ਬਾਦਲ ਮਾਵਾ ਖਾ ਕੇ ਝੂਠ ਦਾ ਪੁਲੰਦਾ ਖੋਲ੍ਹਣ ਦੀ ਕੋਸ਼ਿਸ਼ : ਵੇਰਕਾ

01/09/2020 11:14:44 AM

ਅੰਮ੍ਰਿਤਸਰ (ਕਮਲ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਬਿਜਲੀ ਦੀਆਂ ਵਧੀਆਂ ਕੀਮਤਾਂ ਦੇ ਮਾਮਲੇ 'ਚ ਪੰਜਾਬ ਸਰਕਾਰ ਨੂੰ ਘੇਰਨ 'ਤੇ ਡਾ. ਰਾਜ ਕੁਮਾਰ ਵੇਰਕਾ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਸੁਖਬੀਰ ਬਾਦਲ ਮਾਵਾ ਖਾ ਕੇ ਝੂਠ ਦਾ ਪੁਲੰਦਾ ਖੋਲ੍ਹਣ ਦੀ ਕੋਸ਼ਿਸ਼ 'ਚ ਲੱਗੇ ਹੋਏ ਹਨ। ਵੇਰਕਾ ਨੇ ਸੁਖਬੀਰ ਬਾਦਲ ਨੂੰ ਇਸ ਮਾਮਲੇ 'ਚ ਖੁੱਲ੍ਹੀ ਬਹਿਸ ਕਰਨ ਲਈ ਚੁਣੌਤੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਦੌਰਾਨ 2007 ਤੋਂ 2012 ਦੇ ਸਮੇਂ ਬਿਜਲੀ ਦੇ ਰੇਂਟਾ 'ਚ 42 ਤੋਂ 43 ਫੀਸਦੀ ਤੱਕ ਵਾਧਾ ਹੋਇਆ ਹੈ। ਇਸੇ ਤਰ੍ਹਾਂ 2013 ਤੋਂ 2017 ਤੱਕ 24.77 ਫੀਸਦੀ ਵਾਧਾ ਹੋਇਆਂ। ਵੇਰਕਾ ਨੇ ਕਿਹਾ ਕਿ ਸੁਖਬੀਰ ਬਾਦਲ ਵਲੋਂ ਜੋ ਬਿਜਲੀ ਦਰ ਵੱਧਣ ਦੇ ਦੋਸ਼ ਪੰਜਾਬ ਸਰਕਾਰ 'ਤੇ ਲਗਾਏ ਜਾ ਰਹੇ ਹਨ ਉਹ ਨਾਜਾਇਜ਼ ਹਨ।


Baljeet Kaur

Content Editor

Related News