ਸੰਨੀ ਦਿਓਲ ਦੇ ਆਉਣ ਨਾਲ ਜਾਖੜ ਨੂੰ ਦਿੱਸਣ ਲੱਗੇ ਤਾਰੇ : ਸ਼ਵੇਤ ਮਲਿਕ

04/24/2019 3:46:20 PM

ਅੰਮ੍ਰਿਤਸਰ (ਸੁਮਿਤ ਖੰਨਾ) : ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਵਲੋਂ ਅੰਮ੍ਰਿਤਸਰ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਮੌਕੇ ਸ਼ਵੇਤ ਮਲਿਕ ਨੇ ਸੰਨੀ ਦਿਓਲ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਕ ਇਮਾਨਦਾਰ ਇਨਸਾਨ ਹਨ ਤੇ ਉਨ੍ਹਾਂ ਦੇ ਆਉਣ ਨਾਲ ਸੁਨੀਲ ਜਾਖੜ ਨੂੰ ਤਾਰੇ ਨਜ਼ਰ ਆਉਣੇ ਸ਼ੁਰੂ ਹੋ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੋ ਲੋਕ ਸੰਨੀ ਦਿਓਲ 'ਤੇ ਬਾਹਰੀ ਹੋਣ ਦਾ ਠੱਪਾ ਲਗਾ ਰਹੇ ਹਨ, ਉਹ ਪਹਿਲਾਂ ਇਹ ਦੱਸਣ ਕਿ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਵੀ ਇਥੋਂ ਚੋਣ ਲੜਦੇ ਹਨ ਕੀ ਉਹ ਇਥੇ ਦੇ ਹਨ? ਉਨ੍ਹਾਂ ਰਾਫੇਲ ਮਾਮਲੇ 'ਚ ਰਾਹੁਲ ਗਾਂਧੀ ਨੂੰ ਲੰਮੇ ਹੱਥੀਂ ਲੈਂਦਿਆ ਕਿਹਾ ਕਿ ਰਾਹੁਲ ਗਾਂਧੀ ਮੰਦ ਬੁੱਧੀ ਹੈ ਤੇ ਉਹ ਕੁਝ ਨਹੀਂ ਕਰ ਸਕਦੇ। 

ਉਥੇ ਹੀ ਭਾਜਪਾ ਨੇਤਾਵਾਂ ਦੀ ਨਾਰਾਜ਼ਗੀ ਸਬੰਧੀ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਰਿਵਾਰ ਇਕ ਹੈ ਤੇ ਸਾਰੇ ਅਨੁਸ਼ਾਸਨ 'ਚ ਕੰਮ ਕਰਨਗੇ।

Baljeet Kaur

This news is Content Editor Baljeet Kaur