ਪੁਰਾਣੀ ਸਬਜ਼ੀ ਮੰਡੀ ''ਚ ਅੱਗ ਲੱਗਣ ਨਾਲ 23 ਦੁਕਾਨਾਂ ਸੜ ਕੇ ਹੋਈਆਂ ਸੁਆਹ

11/22/2019 10:09:47 AM

ਅੰਮ੍ਰਿਤਸਰ (ਅਵਦੇਸ਼) : ਅੰਮ੍ਰਿਤਸਰ ਦੀ ਪੁਰਾਣੀ ਸਬਜ਼ੀ ਮੰਡੀ ਵਿਚ ਅੱਜ ਤੜਕੇ ਸਵੇਰੇ ਪੌਣੇ 5 ਵਜੇ ਦੇ ਕਰੀਬ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਅਤੇ 23 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ ਹਨ।

ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੇ ਐੱਮ.ਐੱਲ.ਏ. ਸੁਨੀਲ ਦੱਤੀ ਨੇ ਆਪਣੀ ਗ੍ਰਾਂਟ ਵਿਚੋਂ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਹ ਫਾਇਰ ਬਿਗ੍ਰੇਡ ਦੇ 1 ਘੰਟਾ ਦੇਰੀ ਨਾਲ ਪਹੁੰਚਣ 'ਤੇ ਇਸ ਦੀ ਲਿਖਤੀ ਸ਼ਿਕਾਇਤ ਨਗਮ ਨਿਗਮ ਕਮਿਸ਼ਨਰ ਨੂੰ ਕਰਨਗੇ। ਉਥੇ ਹੀ ਦੁਕਾਨਦਾਰ ਜਤਿੰਦਰ ਦਾ ਕਹਿਣਾ ਹੈ ਕਿ ਜੇਕਰ ਸਮਾਂ ਰਹਿੰਦੇ ਫਾਇਰ ਬਿਗ੍ਰੇਡ ਕਰਮਚਾਰੀ ਪਹੁੰਚ ਜਾਂਦੇ ਤਾਂ ਬਚਾਅ ਹੋ ਸਕਦਾ ਸੀ।

cherry

This news is Content Editor cherry