ਲੌਂਗੋਵਾਲ ਵਿਖੇ ਵਾਪਰੇ ਹਾਦਸੇ ਮਗਰੋਂ ਹਰਕਤ ’ਚ ਆਇਆ ਪ੍ਰਸ਼ਾਸਨ

02/18/2020 11:52:22 AM

ਅਮ੍ਰਿਤਸਰ (ਸੁਮੀਤ) - ਲੌਂਗੋਵਾਲ ਵਿਖੇ ਵਾਪਰੇ ਦਰਦਨਾਕ ਸਕੂਲ ਵੈਨ ਹਾਦਸੇ ਤੋਂ ਬਾਅਦ ਮੁੱਖ ਮੰਤਰੀ ਵਲੋਂ ਸਾਰੇ ਜ਼ਿਲਿਆਂ ਦੀਆਂ ਸਕੂਲ ਬੱਸਾਂ ਦੀ ਚੈਕਿੰਗ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਮੁੱਖ ਮੰਤਰੀ ਵਲੋਂ ਜਾਰੀ ਕੀਤੇ ਹੁਕਮਾਂ ਮਗਰੋਂ ਪ੍ਰਸ਼ਾਸਨ ਦੇ ਸਾਰੇ ਅਧਿਕਾਰੀ ਹਰਕਤ 'ਚ ਆ ਗਏ ਹਨ। ਅਮ੍ਰਿਤਸਰ ਜ਼ਿਲੇ ’ਚ ਪ੍ਰਸ਼ਾਸਨ ਦੇ ਅਧਿਕਾਰੀਆਂ ਵਲੋਂ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ, ਜਿਸ ਦੌਰਾਨ ਬਹੁਤ ਸਾਰੀਆਂ ਬੱਸਾਂ ’ਚ ਕਮੀਆਂ ਪਾਇਆ ਗਈਆਂ। ਸਕੂਲੀ ਬੱਸਾਂ ਦੇ ਪੈਪਰ ਪੂਰੇ ਨਾ ਹੋਣ ਕਾਰਨ ਕਈ ਬੱਸਾਂ ਦੇ ਮੌਕੇ ’ਤੇ ਚਲਾਨ ਵੀ ਕੱਟੇ ਗਏ। ਲੌਂਗੋਵਾਲ ਹਾਦਸੇ ਮਗਰੋਂ ਵੀ ਬਹੁਤ ਸਾਰੀਆਂ ਸਕੂਲ ਬੱਸਾਂ ਅਤੇ ਆਟੋ ਦੇ ਹਾਲਤ ਮਾੜੇ ਨਜ਼ਰ ਆ ਰਹੇ ਹਨ।

ਜਾਣਕਾਰੀ ਅਨੁਸਾਰ ਚੈਕਿੰਗ ਦੇ ਸਬੰਧ ’ਚ ਨਾਕਾਬੰਦੀ ਕਰਕੇ ਪ੍ਰਸ਼ਾਸਨ ਨੇ ਅਜਿਹੀਆਂ ਸਕੂਲੀ ਬੱਸਾਂ ਨੂੰ ਘੇਰਿਆ, ਜੋ ਸੇਫ ਸਕੂਲ ਵਾਹਨ ਸਕੀਮ ਦੇ ਨਿਯਮਾਂ ਨੂੰ ਛਿੱਕੇ ਟੰਗ ਰਹੀਆਂ ਸਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪ੍ਰਸ਼ਾਸਨਿਕ ਕਾਰਵਾਈ ਦੇ ਡਰੋਂ ਕੁਝ ਪ੍ਰਾਈਵੇਟ ਬੱਸ ਚਾਲਕਾਂ ਨੇ ਆਪਣੀਆਂ ਉਨ੍ਹਾਂ ਬੱਸਾਂ ਨੂੰ ਸੜਕਾਂ ’ਤੇ ਹੀ ਨਹੀਂ ਉਤਾਰਿਆ, ਜੋ ਨਿਯਮਾਂ ਦੇ ਉਲਟ ਦੌੜ ਰਹੀਆਂ ਸਨ। ਚੈਕਿੰਗ ਦੌਰਾਨ ਸਾਹਮਣੇ ਆਇਆ ਕਿ ਸਾਰੇ ਸਕੂਲ ਵਾਹਨਾਂ ’ਚ ਸਮਰੱਥਾਂ ਤੋਂ ਵੱਧ ਸਕੂਲ ਬੱਚਿਆਂ ਨੂੰ ਬਿਠਾਇਆ ਜਾ ਰਿਹਾ ਹੈ। ਬਹੁਤ ਸਾਰੇ ਵਾਹਨਾਂ ’ਚ ਅੱਗ ਬੁਝਾਊ ਯੰਤਰ ਦੀ ਥਾਂ ਪਾਣੀ ਵਾਲੀਆਂ ਬੋਤਲਾਂ ਦੀ ਵਰਤੋਂ ਕੀਤੀ ਜਾ ਰਹੀ ਹੈ।

rajwinder kaur

This news is Content Editor rajwinder kaur