ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ

07/16/2020 5:25:03 PM

ਅੰਮ੍ਰਿਤਸਰ (ਅਨਜਾਣ) : ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਰਾਏ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਵੈਰਾਗ ਮਈ ਬਾਣੀ ਦਾ ਕੀਰਤਨ ਕੀਤਾ ਤੇ ਅਰਦਾਸ ਭਾਈ ਸੁਲਤਾਨ ਸਿੰਘ ਨੇ ਕੀਤੀ। 

ਇਹ ਵੀ ਪੜ੍ਹੋਂ : ਹਵਸ ਦੇ ਭੁੱਖੇ ਸਾਬਕਾ ਪੰਚ ਦੀ ਕਰਤੂਤ: 14 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਨਾਹ

ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਭਾਈ ਤਾਰੂ ਸਿੰਘ ਜੀ ਦੀ ਜੀਵਨੀ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਭਾਈ ਤਾਰੂ ਸਿੰਘ ਜੰਗਲਾਂ ਵਿੱਚ ਰਹਿੰਦੇ ਸਿੰਘਾਂ ਨੂੰ ਪ੍ਰਸ਼ਾਦਾ ਛਕਾਇਆ ਕਰਦੇ ਸਨ ਤੇ ਗੁਰੂ ਘਰ ਦੇ ਦੋਖੀ ਭਗਤ ਨਰਿੰਜਨੀਏ ਨੇ ਉਸ ਵੇਲੇ ਦੇ ਹਾਕਮ ਸੂਬਾ ਜਕਰੀਆ ਖ਼ਾਨ ਨੂੰ ਜਾ ਸ਼ਿਕਾਇਤ ਕੀਤੀ। ਸੂਬੇ ਨੇ ਆਪਣੇ ਸਿਪਾਹੀ ਭੇਜ ਕੇ ਭਾਈ ਤਾਰੂ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਨੂੰ ਬੁਲਵਾ ਲਿਆ। ਭਾਈ ਸਾਹਿਬ ਜੀ ਦੇ ਪਰਿਵਾਰ ਨੂੰ ਤਾਂ ਸੰਗਤਾਂ ਨੇ ਛੁਡਵਾ ਲਿਆ ਪਰ ਭਾਈ ਤਾਰੂ ਸਿੰਘ ਨੂੰ ਸੂਬੇ ਨੇ ਕੈਦ ਕਰ ਲਿਆ। ਜਦ ਭਾਈ ਤਾਰੂ ਸਿੰਘ ਨੇ ਸੂਬੇ ਦੇ ਸਨਮੁਖ ਪੇਸ਼ ਹੁੰਦਿਆਂ ਗੱਜ ਕੇ ਫਤਿਹ ਬੁਲਾਈ ਤਾਂ ਸੂਬਾ ਸੜ-ਬਲ ਕੇ ਕੋਲਾ ਹੋ ਗਿਆ ਤੇ ਉਸ ਨੇ ਭਾਈ ਤਾਰੂ ਸਿੰਘ ਨੂੰ ਕੇਸ ਕਤਲ ਕਰਵਾਉਣ ਲਈ ਕਿਹਾ। ਜਦ ਉਹ ਨਾ ਮੰਨੇ ਤਾਂ ਸੂਬੇ ਨੇ ਉਨ੍ਹਾਂ ਦੀ ਖੋਪਰੀ ਲੁਹਾ ਦਿੱਤਾ। ਇਸ ਉਪਰੰਤ ਸੂਬੇ ਦਾ ਪੇਸ਼ਾਬ ਬੰਦ ਹੋ ਗਿਆ ਤੇ ਉਹ ਦਰਦ ਨਾਲ ਕੁਰਲਾਹੁਣ ਲੱਗਾ। ਸਿੰਘਾਂ ਕੋਲੋਂ ਪੁੱਛਣ ਤੇ ਉਨ੍ਹਾਂ ਕਿਹਾ ਕਿ ਇਸ ਨੇ ਘੋਰ ਪਾਪ ਕੀਤਾ ਹੈ ਤੇ ਇਸਦੇ ਸਿਰ 'ਚ ਜਿਵੇਂ-ਜਿਵੇਂ ਭਾਈ ਤਾਰੂ ਸਿੰਘ ਦੀ ਜੁੱਤੀ ਵੱਜੇਗੀ ਓਵੇਂ-ਓਵੇਂ ਇਸਦਾ ਪੇਸ਼ਾਬ ਨਿਕਲਦਾ ਜਾਵੇਗਾ। ਇਸ ਤਰ੍ਹਾਂ ਸੂਬੇ ਦੇ ਸਿਰ 'ਚ ਜਿਵੇਂ-ਜਿਵੇਂ ਜੁੱਤੀਆਂ ਵੱਜਦੀਆਂ ਗਈਆਂ ਓਵੇਂ ਓਵੇਂ ਉਸਦਾ ਪੇਸ਼ਾਬ ਨਿਕਲਦਾ ਗਿਆ ਤੇ ਸੂਬਾ ਖ਼ਾਨ ਜੁੱਤੀਆਂ ਖਾਂਦਾ-ਖਾਂਦਾ ਮਰ ਗਿਆ। ਭਾਈ ਤਾਰੂ ਸਿੰਘ ਵੀ ਪੂਰੇ 22 ਦਿਨ ਜਿਊਣ ਤੋਂ ਬਾਅਦ ਅਰਦਾਸ ਬੇਨਤੀ ਕਰਨ ਉਪਰੰਤ ਕਲਗੀਧਰ ਦਸਮੇਸ਼ ਪਿਤਾ ਦੇ ਚਰਨਾਂ 'ਚ ਜਾ ਬਿਰਾਜੇ। ਭਾਈ ਮਨਜੀਤ ਸਿੰਘ ਨੇ ਨੌਜਵਾਨਾਂ ਨੂੰ ਸੇਧ ਦਿੰਦਿਆਂ ਕਿਹਾ ਕਿ ਉਹ ਵੀ ਆਪਣਾ ਸਿੱਖੀ ਸਿਦਕ ਭਾਈ ਤਾਰੂ ਸਿੰਘ ਦੇ ਪੂਰਨਿਆਂ 'ਤੇ ਚੱਲਦਿਆਂ ਕੇਸਾਂ ਸਵਾਸਾਂ ਸੰਗ ਨਿਭਾਉਣ ਤੇ ਬਾਣੀ ਤੇ ਬਾਣੇ ਦੇ ਧਾਰਨੀ ਹੋਣ।


Baljeet Kaur

Content Editor

Related News