ਅਗਾਮੀ ਚੋਣਾਂ 'ਚ ਪਾਰਟੀ ਦੀ ਇਤਿਹਾਸਕ ਜਿੱਤ ਲਈ ਦਿਨ ਰਾਤ ਇਕ ਕੀਤਾ ਜਾਵੇਗਾ : ਟਿੱਕਾ

11/23/2020 4:34:01 PM

ਅੰਮ੍ਰਿਤਸਰ (ਛੀਨਾ): ਜ਼ਿਲ੍ਹਾ ਅਕਾਲੀ ਜੱਥਾ ਬਾਦਲ ਸ਼ਹਿਰੀ ਦੇ ਤੀਸਰੀ ਵਾਰ ਪ੍ਰਧਾਨ ਥਾਪੇ ਗਏ ਗੁਰਪ੍ਰਤਾਪ ਸਿੰਘ ਟਿੱਕਾ ਨੂੰ ਅੱਜ ਹਲਕਾ ਪੂਰਬੀ ਦੇ ਸਹਾਇਕ ਆਬਜਰਵਰ ਸਮਸ਼ੇਰ ਸਿੰਘ ਸ਼ੇਰਾ ਤੇ ਸਾਥੀਆ ਵਲੋਂ ਸਨਮਾਨਤ ਕੀਤਾ ਗਿਆ। ਇਸ ਮੌਕੇ 'ਤੇ ਸੰਬੋਧਨ ਕਰਦਿਆਂ ਗੁਰਪ੍ਰਤਾਪ ਸਿੰਘ ਟਿੱਕਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਹਾਈਕਮਾਨ ਨੇ ਮੈਨੂੰ ਤੀਸਰੀ ਵਾਰ ਜੱਥਾ ਸ਼ਹਿਰੀ ਦੀ ਪ੍ਰਧਾਨਗੀ ਦਾ ਮਾਣ ਬਖਸ਼ਿਆ ਹੈ, ਹੁਣ ਤੱਕੜੇ ਹੋ ਕੇ ਅਗਾਮੀ ਚੋਣਾ 'ਚ ਪਾਰਟੀ ਨੂੰ ਇਤਿਹਾਸਕ ਜਿੱਤ ਦਿਵਾਉਣ ਲਈ ਦਿਨ ਰਾਤ ਇਕ ਕੀਤਾ ਜਾਵੇਗਾ। 

ਇਹ ਵੀ ਪੜ੍ਹੋ : ਆਰਥਿਕ ਤੰਗੀ ਨਾਲ ਜੂਝ ਰਹੇ ਕਿਸਾਨ ਲਈ ਮਦਦ ਲੈ ਕੇ ਆਇਆ ਪੰਜਾਬੀ ਅਦਾਕਾਰ ਯੋਗਰਾਜ ਸਿੰਘ

ਇਸ ਮੌਕੇ 'ਤੇ ਸਮਸ਼ੇਰ ਸਿੰਘ ਸ਼ੇਰਾ ਨੇ ਕਿਹਾ ਕਿ ਪਾਰਟੀ ਦੇ ਵਫ਼ਾਦਾਰ ਆਗੂ ਗੁਰਪ੍ਰਤਾਪ ਸਿੰਘ ਟਿੱਕਾ ਦੀ ਚੰਗੀ ਤਰ੍ਹਾਂ ਨਾਲ ਪਰਖ ਕਰਕੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਉਨ੍ਹਾਂ ਨੂੰ ਤੀਸਰੀ ਵਾਰ ਜੱਥਾ ਸ਼ਹਿਰੀ ਦਾ ਪ੍ਰਧਾਨ ਬਣਨ ਦਾ ਮਾਣ ਦਿੱਤਾ ਹੈ। ਉਨ੍ਹਾ ਕਿਹਾ ਕਿ ਸਾਨੂੰ ਪੂਰਨ ਮਾਣ ਹੈ ਕਿ ਟਿੱਕਾ ਪਾਰਟੀ ਵਲੋਂ ਸੌਂਪੀ ਗਈ ਜਿੰਮੇਵਾਰੀ ਪਹਿਲਾਂ ਦੀ ਤਰ੍ਹਾਂ ਹੀ ਪੂਰੀ ਦ੍ਰਿੜਤਾ ਨਾਲ ਨਿਭਾਉਣਗੇਂ। ਇਸ ਮੌਕੇ 'ਤੇ ਸ਼ੇਰਾ ਤੇ ਸਾਥੀਆ ਵਲੋਂ ਟਿੱਕਾ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਸਮੇਂ ਰਾਣਾ ਪਲਵਿੰਦਰ ਸਿੰਘ ਦੋਬੁਰਜੀ, ਹਰਜਿੰਦਰ ਸਿੰਘ ਮੱਤੇਵਾਲ, ਮਲਕੀਤ ਸਿੰਘ ਵੱਲਾ, ਮੰਨਾ ਸਿੰਘ ਝਾਮਕੇ, ਜਸਪਾਲ ਸਿੰਘ ਸ਼ੰਟ, ਬਿਕਰਮਜੀਤ ਸਿੰਘ ਭਿੰਡਰ ਤੇ ਹੋਰ ਵੀ ਬਹੁਤ ਸਾਰੀਆਂ ਸਖਸ਼ੀਅਤਾਂ ਹਾਜ਼ਰ ਸਨ। 

ਇਹ ਵੀ ਪੜ੍ਹੋ : ਹੱਸਦੇ ਖੇਡਦੇ ਪਰਿਵਾਰ 'ਚ ਪਏ ਕੀਰਨੇ: ਪ੍ਰੀਖਿਆ ਦੇ ਕੇ ਵਾਪਸ ਆ ਰਹੇ ਭੈਣ-ਭਰਾ ਦੀ ਦਰਦਨਾਕ ਹਾਦਸੇ 'ਚ ਮੌਤ

Baljeet Kaur

This news is Content Editor Baljeet Kaur