ਔਰਤ ਨੇ ਸੜਕ 'ਤੇ ਹੀ ਦਿੱਤਾ ਬੱਚੇ ਨੂੰ ਜਨਮ

06/17/2019 12:51:39 PM

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਅੰਮ੍ਰਿਤਸਰ 'ਚ ਇਕ ਪ੍ਰਵਾਸੀ ਔਰਤ ਨੇ ਸੜਕ 'ਤੇ ਹੀ ਬੱਚੇ ਨੂੰ ਜਨਮ ਦੇ ਦਿੱਤਾ। ਮਹਿਲਾ ਦੇ ਪਤੀ ਨੇ ਦੱਸਿਆ ਕਿ ਉਹ ਪ੍ਰਵਾਸੀ ਹਨ ਤੇ ਆਪਣੇ ਪਿੰਡ ਤੋਂ ਵਾਪਸ ਆ ਰਹੇ ਸਨ ਕਿ ਆਟੋ 'ਚੋਂ ਉਤਰਦੇ ਹੀ ਉਸ ਦੀ ਪਤਨੀ ਨੂੰ ਲੇਬਰ ਪੇਨ ਸ਼ੁਰੂ ਹੋ ਗਈ, ਜਿਸ ਤੋਂ ਬਾਅਦ ਟ੍ਰੈਫਿਕ ਪੁਲਸ ਤੇ ਰਾਹਗੀਰਾਂ ਦੀ ਮਦਦ ਨਾਲ ਉਸ ਦੀ ਪਤਨੀ ਦੀ ਡਿਲੀਵਰੀ ਕਰਵਾਈ ਗਈ। ਇੰਨਾ ਹੀ ਨਹੀਂ ਮੌਕੇ 'ਤੇ ਮੌਜੂਦ ਲੋਕਾਂ ਨੇ ਨਾ ਸਿਰਫ ਐਂਬੂਲੈਂਸ ਦਾ ਪ੍ਰਬੰਧ ਕਰਕੇ ਦਿੱਤਾ ਸਗੋਂ ਪੁੱਤ ਦੇ ਜਨਮ ਦੀ ਖੁਸ਼ੀ 'ਚ ਲੋਕਾਂ ਵਲੋਂ ਉਨ੍ਹਾਂ ਨੂੰ ਸ਼ਗਨ ਵੀ ਦਿੱਤਾ ਗਿਆ।

ਦੱਸ ਦੇਈਏ ਕਿ ਮਾਂ-ਬੇਟੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿਥੇ ਉਨ੍ਹਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।

Baljeet Kaur

This news is Content Editor Baljeet Kaur