ਤੇਜ਼ ਗਰਮੀ ’ਚ ਬਿਜਲੀ ਕੱਟਾਂ ਕਾਰਨ ਲੋਕਾਂ ’ਚ ਹਾਹਾਕਾਰ, ਅੱਜ ਮੀਂਹ ਪੈਣ ਦੀ ਸੰਭਾਵਨਾ

06/24/2023 10:32:41 AM

ਅੰਮ੍ਰਿਤਸਰ (ਰਮਨ)- ਗੁਰੂ ਨਗਰੀ ਵਿਚ ਜਿੱਥੇ ਪਿਛਲੇ ਕੁਝ ਦਿਨਾਂ ਤੋਂ ਤੇਜ਼ ਗਰਮੀ ਪੈ ਰਹੀ, ਉਥੇ ਪਾਵਰਕਾਮ ਵਿਭਾਗ ਵਲੋਂ ਵਾਰ-ਵਾਰ ਲਗਾਏ ਜਾ ਰਹੇ ਬਿਜਲੀ ਕੱਟਾਂ ਤੋਂ ਸ਼ਹਿਰ ਬੇਹੱਦ ਦੁਖੀ ਨਜ਼ਰ ਆ ਰਹੇ ਹਨ। ਸ਼ੁੱਕਰਵਾਰ ਨੂੰ ਵੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਦੇਰ ਸ਼ਾਮ ਤੱਕ ਬਿਜਲੀ ਸਪਲਾਈ ਠੀਕ ਤਰ੍ਹਾਂ ਬਹਾਲ ਨਹੀਂ ਹੋ ਸਕੀ, ਜਿਸ ਕਾਰਨ ਲੋਕਾਂ ਨੇ ਬਿਜਲੀ ਘਰਾਂ ਦੇ ਅੰਦਰ ਹੀ ਰੋਸ ਪ੍ਰਦਰਸ਼ਨ ਕੀਤਾ। ਗਰਮੀ ਨੇ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਛੱਡਣ 'ਤੇ ਗਿਆਨੀ ਹਰਪ੍ਰੀਤ ਸਿੰਘ ਨੇ ਵਲਟੋਹਾ ਦੀ ਟਿੱਪਣੀ 'ਤੇ ਦਿੱਤਾ ਵੱਡਾ ਬਿਆਨ

ਮੌਸਮ ਵਿਭਾਗ ਅਨੁਸਾਰ ਸ਼ਹਿਰ ਵਿਚ 40 ਡਿਗਰੀ ਸੈਲਸੀਅਸ ਤਾਪਮਾਨ ਨੋਟ ਕੀਤਾ ਗਿਆ ਹੈ ਅਤੇ ਦੇਰ ਰਾਤ ਤੋਂ ਹੀ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਗਰਮੀ ਵਧਣ ਨਾਲ ਪਾਵਰਕਾਮ ਦੀਆਂ ਮੁਸ਼ਕਲਾਂ ਵਧਣ ਲੱਗੀਆਂ, ਗਰਮੀ ਤੇਜ਼ ਹੋਣ ਕਾਰਨ ਬਿਜਲੀ ਦੀ ਮੰਗ ਵਧ ਗਈ, ਉਥੇ ਹੀ ਬਿਜਲੀ ਦੀਆਂ ਸਮੱਸਿਆਵਾਂ ਵੀ ਹੋਰ ਆਉਣ ਲੱਗੀਆਂ। ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਵਿਚ ਬਿਜਲੀ ਸਪਲਾਈ ਦੀ ਸਮੱਸਿਆ ਦਾ ਲੋਕਾਂ ਨੂੰ ਸਾਹਮਣਾ ਕਰਨਾ ਪਿਆ। ਲੋਕ ਪਾਵਰਕਾਮ ਦੇ ਨੋਡਲ ਸ਼ਿਕਾਇਤ ਕੇਂਦਰਾਂ ’ਤੇ ਫੋਨ ਕਰਦੇ ਰਹੇ ਪਰ ਉਥੇ ਲਾਈਨਾਂ ਵਿਅਸਤ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ-  ਗੁਰਦਾਸਪੁਰ 'ਚ ਸ਼ਰੇਆਮ ਗੁੰਡਾਗਰਦੀ, ਪਿੰਡ ਦੇ ਹੀ ਵਿਅਕਤੀਆਂ ਨੇ ਨੌਜਵਾਨ 'ਤੇ ਹਮਲਾ ਕਰ ਕੀਤਾ ਜ਼ਖ਼ਮੀ

ਸ਼ਿਵਾਲਾ ਬਾਗ ਭਾਈਆਂ ਨੇੜੇ ਮੁਸਲਿਮ ਗੰਜ ਇਲਾਕੇ ਵਿਚ ਪਿਛਲੇ ਚਾਰ ਦਿਨਾਂ ਤੋਂ ਇਲਾਕਾ ਵਾਸੀ ਬਿਜਲੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਇਲਾਕੇ ਦੇ ਲੋਕਾਂ ਨੇ ਪਾਵਰਕਾਮ ਦੇ ਨੋਡਲ ਸ਼ਿਕਾਇਤ ਕੇਂਦਰਾਂ ਦੇ ਨਾਲ-ਨਾਲ ਪਾਵਰਕਾਮ ਵਿਚ ਜਾ ਕੇ ਸ਼ਿਕਾਇਤ ਕੀਤੀ ਕਿ ਉਹ ਉਥੇ ਚੱਕਰ ਲਗਾ ਕੇ ਪ੍ਰੇਸ਼ਾਨ ਹਨ ਪਰ ਫਿਰ ਵੀ ਇਲਾਕੇ ਵਿਚ ਬਿਜਲੀ ਠੀਕ ਹੋਣ ਦਾ ਕੋਈ ਨਾਮੋ-ਨਿਸ਼ਾਨ ਨਹੀਂ ਹੈ। ਇਸ ਸਬੰਧੀ ਲੋਕਾਂ ਨੇ ਬਿਜਲੀ ਘਰ ਪ੍ਰਦਰਸ਼ਨ ਕੀਤਾ, ਜਦੋਂਕਿ ਬੱਚਿਆਂ ਸਮੇਤ ਔਰਤਾਂ ਨੇ ਪੱਖੇ ਲੈ ਕੇ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮੁਫ਼ਤ ਬਿਜਲੀ ਨਹੀਂ ਚਾਹੀਦੀ। ਉਨ੍ਹਾਂ ਕਿਹਾ ਕਿ ਬਿਜਲੀ ਦੇ ਕੱਟਾਂ ਦਾ ਗੁੱਸਾ ਆਉਣ ਵਾਲੀਆਂ ਚੋਣਾਂ ਵਿਚ ਕੱਢਿਆ ਜਾਵੇਗਾ। ਸ਼ਹਿਰ ਦੇ ਛੇਹਰਟਾ, ਖੰਡਵਾਲਾ, ਕਾਂਗੜਾ ਕਲੋਨੀ, ਮਜੀਠਾ ਰੋਡ, ਘੰਣੂਪੁਰ ਕਾਲੇ ਦੇ ਦਰਜਨਾਂ ਖ਼ੇਤਰਾਂ ਵਿਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਪਈ ਹੈ।

ਇਹ ਵੀ ਪੜ੍ਹੋ-  ਹਰੀਕੇ ਵਾਈਲਡ ਲਾਈਫ ਸੈਂਚੁਰੀ ’ਚ ਨਜ਼ਰ ਆਇਆ ਦੁਰਲੱਭ ਡਾਲਮੇਟੀਅਨ ਪੈਲੀਕਨ ਪੰਛੀ

ਸਮੁੱਚਾ ਅੰਮ੍ਰਿਤਸਰ ਸ਼ਹਿਰ ਇਸ ਸਮੇਂ ਬਿਜਲੀ ਦੀ ਸਮੱਸਿਆ ਨਾਲ ਜੂਝ ਰਿਹਾ ਹੈ । ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਇਸ ਤਰ੍ਹਾਂ ਬਿਜਲੀ ਦੇ ਕੱਟ ਨਹੀਂ ਲੱਗਦੇ ਸਨ, ਹੁਣ ਲੋਕਾਂ ਨੂੰ ਚਾਰ ਦਿਨ ਬਿਜਲੀ ਤੋਂ ਬਿਨਾਂ ਰਹਿਣਾ ਪੈ ਰਿਹਾ ਹੈ। ਬਿਜਲੀ ਨਾ ਆਉਣ ਕਾਰਨ ਲੋਕਾਂ ਦੇ ਘਰਾਂ ਵਿਚ ਪਾਣੀ ਨਹੀਂ ਆ ਰਿਹਾ, ਲੋਕ ਪੀਣ ਵਾਲੇ ਪਾਣੀ ਨੂੰ ਤਰਸਣ ਲੱਗੇ ਹਨ। ਲੋਕ ਇਸ ਦਾ ਜਵਾਬ ਨਗਰ ਨਿਗਮ ਚੋਣਾਂ ਵਿੱਚ ਦੇਣਗੇ। ਟਾਵਰ ਨੂੰ ਲੈ ਕੇ ਬਿਜਲੀ ਦੀ ਸਮੱਸਿਆ ਹੈ, ਸ਼ਨੀਵਾਰ ਤੋਂ ਸਭ ਕੁਝ ਠੀਕ ਹੋ ਜਾਵੇਗਾ। ਲੋਕਾਂ ਨੂੰ ਹੁਣ ਬਿਜਲੀ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ, ਪਾਵਰਕਾਮ ਦੀਆਂ ਤਕਨੀਕੀ ਟੀਮਾਂ 24 ਘੰਟੇ ਫੀਲਡ ਵਿਚ ਕੰਮ ਕਰ ਰਹੀਆਂ ਹਨ।

ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਥਾਪੇ ਗਏ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੰਭਾਲੀ ਸੇਵਾ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

Shivani Bassan

This news is Content Editor Shivani Bassan