ਸ਼੍ਰੋਮਣੀ ਅਕਾਲੀ ਦਲ ਨੇ ਖੋਲ੍ਹੇ ਪੰਜਾਬ ਸਰਕਾਰ ਦੇ ਕੰਨਾਂ ਦੇ ਪਰਦੇ: ਰਜਿੰਦਰ ਮਰਵਾਹਾ

07/07/2020 3:53:44 PM

ਅੰਮ੍ਰਿਤਸਰ (ਅਨਜਾਣ) : ਪੰਜਾਬ ਦੀ ਕਾਂਗਰਸ ਸਰਕਾਰ ਦੇ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ਹਿਰ ਦੇ ਲਗਭਗ ਹਰ ਚੌਂਕ ਚੁਰਾਹੇ 'ਚ ਪ੍ਰਦਰਸ਼ਨ ਕਰਕੇ ਸਰਕਾਰ ਦੇ ਕੰਨਾਂ ਦੇ ਪਰਦੇ ਖੋਲ੍ਹੇ ਗਏ ਹਨ। ਮੰਗਲਵਾਰ ਦਾ ਸਾਰਾ ਦਿਨ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਦੇ ਭੱਖਦੇ ਮਸਲਿਆ ਨੂੰ ਲੈ ਕੇ ਕੀਤੇ ਗਏ ਪ੍ਰਦਰਸ਼ਨਾਂ ਨਾਲ ਭਰਿਆ ਰਿਹਾ ਹੈ। ਇਸੇ ਕੜੀ ਤਹਿਤ ਸ਼ਹਿਰ ਦੇ ਲਾਰੈਂਸ ਰੋਡ (ਨਾਵਲਟੀ ਚੌਂਕ) ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਇੰਡਸਟਰੀ ਤੇ ਵਪਾਰ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਰਜਿੰਦਰ ਮਰਵਾਹਾ ਦੀ ਅਗਵਾਈ ਵਿਚ ਸਰਕਾਰ ਵਿਰੋਧੀ ਨਾਅਰੇ ਲਗਾਏ ਗਏ ਤੇ ਹੱਥਾਂ 'ਚ ਤਖ਼ਤੀਆਂ ਫੜ੍ਹ ਕੇ ਪ੍ਰਦਰਸ਼ਨ ਕੀਤਾ ਗਿਆ। 

ਇਹ ਵੀ ਪੜ੍ਹੋਂ :  ਪਾਕਿ 'ਚ ਬੱਚੀਆਂ ਦੀ ਅਸ਼ਲੀਲ ਵੀਡੀਓ ਬਣਾ ਕੇ ਕੌਮਾਂਤਰੀ ਬਜ਼ਾਰ 'ਚ ਵੇਚਣ ਦਾ ਧੰਦਾ ਜ਼ੋਰਾਂ 'ਤੇ

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੌਰਾਨ ਰਜਿੰਦਰ ਮਰਵਾਹਾ ਤੇ ਸਕੱਤਰ ਜਨਰਲ ਹਰਪਾਲ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਜਗ੍ਹਾ-ਜਗ੍ਹਾ ਪ੍ਰਦਰਸ਼ਨ ਕਰਕੇ ਕਾਂਗਰਸ ਕੋਲੋਂ ਪਿਛਲੇ ਸਾਢੇ ਤਿੰਨ ਸਾਲਾਂ 'ਚ ਕੀਤੀ ਲੁੱਟ ਦਾ ਹਿਸਾਬ ਮੰਗ ਰਿਹਾ ਹੈ, ਕਿਉਂਕਿ ਕੇਂਦਰ ਸਰਕਾਰ ਵਲੋਂ ਰਾਸ਼ਨ ਦੀ ਆਈ ਮਦਦ ਨੂੰ ਲੋਕਾਂ ਤੱਕ ਨਾ ਪਹੁੰਚਾ ਕੇ ਸੂਬਾ ਸਰਕਾਰ ਨੇ ਖੁਰਦ-ਬੁਰਦ ਕੀਤਾ ਹੈ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ। ਕਾਂਗਰਸ ਸਰਕਾਰ ਨੇ ਕਮਰਸ਼ੀਅਲ ਬਿਜਲੀ ਮੀਟਰਾਂ ਦੇ (ਐਵਰੇਜ਼ ਬਿੱਲ) ਭੇਜ ਕੇ ਇੰਡਸਟਰੀ ਨੂੰ ਤਬਾਹ ਕਰਨ ਤੇ ਨਾਲ ਹੀ ਦੁਕਾਨਦਾਰਾਂ ਦਾ ਵੀ ਕਚੂਮਰ ਕੱਢਿਆ ਹੈ। ਕੋਰੋਨਾ ਕਾਰਨ ਲੱਗੇ ਕਰਫਿਊ ਦੌਰਾਨ ਤਾਂ ਇੰਡਸਟਰੀਆਂ ਤੇ ਦੁਕਾਨਾਂ ਬੰਦ ਰਹੀਆਂ ਸਨ ਤੇ ਫੇਰ ਬਿਜਲੀ ਬਿੱਲ ਕਿਸ ਗੱਲ ਦੇ ਭੇਜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਚੋਣਾ ਦੌਰਾਨ ਕਾਂਗਰਸ ਦਾ ਇੰਡਸਟਰੀ ਨਾਲ 5 ਰੁਪਏ ਬਿਜਲੀ ਯੂਨਿਟ ਕਰਨ ਦਾ ਵਾਅਦਾ ਸੀ ਜੋ ਹਾਲੇ ਤੱਕ ਪੂਰਾ ਨਹੀਂ ਹੋਇਆ। ਤੇਲ ਦੀਆਂ ਵਧੀਆਂ ਕੀਮਤਾਂ 'ਚ ਸੂਬਾ ਸਰਕਾਰ ਵੀ ਬਰਾਬਰ ਜਿੰੰਮੇਵਾਰ ਹੈ, ਕਿਉਂਕਿ ਤੇਲ ਦੀਆਂ ਕੀਮਤਾਂ ਉੱਤੇ 34 ਰੁਪਏ ਐਕਸਾਈਜ਼ ਸੂਬਾ ਸਰਕਾਰ ਵਲੋਂ ਵੀ ਲਗਾਇਆ ਗਿਆ ਹੈ। ਕੌਮਾਂਤਰੀ ਕੀਮਤਾਂ ਘੱਟ ਹੋਣ ਦੇ ਬਾਵਜੂਦ ਤੇਲ ਦੀਆਂ ਦੇਸ਼ 'ਚ ਕੀਮਤਾਂ ਵਧਣਾ ਚਿੰਤਾ ਦਾ ਵਿਸ਼ਾ ਹੈ, ਜਿਸ ਨਾਲ ਮੱਧ ਵਰਗ ਉੱਤੇ ਮਹਿੰਗਾਈ ਦੀ ਵੱਡੀ ਮਾਰ ਪਈ ਹੈ ਤੇ ਦੂਜੇ ਪਾਸੇ ਗਰੀਬ ਵਰਗ ਦੇ ਨੀਲੇ ਕਾਰਡ ਕੱਟ ਕੇ ਉਨ੍ਹਾਂ ਨੂੰ ਬੇਸਹਾਰਾ ਕੀਤਾ ਗਿਆ ਹੈ। ਇਸ ਮੌਕੇ ਡਾ. ਕਰੁਣ ਧਵਨ, ਰਮਨੀਕ ਸਿੰਘ ਫਰੀਡਮ, ਕਪਿਲ ਅਗਰਵਾਲ, ਅਮਨਦੀਪ ਬਾਵਾ, ਤੇਜਪਾਲ ਸਿੰਘ ਗੁਲਾਟੀ ਆਦਿ ਸਮੇਤ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਹਾਜ਼ਰ ਸਨ। 

ਇਹ ਵੀ ਪੜ੍ਹੋਂ : ਵੱਡੀ ਵਾਰਦਾਤ: ਜ਼ਮੀਨੀ ਵਿਵਾਦ ਦੇ ਚੱਲਦਿਆਂ ਭਤੀਜੇ ਨੇ ਚਾਚੇ ਨੂੰ ਗੋਲੀਆਂ ਨਾਲ ਭੁੰਨ੍ਹਿਆ

 


Baljeet Kaur

Content Editor

Related News