ਟੈਕਸੀ ਡਰਾਈਵਰਾਂ ਨੇ ਭਾਜਪਾ ਆਗੂ 'ਤੇ ਲਾਇਆ ਡਰਾਈਵਰਾਂ ਨੂੰ ਉਜਾੜਣ ਦਾ ਦੋਸ਼ (ਵੀਡੀਓ)

11/19/2019 3:43:01 PM

ਅੰਮ੍ਰਿਤਸਰ (ਗੁਰਪ੍ਰੀਤ) - ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ 'ਤੇ ਜਿਥੇ ਸੁੰਦਰੀਕਰਨ ਕੀਤਾ ਜਾ ਰਿਹਾ ਹੈ, ਉਥੇ ਹੀ ਰੇਲਵੇ ਸਟੇਸ਼ਨ 'ਤੇ ਬਣੇ ਟੈਕਸੀ ਸਟੈਂਡ ਨੂੰ ਠੇਕੇ 'ਤੇ ਦੇਣ ਦੇ ਖਿਲਾਫ ਟੈਕਸੀ ਡਰਾਈਵਰਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਸਟੇਸ਼ਨ 'ਤੇ ਰੋਸ ਵਿਖਾਵਾ ਕਰਦਿਆਂ ਟੈਕਸੀ ਡਰਾਈਵਰ ਯੂਨੀਅਨ ਨੇ ਭਾਜਪਾ ਆਗੂ 'ਤੇ ਰੇਲਵੇ 'ਤੇ ਉਨ੍ਹਾਂ ਨੂੰ ਤੰਗ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਦੇ ਇਸ ਪ੍ਰਦਰਸ਼ਨ ਦੌਰਾਨ ਮਰਨ ਵਰਤ 'ਤੇ ਬੈਠ ਕੇ ਤਿੱਖਾ ਸੰਘਰਸ਼ ਕਰਨ ਦੀ ਚਿਤਾਵਨੀ ਦਿੱਤੀ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਬੁੱਝ ਕੇ ਉਜਾੜਿਆ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਆਪਣੀ ਜਾਨ ਦੇ ਦੇਣਗੇ ਪਰ ਜਗ੍ਹਾ ਨਹੀਂ ਛੱਡਣਗੇ। ਉਧਰ ਇਸ ਸਬੰਧ 'ਚ ਜਦੋਂ ਸਟੇਸ਼ਨ ਸੁਪਰਡੈਂਟ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਗੱਲ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਇਸ ਬਾਰੇ ਉੱਚ ਅਧਿਕਾਰੀ ਹੀ ਕੁਝ ਦੱਸ ਸਕਦੇ ਹਨ।

rajwinder kaur

This news is Content Editor rajwinder kaur