ਦੀਵਾਲੀ ਦੀ ਰਾਤ AQI 253 ਤੋਂ ਪਾਰ, ਤੀਜੇ ਨੰਬਰ ''ਤੇ ਆਇਆ ਅੰਮ੍ਰਿਤਸਰ, CPCB ਨੇ ਜਾਰੀ ਕੀਤਾ ਆਰੇਂਜ ਅਲਰਟ

11/14/2023 2:05:23 PM

ਅੰਮ੍ਰਿਤਸਰ (ਨੀਰਜ)- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਹੁਕਮ ਜਾਰੀ ਕੀਤਾ ਸੀ ਕਿ ਦੀਵਾਲੀ ਵਾਲੇ ਦਿਨ ਰਾਤ 8 ਵਜੇ ਤੋਂ ਰਾਤ 10.30 ਵਜੇ ਤੱਕ ਹੀ ਪਟਾਕੇ ਚਲਾਏ ਜਾ ਸਕਦੇ ਹਨ ਪਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੋਕਾਂ ਨਿਯਮਾਂ ਦੀ ਉਲੰਘਣਾ ਕੀਤੀ ਹੈ। ਜਾਣਕਾਰੀ ਅਨੁਸਾਰ ਲੋਕਾਂ ਵਲੋਂ ਰਾਤ 12 ਵਜੇ ਤੋਂ ਬਾਅਦ ਵੀ ਪਟਾਕੇ ਚਲਾਏ ਗਏ ਅਤੇ ਪੁਲਸ ਵਲੋਂ ਵੀ ਲੋਕਾਂ ਨੂੰ ਰੋਕਣ ਲਈ ਕੋਈ ਸਖ਼ਤ ਕੋਸ਼ਿਸ਼ ਨਹੀਂ ਕੀਤੀ ਗਈ ਸੀ, ਉਥੇ ਪਰਾਲੀ ਸਾੜਨ ਕਾਰਨ ਪਹਿਲਾਂ ਹੀ 200 ਤੋਂ ਜ਼ਿਆਦਾ ਅੰਕੜਾ ਪਾਰ ਕਰ ਚੁੱਕਿਆ ਅੰਮ੍ਰਿਤਸਰ ਜ਼ਿਲ੍ਹੇ ਦਾ ਏ. ਕਿਊ. ਆਈ. 253 ਦੇ ਪਾਰ ਪੁੱਜ ਗਿਆ, ਜਿਸ ਦੇ ਚੱਲਦੇ ਸੀ. ਪੀ. ਸੀ. ਬੀ. ਵਲੋਂ ਵੀ ਅੰਮ੍ਰਿਤਸਰ ਜ਼ਿਲ੍ਹੇ ਵਿਚ ਆਰੇਂਜ਼ ਅਲਰਟ ਜਾਰੀ ਕਰ ਦਿੱਤਾ ਹੈ। ਆਮ ਜੀਵਨ ਜਿਊਣ ਲਈ ਕਿਸੇ ਵੀ ਖ਼ੇਤਰ ਵਿਚ ਏ. ਕਿਊ. ਆਈ. ਜ਼ੀਰੋ ਤੋਂ 50 ਦੇ ਹੇਠਾਂ ਹੋਣਾ ਚਾਹੀਦਾ ਹੈ, ਪਰ ਪਰਾਲੀ ਅਤੇ ਪਟਾਕਿਆਂ ਦੇ ਧੂੰਏਂ ਕਾਰਨ ਸਥਿਤੀ ਵਿਗੜ ਗਈ ਹੈ। ਅੰਮ੍ਰਿਤਸਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਪੰਜਾਬ ਵਿਚ ਅੰਮ੍ਰਿਤਸਰ ਤੀਜੇ ਨੰਬਰ ’ਤੇ ਹੈ, ਜਿੱਥੇ ਪਰਾਲੀ ਸਾੜਨ ਦੀਆਂ ਘਟਨਾਵਾਂ ਸਭ ਤੋਂ ਵੱਧ ਵਾਪਰੀਆਂ ਹਨ।

ਇਹ ਵੀ ਪੜ੍ਹੋ- ਕਾਰ ਤੇ ਰੋਡਵੇਜ਼ ਦੀ ਬੱਸ ਵਿਚਾਲੇ ਹੋਈ ਆਹਮੋ-ਸਾਹਮਣੇ ਟੱਕਰ, ਮਾਂ ਦੀ ਮੌਤ ਮਗਰੋਂ ਹੁਣ ਜ਼ਖ਼ਮੀ ਪੁੱਤ ਨੇ ਵੀ ਤੋੜਿਆ ਦਮ

ਗ੍ਰੀਨ ਪਟਾਕਿਆਂ ਨਾਲ ਚਲਾਏ ਗਏ ਦੇਸੀ ਪਟਾਕੇ

ਸੁਪਰੀਮ ਕੋਰਟ ਅਤੇ ਪ੍ਰਸ਼ਾਸਨ ਵੱਲੋਂ ਹੁਕਮ ਜਾਰੀ ਕੀਤੇ ਗਏ ਸਨ ਕਿ ਦੀਵਾਲੀ ਵਾਲੇ ਦਿਨ ਸਿਰਫ਼ ਗ੍ਰੀਨ ਪਟਾਕੇ ਹੀ ਵੇਚੇ ਜਾ ਸਕਦੇ ਹਨ ਅਤੇ ਗ੍ਰੀਨ ਪਟਾਕੇ ਹੀ ਚਲਾਏ ਜਾ ਸਕਦੇ ਹਨ, ਪਰ ਦੁਕਾਨਦਾਰਾਂ ਕੋਲ ਪਿਛਲਾ ਸਟਾਕ ਹੋਣ ਕਾਰਨ ਗ੍ਰੀਨ ਪਟਾਕਿਆਂ ਦੇ ਨਾਲ-ਨਾਲ ਦੇਸੀ ਪਟਾਕੇ ਨੂੰ ਵੀ ਵੇਚਿਆ ਗਿਆ, ਜਿਸ ਨਾਲ ਵਾਯੂ ਪ੍ਰਦੂਸ਼ਣ ਦਾ ਪੱਧਰ ਹੋ ਜ਼ਿਆਦਾ ਵੱਧ ਗਿਆ।

ਇਹ ਵੀ ਪੜ੍ਹੋ- ਗੁਰੂਹਰਸਹਾਏ ਵਿਖੇ ਦੋ ਧਿਰਾਂ ਦਾ ਝਗੜਾ ਸੁਲਝਾਉਣ ਗਏ ਨੌਜਵਾਨ ਦਾ ਗੋਲ਼ੀ ਮਾਰ ਕੇ ਕਤਲ

ਪਾਬੰਦੀਸ਼ੁਦਾ ‘ਹਵਾਈ’ ਦੀ ਵੀ ਕੀਤੀ ਵਰਤੋਂ

ਪਾਬੰਦੀਸ਼ੁਦਾ ‘ਕਾਨਾ ਹਵਾਈ’ ਦੀ ਵੀ ਲੋਕਾਂ ਵੱਲੋਂ ਵੱਡੇ ਪੱਧਰ ’ਤੇ ਵਰਤੋਂ ਕੀਤੀ ਗਈ ਹੈ। ਅੰਨਗੜ੍ਹ ਅਤੇ ਕੁਝ ਹੋਰ ਇਲਾਕਿਆਂ ਵਿਚ ਬਣੀ ਕਾਨਾ ਹਵਾਈ ਵਿਚ ਲੋਹੇ ਦੀ ਪੱਤਰੀ ਲੱਗੀ ਹੋਣ ਕਾਰਨ ਇਸ ਨੂੰ ਚਲਾਉਣ ’ਤੇ ਪਾਬੰਦੀ ਲਗਾਈ ਗਈ ਹੈ, ਕਿਉਂਕਿ ਇਸ ਦੇ ਲੱਗਣ ਨਾਲ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਸਕਦਾ ਹੈ ਪਰ ਫਿਰ ਵੀ ਚੋਰੀ ਛੁਪੇ ਕਾਨਾ ਹਵਾਈ ਬਣਾਈ ਗਈ ਅਤੇ ਵੇਚੀ ਵੀ ਗਈ। ਪ੍ਰਸ਼ਾਸਨ ਵਲੋਂ ਸਿਰਫ ਨਿਊ ਅੰਮ੍ਰਿਤਸਰ ਸਥਿਤ 10 ਦੁਕਾਨਾਂ ਨੂੰ ਪਟਾਕੇ ਵੇਚਣ ਦਾ ਲਾਇਸੈਂਸ ਜਾਰੀ ਕੀਤਾ ਗਿਆ ਸੀ ਪਰ ਗਲੀ-ਮੁਹੱਲਿਆਂ ਵਿਚ ਵੀ ਦੁਕਾਨਦਾਰਾਂ ਵਲੋਂ ਪਟਾਕਿਆਂ ਦੀ ਵਿਕਰੀ ਕੀਤੀ ਗਈ।

ਇਹ ਵੀ ਪੜ੍ਹੋ-  ਗ਼ਰੀਬੀ ਦੂਰ ਕਰਨ ਲਈ 14 ਸਾਲ ਪਹਿਲਾਂ ਛੱਡਿਆ ਸੀ ਘਰ, ਹੁਣ ਵਿਦੇਸ਼ੋਂ ਆਈ ਖ਼ਬਰ ਨੇ ਸੁੰਨ ਕੀਤਾ ਪਰਿਵਾਰ

ਸਾਹ ਲੈਣਾ ਹੋਇਆ ਮੁਸ਼ਕਲ, ਦਮੇ ਦੇ ਮਰੀਜ਼ਾਂ ਦਾ ਬੇਹਾਲ

ਪਰਾਲੀ ਅਤੇ ਪਟਾਕਿਆਂ ਦੇ ਪ੍ਰਦੂਸ਼ਣ ਕਾਰਨ ਸਾਹ ਲੈਣਾ ਔਖਾ ਹੋ ਗਿਆ ਹੈ ਅਤੇ ਸਾਹ ਦੀਆਂ ਬੀਮਾਰੀਆਂ ਵਧ ਰਹੀਆਂ ਹਨ, ਖਾਸ ਕਰ ਕੇ ਦਮੇ ਤੋਂ ਪੀੜਤ ਲੋਕਾਂ ਲਈ ਬਾਹਰ ਨਿਕਲਣਾ ਆਸਾਨ ਨਹੀਂ ਹੈ। ਪ੍ਰਦੂਸ਼ਣ ਕਾਰਨ ਅੱਖਾਂ ਵਿਚ ਜਲਨ ਵੀ ਮਹਿਸੂਸ ਹੁੰਦੀ ਹੈ। ਇਸ ਤੋਂ ਬਚਣ ਲਈ ਲੋਕ ਮਾਸਕ ਦੀ ਵਰਤੋਂ ਵੀ ਕਰ ਰਹੇ ਹਨ।

ਇਹ ਵੀ ਪੜ੍ਹੋ- ਦਾਨ ਸਿੰਘ ਵਾਲਾ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ, ਡੇਰਾ ਮੁਖੀ ਸਣੇ ਇਕ ਹੋਰ ਕਾਬੂ

ਮੀਂਹ ਨਾਲ ਹੋ ਸਕਦਾ ਹੈ ਬਚਾਅ

ਪਰਾਲੀ ਨੂੰ ਅੱਗ ਅਤੇ ਪਟਾਕਿਆਂ ਤੋਂ ਨਿਕਲਣ ਵਾਲੇ ਧੂੰਏਂ ਕਾਰਨ ਆਸਮਾਨ ਵਿਚ ਧੂੰਆਂ ਫੈਲ ਗਿਆ ਹੈ ਅਤੇ ਆਸਮਾਨ ਧੁੰਦਲਾ ਨਜ਼ਰ ਆ ਰਿਹਾ ਹੈ, ਇਸ ਨਾਲ ਮੀਂਹ ਪੈਣ ’ਤੇ ਹੀ ਬਚਾਅ ਹੋ ਸਕਦਾ ਹੈ, ਹਾਲਾਂਕਿ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਉਨ੍ਹਾਂ ਕਿਹਾ ਕਿ ਮੀਂਹ ਕਾਰਨ ਧੂੰਆਂ ਹੇਠਾਂ ਡਿੱਗਦਾ ਹੈ ਅਤੇ ਅਸਮਾਨ ਸਾਫ਼ ਹੋ ਜਾਂਦਾ ਹੈ। ਚੀਨ ਵਰਗੇ ਦੇਸ਼ਾਂ ਵਿੱਚ ਹਵਾ ਪ੍ਰਦੂਸ਼ਣ ਨੂੰ ਆਮ ਰੱਖਣ ਲਈ ਨਕਲੀ ਮੀਂਹ ਵਰਸਾਇਆ ਜਾਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan