ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੀ ਵੱਡੀ ਕਾਰਵਾਈ, ਫਲੈਟ ਕਰਵਾਏ ਖਾਲ੍ਹੀ (ਵੀਡੀਓ)

08/20/2019 3:26:36 PM

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਇੰਪਰੂਵਮੈਂਟਰ ਟਰੱਸਟ ਵੱਲੋਂ ਅੱਜ ਵੱਡੀ ਕਾਰਵਾਈ ਕਰਦੇ ਹੋਏ ਮਾਲ ਮੰਡੀ ਵਿਚ ਲੋਕਾਂ ਵੱਲੋਂ ਨਾਜਾਇਜ਼ ਕਬਜ਼ਾ ਕੀਤੇ ਗਏ ਫਲੈਟਾਂ ਨੂੰ ਖਾਲ੍ਹੀ ਕਰਵਾਇਆ ਗਿਆ। ਹਾਲਾਂਕਿ ਇਸ ਦੌਰਾਨ ਫਲੈਟਾਂ ਵਿਚ ਰਹਿ ਰਹੇ ਲੋਕਾਂ ਨੇ ਪੁਲਸ ਅਤੇ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਇਸ ਦਾ ਵਿਰੋਧ ਵੀ ਕੀਤਾ। ਪੀੜਤਾਂ ਦਾ ਕਹਿਣਾ ਹੈ ਕਿ ਉਹ ਲੰਬੇ ਸਮੇਂ ਤੋਂ ਇਨ੍ਹਾਂ ਫਲੈਟਾਂ ਵਿਚ ਕਿਰਾਇਆ ਭਰ ਕੇ ਰਹਿ ਰਹੇ ਸਨ ਅਤੇ ਅੱਜ ਬਿਨ੍ਹਾਂ ਦੱਸੇ ਅਚਾਨਕ ਹੀ ਟਰੱਸਟ ਵੱਲੋਂ ਘਰ ਖਾਲ੍ਹੀ ਕਰਵਾਏ ਜਾ ਰਹੇ। ਪੀੜਤਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਮਾਂ ਦਿੱਤਾ ਜਾਵੇ। ਇਸ ਦੌਰਾਨ ਮੌਕੇ 'ਤੇ ਮੌਜੂਦ ਕੁੱਝ ਅਜਿਹੇ ਲੋਕ ਵੀ ਸਨ, ਜਿਨ੍ਹਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਉਨ੍ਹਾਂ ਦੇ ਫਲੈਟ ਦਾ ਮਾਲਕ ਕੌਣ ਹੈ।

ਉਥੇ ਹੀ ਇਸ ਮਾਮਲੇ ਵਿਚ ਜਾਣਕਾਰੀ ਦਿੰਦੇ ਹੋਏ ਨਗਰ ਸੁਧਾਰ ਟਰੱਟ ਦੇ ਐਸ.ਈ. ਦਾ ਕਹਿਣਾ ਹੈ ਕਿ ਇਹ ਕੁੱਲ 95 ਫਲੈਟ ਸਨ, ਜਿਨ੍ਹਾਂ 'ਤੇ ਕਈ ਸਾਲਾਂ ਤੋਂ ਲੋਕਾਂ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ, ਨਾਲ ਹੀ ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿਚ ਕਈ ਕਾਨੂੰਨ ਵਿਰੋਧੀ ਗਤੀਵਿਧੀਆਂ ਵੀ ਚੱਲਦੀਆਂ ਹਨ, ਜਿਨ੍ਹਾਂ 'ਤੇ ਅੱਜ ਮੈਜੀਸਟਰੇਟ ਦੀ ਹਾਜ਼ਰੀ ਵਿਚ ਇਹ ਕਾਰਵਾਈ ਪੁਲਸ ਦੀ ਮਦਦ ਨਾਲ ਕੀਤੀ ਜਾ ਰਹੀ ਹੈ।

cherry

This news is Content Editor cherry