ਅੰਮ੍ਰਿਤਸਰ ਜੇਲ ''ਚੋਂ 15 ਮੋਬਾਇਲ ਫੋਨ ਬਰਾਮਦ

01/19/2020 1:25:23 AM

ਅੰਮ੍ਰਿਤਸਰ,(ਸੁਮਿਤ): ਅੰਮ੍ਰਿਤਸਰ ਜੇਲ ਪ੍ਰਸ਼ਾਸਨ ਵੱਲੋਂ ਸ਼ਨੀਵਾਰ ਵੱਡੀ ਕਾਰਵਾਈ ਕਰਦੇ ਹੋਏ ਜੇਲ 'ਚ ਚਲ ਰਹੇ 15 ਮੋਬਾਇਲ ਫੋਨ ਫੜਨ 'ਚ ਸਫਲਤਾ ਹਾਸਲ ਕੀਤੀ ਗਈ ਹੈ । ਇਸ ਮਾਮਲੇ  'ਚ ਜੇਲ ਵਿਭਾਗ ਵਲੋਂ ਪੁਲਸ ਫੋਰਸ ਦੇ ਨਾਲ ਮਿਲ ਕੇ ਜੇਲ ਦੀ ਚੈਕਿੰਗ ਕੀਤੀ ਗਈ । ਜਿਸ ਵਿਚ 11 ਲਾਵਾਰਿਸ ਫੋਨ ਬਰਾਮਦ ਕੀਤੇ ਗਏ ਅਤੇ ਚਾਰ ਮੋਬਾਇਲ ਫੋਨ ਕੈਦੀਆਂ ਦੀ ਬੈਰਕ 'ਚ ਮਿਲੇ । ਇਨ੍ਹਾਂ ਚਾਰ ਮੁਲਜ਼ਮਾਂ ਦੀ ਪਛਾਣ ਹੋ ਚੁਕੀ ਹੈ ਅਤੇ ਇਹ ਸਾਰੇ ਵੱਡੇ ਜੁਰਮ ਹੇਠ ਜੇਲ ਦੇ ਵਿਚ ਬੰਦ ਹਨ  ਅਤੇ 11 ਲਾਵਾਰਿਸ ਫੋਨਾਂ ਤੋਂ ਕੀਤੀ ਗਈਆਂ ਕਾਲਾ ਦੀ ਜਾਂਚ ਕੀਤੀ ਜਾ ਰਹੀ ਹੈ । ਪੁਲਸ ਵਲੋਂ 15 ਫੋਨਾਂ ਦੀ ਬਰਾਮਦਗੀ ਦਾ ਮਾਮਲਾ ਦਰਜ ਕਰ ਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੀ । ਜੇਲ ਵਿਭਾਗ ਵਲੋਂ ਕੀਤੀ ਗਈ ਇਹ ਕਾਰਵਾਈ ਪਿਛਲੇ ਕੁੱਝ ਸਾਲਾਂ ਵਿੱਚ ਕੀਤੀ ਗਈ ਸਭ ਤੋਂ ਵੱਡੀ ਕਾਰਵਾਈ ਮੰਨੀ ਜਾ ਰਹੀ ਹੈ । ਜਿਸ ਦੀ ਪੜਤਾਲ ਵਡੇ ਪੱਧਰ 'ਤੇ ਕੀਤੀ ਜਾ ਰਹੀ ਹੈ


Related News