1 ਰਿਵਾਲਵਰ, 16 ਰੌਂਦ ਅਤੇ 1 ਲੱਖ ਦੀ ਨਕਦੀ ਸਣੇ ਕਾਬੂ

09/23/2019 9:11:00 PM

ਤਰਨਤਾਰਨ(ਰਾਜੂ)-ਥਾਣਾ ਹਰੀਕੇ ਪੁਲਸ ਨੇ ਅਸਲਾ ਲਾਇਸੈਂਸ ਦੀ ਮਿਆਦ ਪੁੱਗ ਜਾਣ ਤੋਂ ਬਾਅਦ ਵੀ ਅਸਲਾ ਲੈ ਕੇ ਜਾ ਰਹੇ ਇਕ ਵਿਅਕਤੀ ਨੂੰ ਇਕ ਰਿਵਾਲਵਰ, 16 ਜ਼ਿੰਦਾ ਰੌਂਦ ਤੇ 1 ਲੱਖ ਦੀ ਨਕਦੀ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਸਬ ਇੰਸਪੈਕਟਰ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਪੁਲਸ ਪਾਰਟੀ ਸਮੇਤ ਨਾਕਾਬੰਦੀ ਦੌਰਾਨ ਮਖੂ ਵਾਲੀ ਸਾਈਡ ਤੋਂ ਆ ਰਹੀ ਆਲਟੋ ਕਾਰ ਨੰਬਰ ਪੀ. ਬੀ. 38.ਡੀ. 1168 ਨੂੰ ਰੋਕਿਆ ਅਤੇ ਕਾਰ ਚਾਲਕ ਦੀ ਤਲਾਸ਼ੀ ਲੈਣ 'ਤੇ 1 ਰਿਵਾਲਵਰ ਸਮੇਤ 6 ਜ਼ਿੰਦਾ ਰੌਂਦ ਬਰਾਮਦ ਹੋਏ। ਜਦ ਕਿ ਕੁੜਤੇ ਦੀ ਜ਼ੇਬ 'ਚੋਂ ਵੀ 10 ਜ਼ਿੰਦਾ ਰੌਂਦ ਮਿਲੇ ਅਤੇ ਕਾਰ ਦੇ ਡੈਸ਼ ਬੋਰਡ 'ਚੋਂ 1 ਲੱਖ ਦੀ ਭਾਰਤੀ ਕਰੰਸੀ ਬਰਾਮਦ ਹੋਈ। ਪੁੱਛਗਿੱਛ ਦੌਰਾਨ ਉਕਤ ਵਿਅਕਤੀ ਦੀ ਪਹਿਚਾਣ ਕੁਲਦੀਪ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਭੂਰਾ ਕਰੀਮਪੁਰਾ ਵਜੋਂ ਹੋਈ, ਜਿਸ ਨੂੰ ਅਸਲੇ ਬਾਰੇ ਪੁੱਛਣ 'ਤੇ ਉਸ ਨੇ ਇਕ ਲਾਇਸੈਂਸ ਪੇਸ਼ ਕੀਤਾ, ਜਿਸ ਦੀ ਮਿਆਦ 13 ਸਤੰਬਰ 2016 ਤੋਂ 12 ਸਤੰਬਰ 2019 ਸੀ। ਉਕਤ ਵਿਅਕਤੀ ਨੇ ਮਿਆਦ ਲੰਘ ਜਾਣ 'ਤੇ ਵੀ ਲਾਇਸੈਂਸ ਰਿਨੀਊ ਨਹੀਂ ਕਰਵਾਇਆ, ਜਿਸ 'ਤੇ ਉਕਤ ਵਿਅਕਤੀ ਦੇ ਖਿਲਾਫ ਮੁਕੱਦਮਾ ਨੰਬਰ 63 ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Karan Kumar

This news is Content Editor Karan Kumar