ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਵਿਪਨ ਕੁਮਾਰ ਢੰਡ ਬਣੇ ਪ੍ਰਧਾਨ

04/06/2019 12:07:56 PM

ਅੰਮ੍ਰਿਤਸਰ (ਸੁਮਿਤ) : ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੀ ਚੋਣ ਵਿਚ ਐਡਵੋਕੇਟ ਵਿਪਨ ਕੁਮਾਰ ਢੰਡ ਨੇ ਪ੍ਰਦੀਪ ਸੈਣੀ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਇਹ ਵੋਟਿੰਗ ਸ਼ੁਰੂ ਹੋਈ ਸੀ, ਜੋ ਸ਼ਾਮ 5 ਵਜੇ ਤੱਕ ਚੱਲੀ।

ਉਸ ਉਪਰੰਤ ਦੇਰ ਰਾਤ ਸਾਡੇ 10 ਵਜੇ ਦੇ ਕਰੀਬ ਇਸ ਦਾ ਨਤੀਜਾ ਘੋਸ਼ਿਤ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਨਤੀਜਾ ਐਲਾਨ ਹੋਣ ਤੋਂ ਕੁੱਝ ਸਮਾਂ ਪਹਿਲਾਂ ਕੁੱਝ ਵਕੀਲਾਂ ਦੀ ਆਪਸ ਵਿਚ ਬਹਿਸ ਵੀ ਹੋ ਗਈ। ਮੌਕੇ 'ਤੇ ਮੌਜੂਦ ਪੁਲਸ ਨੇ ਮਾਹੌਲ ਨੂੰ ਸ਼ਾਂਤ ਕੀਤਾ। ਇਨ੍ਹਾਂ ਚੋਣਾਂ ਵਿਚ ਵੀ.ਕੇ. ਢੰਡ ਨੂੰ 707 ਵੋਟਾਂ ਪਈਆਂ, ਜਦਕਿ ਪ੍ਰਦੀਪ ਸੈਣੀ ਨੂੰ 658 ਵੋਟਾਂ ਅਤੇ ਰਾਜਵਿੰਦਰ ਸਿੰਘ ਨੂੰ 47 ਵੋਟਾਂ ਮਿਲੀਆਂ। ਵਿਪਨ ਨੇ ਜਿੱਤ ਤੋਂ ਬਾਅਦ ਖੁਸ਼ੀ ਮਨਾਉਂਦੇ ਹੋਏ ਉਥੇ ਮੌਜੂਦ ਸਾਰੇ ਵਕੀਲਾਂ ਦਾ ਧੰਨਵਾਦ ਕੀਤਾ।

cherry

This news is Content Editor cherry