ਜਸਬੀਰ ਸਿੰਘ ਡਿੰਪਾ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਐਡਵਾਇਜ਼ਰੀ ਕਮੇਟੀ ਦੇ ਮੈਂਬਰ ਨਿਯੁਕਤ

09/05/2020 2:09:42 PM

ਬਾਬਾ ਬਕਾਲਾ ਸਾਹਿਬ (ਰਾਕੇਸ਼) : ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸਾਂਸਦ ਮੈਂਬਰ ਜਸਬੀਰ ਸਿੰਘ ਗਿੱਲ ਡਿੰਪਾ ਨੂੰ ਸਿਵਲ ਜਹਾਜਰਾਨੀ ਮਹਿਕਮੇ ਦੇ ਨੁਮਾਇੰਦੇ ਵਜੋਂ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਐਡਵਾਇਜ਼ਰੀ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਹ ਪਹਿਲੀ ਵਾਰ ਹੈ ਕਿ ਅੰਮ੍ਰਿਤਸਰ ਸ਼ਹਿਰ ਦੇ ਸਾਂਸਦ ਤੋਂ ਇਲਾਵਾ ਕਿਸੇ ਹੋਰ ਯੋਗ ਐੱਮ. ਪੀ. ਨੂੰ ਨਾਮਜ਼ਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਲੋਕ ਇਨਸਾਫ ਪਾਰਟੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਮੋਤੀ ਮਹਿਲ ਦਾ 7 ਨੂੰ ਕਰੇਗੀ ਘਿਰਾਓ

ਇਸ ਸਬੰਧ 'ਚ ਡਿੰਪਾ ਨੇ ਕੇਂਦਰੀ ਜਹਾਜਰਾਨੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਗੁਰੂ ਰਾਮਦਾਸ ਜੀ ਦੇ ਦਰਸ਼ਨਾਂ ਨੂੰ ਆਉਣ ਵਾਲੇ ਸ਼ਰਧਾਲੂ ਜੋ ਕਿ ਦੇਸ਼ਾਂ-ਵਿਦੇਸ਼ਾਂ ਤੋਂ ਇਥੇ ਪੁੱਜਦੇ ਹਨ, ਉਨ੍ਹਾਂ ਦੀ ਯਾਤਰਾ ਨੂੰ ਸੁਖਦਾਈ ਅਤੇ ਯਾਦਗਾਰੀ ਬਣਾਉਣ 'ਚ ਆਪਣਾ ਭਰਪੂਰ ਯਤਨ ਕਰਨਗੇ।  ਲੋਕਾਂ ਲਈ ਹਵਾਈ ਯਾਤਰਾ ਸੁਰੱਕਸ਼ਕ ਅਤੇ ਵਧੀਆ ਕਰਨ ਦਾ ਯਕੀਨ ਦਿਵਾਇਆ ਹੈ। ਇਹ ਹੁਕਮ ਨਰਿੰਦਰ ਸਿੰਘ ਅੰਡਰ ਸੈਕਟਰੀ ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਗਏ।

ਇਹ ਵੀ ਪੜ੍ਹੋ : ਗੁਰਦਾਸਪੁਰ 'ਚ ਨੌਜਵਾਨ ਨੂੰ ਗੋਲੀ ਮਾਰ ਕੇ ਖੋਹੀ ਵਰਨਾ ਕਾਰ, ਪੁਲਸ ਨੇ ਜਾਰੀ ਕੀਤਾ ਅਲਰਟ


Anuradha

Content Editor

Related News