ਅੰਮ੍ਰਿਤਸਰ ਖੁਦਕੁਸ਼ੀ ਮਾਮਲਾ : ਇਨਸਾਫ ਲਈ ਪਰਿਵਾਰ ਨੇ ਕੱਢਿਆ ਕੈਂਡਲ ਮਾਰਚ

04/23/2019 5:22:38 PM

ਅੰਮ੍ਰਿਤਸਰ (ਗੁਰਪ੍ਰੀਤ) - ਗੁਰਬਖਸ਼ ਨਗਰ 'ਚ ਸ਼ਰੀਕਾਂ ਅਤੇ ਗੁਆਂਢੀਆਂ ਵਲੋਂ ਚਰਿੱਤਰਹੀਣ ਕਹੇ ਜਾਣ ਤੋਂ ਦੁਖੀ ਹੋ ਕੇ ਰਾਧਾ ਨਾਂ ਦੀ ਔਰਤ ਨੇ ਕੁਝ ਦਿਨ ਪਹਿਲਾਂ ਖੁਦਕੁਸ਼ੀ ਕਰ ਲਈ ਸੀ। ਉਕਤ ਮਾਮਲੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਇਨਸਾਫ ਦੀ ਮੰਗ ਨੂੰ ਲੈ ਕੇ ਅੱਜ ਉਕਤ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਕੈਂਡਲ ਮਾਰਚ ਕੱਢਿਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਪੁਲਸ 'ਤੇ ਦੋਸ਼ੀਆਂ ਦਾ ਪੱਖ ਪੂਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਦੋਸ਼ੀਆਂ ਨੂੰ ਇਕ ਕੈਬਨਿਟ ਮੰਤਰੀ ਦੀ ਸ਼ਹਿ ਹਾਸਲ ਹੈ, ਜਿਸ ਕਾਰਨ ਉਨ੍ਹਾਂ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਜ਼ਿਕਰਯੋਗ ਹੈ ਕਿ ਚਾਚੇ ਸਹੁਰੇ ਅਤੇ ਗੁਆਂਢੀਆਂ ਨੇ ਰਾਧਾ ਦੇ ਚਰਿੱਤਰਹੀਣ ਹੋਣ ਦੀਆਂ ਅਫਵਾਹਾਂ ਫੈਲਾਅ ਦਿੱਤੀਆਂ ਸਨ, ਜਿਸ ਤੋਂ ਪਰੇਸ਼ਾਨ ਹੋ ਕੇ ਉਸ ਨੇ ਸ਼ੁੱਕਰਵਾਰ ਨੂੰ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਸੀ।

rajwinder kaur

This news is Content Editor rajwinder kaur