹ ਵੀ ਕਿਹਾ ਕਿ ਜਿਨ੍ਹਾਂ ਅਧਿਕਾਰੀਆਂ ਨੇ ਘਟੀਆ ਸਾਮਾਨ ਦਿੱਤਾ ਹੈ ਉਨ੍ਹਾਂ ਦੀ ਪੜਤਾਲ ਕਰਕੇ ਬਣਦੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇ।ਉਨ੍ਹਾਂ ਕਿਹਾ ਕਿ ਫਰੰਟ 'ਤੇ ਕੰਮ ਕਰ ਰਹੀਆਂ ਆਸ਼ਾ ਵਰਕਰਾਂ ਨੂੰੰ ਸਿਹਤ ਵਿਭਾਗ ਤੇ ਪੁਲਸ ਵਿਭਾਗ ਦੇ ਆਧਿਕਾਰੀਆਂ ਵਾਲੀਆਂ ਸਹੂਲਤਾਂ ਜਿਨ੍ਹਾਂ 'ਚ 50 ਲੱਖ ਦਾ ਬੀਮਾ ਸਮੇਤ ਸਾਰੀਆਂ ਵਰਕਰਾਂ ਨੂੰ ਰੈਗੂਲਰ ਗਰੇਡ ਦੇ ਕੇ ਸਰਕਾਰੀ ਮੁਲਾਜ਼ਮ ਦੀ ਸੂਚੀ 'ਚ ਸ਼ਾਮਲ ਕੀਤਾ ਜਾਵੇ।ਇਸ ਮੌਕੇ ਸੰਘਰਸ਼ ਨੂੰ ਸਫਲ ਬਣਾਉਣ ਲਈ ਤਹਿਸੀਲ਼ ਪ੍ਰਧਾਨ ਬੀਬੀ ਜਸਵੰਤ ਕੌਰ ਦੇ ਸਹਿਯੋਗ 'ਚ ਗੁਰਮੀਤ ਕੌਰ ਫੂਲੇਚੱਕ, ਗੁਰਪ੍ਰੀਤ ਕੌਰ,ਲੂਸੀ,ਰਾਜ ਕੌਰ,ਮਨਜੀਤ ਕੌਰ,ਜਸਵਿੰਦਰ ਕੌਰ,ਜਗਦੀਪ ਕੌਰ,ਰਜਵੰਤ ਕੌਰ,ਜੋਤੀ,ਰਾਜਵਿੰਦਰ ਕੌਰ ਸੂਫੀਆਂ,ਨਰਿੰਦਪਾਲ ਚਮਿਆਰੀ,ਹਰਜਿੰਦਰ ਕੌਰ ਸੂਰੇਪੁਰ,ਅਮਰਜੀਤ ਡਿਆਲ,ਕਿਰਨਜੀਤ ਕੌਰ ਮੱਲੂਨੰਗਲ,ਸੁਖਬੀਰ ਕੌਰ ਆਦਿ ਨੇ ਸਮਰਥਨ ਦਿੱਤਾ।ਸਾਰੀਆਂ ਆਸ਼ਾ ਵਰਕਰਾਂ ਨੇ ਚਿਤਾਵਨੀ ਭਰੇ ਲਹਿਜ਼ੇ 'ਚ ਕਿਹਾ ਕਿ ਜੇਕਰ ਸਰਕਾਰ ਨੇ ਆਸ਼ਾ ਵਰਕਰਾਂ ਦੀਆਂ ਤਰੁੰਤ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।


Shyna

Content Editor

Related News