ਸ਼੍ਰੋਮਣੀ ਅਕਾਲੀ ਦਲ ਨੂੰ ਹਲਕਾ ਦੱਖਣੀ ''ਚ ਵੱਡਾ ਝਟਕਾ, ਯੂਥ ਆਗੂ ਟੀਟਾ ਸਾਥੀਆਂ ਸਮੇਤ ਕਾਂਗਰਸ ''ਚ ਸ਼ਾਮਲ

08/08/2020 4:53:54 PM

ਅੰਮ੍ਰਿਤਸਰ (ਸਰਬਜੀਤ) : ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਵਾਰਡ ਨੰਬਰ 42 ਤੋਂ ਯੂਥ ਆਗੂ ਸਤਨਾਮ ਸਿੰਘ ਟੀਟਾ ਆਪਣੇ ਸਾਥੀਆਂ ਸਮੇਤ ਕੌਸਲਰ ਮੋਹਨ ਸਿੰਘ ਮਾੜੀਮੇਘਾ ਅਤੇ ਜ਼ੋਨ ਇੰਚਾਰਜ਼ ਬਲਜੀਤ ਸਿੰਘ ਡੇਅਰੀਵਾਲਾ ਦੀ ਪ੍ਰਰੇਨਾ ਸਦਕਾ ਕਾਂਗਰਸ ਪਾਰਟੀ 'ਚ ਸ਼ਾਮਲ ਹੋਏ। ਹਲਕਾ ਦੱਖਣੀ ਦੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੀ ਅਗਵਾਈ 'ਚ ਸ਼ਾਮਲ ਹੋਏ ਟੀਟਾ ਨੂੰ ਸਾਥੀਆਂ ਸਮੇਤ ਗੁਰੂ ਘਰ ਦੀ ਬਖਸਿਸ਼ ਸਿਰੋਪਾਓ ਭੇਟ ਕਰਕੇ ਜਿੱਥੇ ਸਨਮਾਨਿਤ ਕੀਤਾ ਗਿਆ, ਉਥੇ ਹੀ ਟੀਟਾ ਦੀ ਪਿੱਠ ਥਾਪੜਦਿਆਂ ਵਿਧਾਇਕ ਬੁਲਾਰੀਆ ਨੇ ਕਿਹਾ ਕਿ ਕਾਂਗਰਸ ਇਕ ਅਜਿਹੀ ਪਾਰਟੀ ਹੈ ਜੋ ਆਪਣੇ ਮਿਹਨਤੀ ਵਰਕਰਾਂ ਨੂੰ ਮਾਣ-ਸਨਮਾਨ ਦਿੰਦੀ ਹੈ ਅਤੇ ਉਨ੍ਹਾਂ ਦੇ ਹਰੇਕ ਦੁੱਖ-ਸੁੱਖ ਦੀ ਘੜੀ 'ਚ ਮੋਢੇ ਨਾਲ ਮੋਢਾ ਲਗਾ ਕੇ ਖੜ੍ਹਦੀ ਹੈ। 

ਇਹ ਵੀ ਪੜ੍ਹੋਂ : ਜ਼ਹਿਰੀਲੀ ਸ਼ਰਾਬ ਮਾਮਲੇ 'ਚ ਪੁਲਸ ਦੀ ਸਖ਼ਤ ਕਾਰਵਾਈ, ਹੁਣ ਡਰੋਨ ਰਾਹੀ ਫੜੇ ਜਾਣਗੇ ਤਸਕਰ

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਦੀ ਅਗਵਾਈ 'ਚ ਬਣੀ ਕਾਂਗਰਸ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਜੰਗੀ ਪੱਧਰ 'ਤੇ ਪੂਰੇ ਕਰ ਰਹੀ ਹੈ ਅਤੇ ਸ਼ਹਿਰ 'ਚ ਵਿਕਾਸ ਕੰਮਾਂ 'ਚ ਤੇਜ਼ੀ ਲਿਆ ਕੇ ਲੋਕਾਂ ਨੂੰ ਹਰੇਕ ਸੁੱਖ ਸਹੂਲਤ ਦੇਣ ਲਈ ਵਚਨਬੱਧ ਹੈ। ਇਸ ਮੌਕੇ ਸ਼੍ਰੋਮਣੀ ਅਕਾਲ ਦਲ ਨੂੰ ਅਲਵਿਦਾ ਕਹਿ ਕੇ ਬੁਲਾਰੀਆ ਦੀ ਅਗਵਾਈ 'ਚ ਸਾਥੀਆਂ ਸਮੇਤ ਕਾਂਗਰਸ 'ਚ ਸ਼ਾਮਲ ਹੋਏ ਸਤਨਾਮ ਸਿੰਘ ਟੀਟਾ ਨੇ ਕਿਹਾ ਕਿ ਉਹ ਅੱਜ ਕਾਂਗਰਸ ਪਾਰਟੀ 'ਚ ਸ਼੍ਰੋਮਣੀ ਅਕਾਲੀ ਦੀਆਂ ਮਾੜੀਆਂ ਨੀਤੀਆਂ ਤੋਂ ਖਫਾ ਹੋ ਕੇ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ 'ਚ ਉਨ੍ਹਾਂ ਨੂੰ ਬਹੁਤ ਹੀ ਘੁੱਟਣ ਮਹਿਸੂਸ ਹੋ ਰਹੀ ਸੀ, ਜਿਸ ਲਈ ਉਸ ਨੇ ਇਹ ਫੈਸਲਾ ਲੈ ਕੇ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਦਾ ਪੱਲਾ ਫੜਿਆ। ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਜਿਹੜੀ ਮੈਨੂੰ ਜਿੰਮੇਵਾਰੀ ਸੌਪੀ ਗਈ ਹੈ ਉਸ ਨੂੰ ਉਹ ਪੂਰੀ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਕਾਂਗਰਸ ਪਾਰਟੀ ਦੀਆਂ ਗਤੀਵਿਧੀਆਂ ਨੂੰ ਘਰ-ਘਰ ਪਹੁੰਚਾਉਣਗੇ ਅਤੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਦਿਨ ਰਾਤ ਮਿਹਨਤ ਕਰਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਮੁੜ ਤੋਂ ਕਾਂਗਰਸ ਦੀ ਸਰਕਾਰ ਬਣਾ ਕੇ ਪਾਰਟੀ 'ਚ ਬੁਲਾਰੀਆ ਦੀ ਕੱਦ ਹੋਰ ਵੀ ਉੱਚਾ ਕਰਨਗੇ। ਇਸ ਮੌਕੇ ਵਾਰਡ 42 ਦੇ ਕੌਸਲਰ ਮੋਹਨ ਸਿੰਘ ਮਾੜੀਮੇਘਾ, ਜ਼ੋਨ ਇੰਚਾਰਜ਼ ਬਲਜੀਤ ਸਿੰਘ ਡੇਅਰੀਵਾਲਾ, ਬਲਾਕ ਪ੍ਰਧਾਨ ਟਹਿਲ ਸਿੰਘ, ਸਤਿੰਦਰਪਾਲ ਸਿੰਘ ਰਿੰਕੀ, ਅਰਵਿੰਦਰਪਾਲ ਸਿੰਘ ਭਾਟੀਆ, ਪਰਮਜੀਤ ਸਿੰਘ (ਦੋਵੇ ਪੀ. ਏ. ਵਿਧਾਇਕ ਬੁਲਾਰੀਆ), ਸਰਬਜੀਤ ਸਿੰਘ ਭੁੱਲਰ, ਸਤਬੀਰ ਸਿੰਘ ਤੋਂ ਇਲਾਵਾ ਹੋਰ ਵੀ ਪਤਵੰਤੇ ਹੋਰ ਇਲਾਕਾ ਵਾਸੀ ਹਾਜਰ ਸਨ।

ਇਹ ਵੀ ਪੜ੍ਹੋਂ : WWE ਦੇ ਰੈਸਲਰ ਸੈਮੀ ਗਵੇਰਾ ਨੇ ਮੈਟ ਹਾਰਡੀ ਦਾ ਪਾੜਿਆ ਸਿਰ, ਵੀਡੀਓ ਵਾਇਰਲ
 


Baljeet Kaur

Content Editor

Related News