ਸ਼੍ਰੋਮਣੀ ਕਮੇਟੀ ਨੇ ਤਿਆਰ ਕੀਤਾ ਸੋਸ਼ਲ ਮੀਡੀਆ ਬਿ੍ਰਗੇਡ: ਭਾਈ ਰਣਜੀਤ ਸਿੰਘ

12/29/2020 4:18:50 PM

ਅੰਮਿ੍ਰਤਸਰ (ਅਨਜਾਣ): 328 ਪਾਵਨ ਸਰੂਪਾਂ ਦੇ ਖੁਰਦ-ਬੁਰਦ ਹੋਣ, ਦੋਸ਼ੀਆਂ ਨੂੰ ਬਚਾਉਣ, ਮੋਰਚੇ ਵਾਲੇ ਸਿੰਘਾਂ-ਸਿੰਘਣੀਆਂ ‘ਤੇ ਤਸ਼ੱਦਦ ਢਾਹੁਣ ਤੇ ਉਨ੍ਹਾਂ ਦੇ ਕੇਸਾਂ ਅਤੇ ਦਸਤਾਰਾਂ ਦੀ ਬੇਅਦਬੀ ਕਰਨ ਦੇ ਮਾਮਲੇ ‘ਚ ਚਾਰੇ ਪਾਸਿਓਂ ਘਿਰੀ ਸ਼੍ਰੋਮਣੀ ਕਮੇਟੀ ਨੇ ਗੁੰਡਾਗਰਦੀ ਕਰਨ ਲਈ ਬਣਾਈ ਟਾਸਕ ਫੋਰਸ ਦੀ ਤਰ੍ਹਾਂ ਆਪਣਾ ਸੋਸ਼ਲ ਮੀਡੀਆ ਬਿ੍ਰਗੇਡ (ਆਈ. ਟੀ. ਸੈੱਲ.) ਤਿਆਰ ਕਰ ਲਿਆ ਹੈ। ਇਸ ਤਹਿਤ 25 ਮੁਲਾਜ਼ਮ ਨਵੇਂ ਭਰਤੀ ਕੀਤੇ ਗਏ ਹਨ, ਜਿਨ੍ਹਾਂ ਨੂੰ 25 ਤੋਂ 30 ਹਜ਼ਾਰ ਤਨਖ਼ਾਹ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ। 

ਇਹ ਵੀ ਪੜ੍ਹੋ : ਦੁਖਦ ਖ਼ਬਰ: ਚੰਗੇ ਭਵਿੱਖ ਲਈ ਕੈਨੇਡਾ ਗਏ ਮਾਪਿਆ ਦੇ ਇਕਲੌਤੇ ਪੁੱਤ ਦੀ ਹਾਦਸੇ ’ਚ ਮੌਤ

ਇਸ ਮਾਮਲੇ ‘ਤੇ ਸਖ਼ਤ ਪ੍ਰਤੀਕਿਰਿਆ ਕਰਦਿਆਂ ਸਿੱਖ ਯੂਥ ਫ਼ੈਡਰਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਇਹ ਸੋਸ਼ਲ ਮੀਡੀਆ ਬਿ੍ਰਗੇਡ ਬਾਦਲ ਦਲ ਦੇ ਸੋਹਲੇ ਗਾਉਣ ਤੇ ਸ਼੍ਰੋਮਣੀ ਕਮੇਟੀ ਦੇ ਗਲਤ ਕਾਰਿਆਂ ਨੂੰ ਸਹੀ ਠਹਿਰਾਉਣ, ਪੰਥ-ਪ੍ਰਸਤ ਗੁਰਸਿੱਖਾਂ ਨੂੰ ਨਿਸ਼ਾਨਾ ਬਨਾਉਣ ਤੇ ਬਦਨਾਮ ਕਰਨ ਲਈ ਬਣਾਇਆ ਹੈ। ਚਾਹੀਦਾ ਤਾਂ ਇਹ ਸੀ ਕਿ ਜਿਹੜੇ ਸਿੰਘ ਸੋਸ਼ਲ ਮੀਡੀਆ ’ਤੇ ਪੰਥ ਦੋਖੀਆਂ ਨਾਲ ਭਿੜਦੇ ਨੇ, ਟੱਕਰ ਲੈਂਦੇ ਨੇ, ਜਵਾਬ ਦਿੰਦੇ ਨੇ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਸਨਮਾਨਿਤ ਕਰਦੀ ਪਰ ਉਲਟਾ ਉਨ੍ਹਾਂ ਦੀ ਬੋਲਤੀ ਬੰਦ ਕਰਨ ਦੀਆਂ ਵਿਊਂਤਾਂ ਬਣਾ ਰਹੀ ਹੈੈ। ਜੇ ਸ਼੍ਰੋਮਣੀ ਕਮੇਟੀ ਗੁਰਸਿੱਖਾਂ ਦੀਆਂ ਦਸਤਾਰਾਂ ਤੇ ਕੇਸਾਂ ਦੀ ਬੇਅਦਬੀ ਕਰੇ ਤਾਂ ਠੀਕ ਪਰ ਜੇਕਰ ਕੋਈ ਗੁਰਸਿੱਖ  ਸ਼੍ਰੋਮਣੀ ਕਮੇਟੀ ਦੀਆਂ ਕਾਲੀਆਂ ਕਰਤੂਤਾਂ ਨੂੰ ਨੰਗਿਆਂ ਕਰੇ ਤਾਂ ਉਹ ਪੰਥ ਵਿਰੋਧੀ। 

ਇਹ ਵੀ ਪੜ੍ਹੋ : ਸਾਲ 2020 ’ਚ ਗੁਰੂ ਦੀ ਨਗਰੀ ਨੂੰ ਦੁੱਖ ਭਰੇ ਦਿਨ ਦੇਖਣ ਨੂੰ ਮਿਲੇ


Baljeet Kaur

Content Editor

Related News