ਸ੍ਰੀ ਦਰਬਾਰ ਸਾਹਿਬ ਵਿਖੇ ਪਵਿੱਤਰ ਹੰਸਲੀ ਦੀ ਕਾਰ ਸੇਵਾ ਸ਼ੁਰੂ

10/10/2019 1:59:26 PM

ਅੰਮ੍ਰਿਤਸਰ (ਸੁਮਿਤ ਖੰਨਾ) : ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪਵਿੱਤਰ ਸਰੋਵਰ 'ਚ ਜਾਣ ਵਾਲਾ ਜਲ ਪਵਿੱਤਰ ਹੰਸਲੀ ਤੋਂ ਆਉਂਦਾ ਹੈ, ਉਸ ਹੰਸਲੀ ਦੀ ਸਾਫ-ਸਫਾਈ ਦੀ ਸੇਵਾ ਸੰਗਤਾਂ ਦੇ ਸਹਿਯੋਗ ਨਾਲ ਆਰੰਭ ਕਰ ਦਿੱਤੀ ਗਈ ਹੈ। ਇਸ ਪਵਿੱਤਰ ਹੰਸਲੀ ਦੇ ਆਲੇ-ਦੁਆਲੇ ਨੂੰ ਸਾਫ-ਸੁਥਰਾ ਕਰ ਕੇ ਇੱਥੇ ਸੁੰਦਰ ਰੁੱੱਖ ਲਗਾਏ ਜਾਣਗੇ। ਦੱਸ ਦਈਏ ਕਿ ਇਹ ਪਾਵਨ ਹੰਸਲੀ ਗੁਰੂ ਕਾਲ ਤੋਂ ਹੀ ਅੰਮ੍ਰਿਤਸਰ ਦੇ ਬਾਹਰ ਇਕ ਨਹਿਰ ਨਾਲ ਜੁੜੀ ਹੋਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਲੋਕਾਂ ਦੁਆਰਾ ਇਸਦੇ ਆਲੇ-ਦੁਆਲੇ ਰੋਜ਼ਾਨਾ ਕੂੜਾ ਕਰਕਟ ਸੁੱਟਿਆ ਜਾਂਦਾ ਹੈ, ਜਿਸ ਦੇ ਕਾਰਨ ਸਰੋਵਰਾਂ 'ਚ ਜਾਣ ਵਾਲਾ ਜਲ ਵੀ ਪ੍ਰਦੂਸ਼ਿਤ ਹੋ ਜਾਂਦਾ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਕਾਰ-ਸੇਵਾ ਵਾਲਿਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੋਮਣੀ ਕਮੇਟੀ ਦੁਆਰਾ ਇਸ ਹੰਸਲੀ ਦਾ ਨਵੀਨੀਕਰਨ ਕੀਤਾ ਜਾ ਰਿਹਾ।


Baljeet Kaur

Content Editor

Related News