ਡੇਂਗੂ ਬੁਖਾਰ ਦੀ ਲਪੇਟ ''ਚ ਆਉਣ ਨਾਲ ਇੱਕ ਹੋਰ ਮਹਿਲਾਂ ਦੀ ਮੌਤ

10/17/2019 9:26:37 PM

ਅਜਨਾਲਾ, (ਗੁਰਿੰਦਰ ਸਿੰਘ ਬਾਠ)- ਅਜਨਾਲਾ ਸ਼ਹਿਰ 'ਚ ਪਿਛਲੇ ਤਿੰਨ ਮਹੀਨਿਆਂ ਤੋਂ ਸਥਾਨਕ ਵਸਨੀਕਾਂ 'ਤੇ ਕਹਿਰ ਬਣ ਕਿ ਟੁੱਟ ਰਹੇ ਡੇਂਗੂ ਬੁਖਾਰ ਦੇ ਵਾਇਰਲ ਨੇ ਸਥਾਨਕ 4 ਨੰਬਰ ਵਾਰਡ ਦੀ ਰਹਿਣ ਵਾਲੀ ਇੱਕ ਵਿਧਵਾ ਨੂੰ ਆਪਣੀ ਲਪੇਟ 'ਚ ਲੈ ਲਿਆ। ਜਿਸ ਦੌਰਾਨ ਡੇਂਗੂ ਪੀੜਿਤ ਸੁਨੀਤਾ ਕੁਮਾਰੀ ਦੀ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ 'ਚ ਇਲਾਜ਼ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕਾ ਦੇ ਪੁੱਤਰ ਮੋਹਿਤ ਕੁਮਾਰ ਨੇ ਦੱਸਿਆ ਕਿ ਉਸਦੀ ਮਾਤਾ ਪਿਛਲੇ ਕਾਫੀ ਦਿਨਾਂ ਤੋਂ ਡੇਂਗੂ ਬੁਖਾਰ ਤੋਂ ਪੀੜਿਤ ਸੀ ਅਤੇ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ 'ਚ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਸੀ ਪਰ ਅੱਜ ਦੁਪਹਿਰ ਬਾਅਦ ਪਲੈਟਲੈੱਸ ਅਕਾਉਂਟ ਘਟ ਜਾਣ ਕਾਰਨ ਉਨ੍ਹਾਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ।


Bharat Thapa

Content Editor

Related News