ਸਰਬੱਤ ਸਿਹਤ ਬੀਮਾ ਯੋਜਨਾ ’ਚ ਘਪਲਾ ਕਰਨ ਵਾਲੇ ਹਸਪਤਾਲਾਂ ’ਤੇ ਕਾਰਵਾਈ ਹੋਣਾ ਤੈਅ

01/13/2021 11:28:16 AM

ਅੰਮਿ੍ਰਤਸਰ (ਦਲਜੀਤ): ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ’ਚ ਹੋਏ ਘਪਲੇ ਨਾਲ ਸਬੰਧਤ ਹਸਪਤਾਲਾਂ ਖਿਲਾਫ ਕਾਰਵਾਈ ਹੋਣਾ ਤੈਅ ਹੋ ਗਿਆ ਹੈ। ਜ਼ਿਲਾ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਤੇਜ ਕਰਨ ਦੇ ਨਿਰਦੇਸ਼ ਦੇ ਦਿੱਤੇ ਹਨ। ਮੰਗਲਵਾਰ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਇਸ ਯੋਜਨਾ ’ਚੋਂ ਹਟਾਏ ਗਏ ਨਿੱਜੀ ਹਸਪਤਾਲ ਦੇ ਡਾਕਟਰਾਂ ਅਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਬੈਠਕ ਕੀਤੀ। ਯੋਜਨਾ ਤਹਿਤ ਘਪਲਾ ਕਰਨ ਵਾਲੇ ਹਸਪਤਾਲਾਂ ਦਾ ਰਿਕਾਰਡ ਚੈੱਕ ਕਰਨ ਲਈ ਉੱਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਮਜੀਠਾ ਰੋਡ ’ਤੇ ਸਥਿਤ ਆਕਾਸ਼ਦੀਪ ਹਸਪਤਾਲ ਨੂੰ ਇਸ ਯੋਜਨਾ ਤਹਿਤ ਕਲੀਨ ਚਿੱਟ ਦੇ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਅੰਮਿ੍ਰਤਸਰ ਦੇ ਕੁਝ ਪ੍ਰਾਈਵੇਟ ਹਸਪਤਾਲਾਂ ਵੱਲੋਂ ਫਰਜ਼ੀ ਮਰੀਜ਼ ਦਿਖਾ ਕੇ ਘਪਲਾ ਕੀਤਾ ਗਿਆ ਸੀ ਅਤੇ ਕਈ ਹਸਪਤਾਲਾਂ ’ਚ ਕਾਫ਼ੀ ਊਣਤਾਈਆਂ ਪਾਈਆਂ ਗਈਆਂ ਸਨ। ਸਰਕਾਰੀ ਖਜ਼ਾਨੇ ਨੂੰ ਲੱਖਾਂ ਰੁਪਏ ਦਾ ਚੂਨਾ ਲਾਇਆ ਗਿਆ ਸੀ। ਫਿਲਹਾਲ ਸਿਹਤ ਵਿਭਾਗ ਵੱਲੋਂ ਉਕਤ ਹਸਪਤਾਲਾਂ ਨੂੰ ਯੋਜਨਾ ਵਿਚੋਂ ਹਟਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਦੇ ਫ਼ੈਸਲੇ ’ਤੇ ਅਕਾਲੀ ਦਲ ਦਾ ਵੱਡਾ ਬਿਆਨ

ਡਿਪਟੀ ਕਮਿਸ਼ਨਰ ਨੇ ਮੁੜ ਇਸ ਮਾਮਲੇ ’ਚ ਇਕ ਹੰਗਾਮੀ ਮੀਟਿੰਗ ਕੀਤੀ, ਜਿਸ ’ਚ ਆਕਾਸ਼ਦੀਪ ਹਸਪਤਾਲ ਦੇ ਸੰਚਾਲਕ ਡਾ. ਆਸ਼ੀਸ਼ ਸ਼ਰਮਾ ਸ਼ਾਮਲ ਹੋਏ । ਉਨ੍ਹਾਂ ਨੇ ਦਲੀਲ ਦਿੱਤੀ ਕਿ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਵਿਚੋਂ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਹਟਾਇਆ ਗਿਆ ਹੈ। ਜੋ ਇਲਜ਼ਾਮ ਸਟੇਟ ਹੈਲਥ ਏਜੰਸੀ ਲਾ ਰਹੀ ਹੈ ਉਹ ਠੀਕ ਨਹੀਂ । ਉਨ੍ਹਾਂ ਨੇ ਮਰੀਜ਼ ਦਾ ਡਾਇਲਸਿਸ ਹਸਪਤਾਲ ਦੇ ਬਾਹਰੋਂ ਕਰਵਾਇਆ ਸੀ ਕਿਉਂਕਿ ਉਦੋਂ ਹਸਪਤਾਲ ’ਚ ਡਾਇਲਸਿਸ ਮਸ਼ੀਨ ਖ਼ਰਾਬ ਸੀ । ਮਰੀਜ਼ ਨੂੰ ਐਂਬੂਲੈਂਸ ਜ਼ਰੀਏ ਭੇਜਿਆ ਗਿਆ ਅਤੇ ਡਾਇਲਸਿਸ ਦਾ ਖਰਚਾ ਹਸਪਤਾਲ ਨੇ ਹੀ ਕੀਤਾ ਸੀ। ਇਸ ਤੋਂ ਬਾਅਦ ਬਿੱਲ ਸਟੇਟ ਏਜੰਸੀ ਨੇ ਕਲੇਮ ਕੀਤੇ ਬਿੱਲ ਪਾਸ ਵੀ ਕੀਤੇ । ਇਸ ’ਚ ਹਸਪਤਾਲ ਦਾ ਕਿੱਥੇ ਦੋਸ਼ ਹੈ। ਡੀ. ਸੀ. ਨੇ ਡਾ. ਆਸ਼ੀਸ਼ ਸ਼ਰਮਾ ਦੀ ਦਲੀਲ ਸੁਣਨ ਤੋਂ ਬਾਅਦ ਉਨ੍ਹਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਹੁਣ ਇਹ ਹਸਪਤਾਲ ਮੁਡ਼ ਆਯੂਸ਼ਮਾਨ ਯੋਜਨਾ ਨਾਲ ਜੋੜਿਆ ਜਾਵੇਗਾ ।

ਇਹ ਵੀ ਪੜ੍ਹੋ : ਤਰਨਤਾਰਨ ’ਚ ਸ਼ਰਮਨਾਕ ਘਟਨਾ, ਹਵਸੀ ਦਰਿੰਦੇ ਨੇ 7 ਸਾਲ ਦੇ ਬੱਚੇ ਨਾਲ ਕੀਤਾ ਗ਼ਲਤ ਕੰਮ

ਹੁਣ ਡੀ. ਸੀ., ਕਮਿਸ਼ਨਰ ਅਤੇ ਸਿਵਲ ਸਰਜਨ ਨੂੰ ਰਿਪੋਰਟ ਦੇਵੇਗੀ ਸਟੇਟ ਏਜੰਸੀ
ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਨਾਲ ਸਬੰਧਤ ਸਟੇਟ ਏਜੰਸੀ ਹੁਣ ਨਿੱਜੀ ਹਸਪਤਾਲਾਂ ਦੀ ਜਾਂਚ ਦੌਰਾਨ ਪਾਈਆਂ ਗਈਆਂ ਖਾਮੀਆਂ ਦੀ ਜਾਣਕਾਰੀ ਡਿਪਟੀ ਕਮਿਸ਼ਨਰ, ਪੁਲਸ ਕਮਿਸ਼ਨਰ ਅਤੇ ਸਿਵਲ ਸਰਜਨ ਨੂੰ ਵੀ ਦੇਵੇਗੀ। ਪਹਿਲਾਂ ਸਾਰਾ ਰਿਕਾਰਡ ਚੰਡੀਗਡ਼੍ਹ ਭੇਜਿਆ ਜਾਂਦਾ ਸੀ । ਜ਼ਿਲਾ ਪ੍ਰਸ਼ਾਸਨ ਨੂੰ ਇਸ ਗੱਲ ਦੀ ਜਾਣਕਾਰੀ ਨਹÄ ਮਿਲਦੀ ਸੀ ਕਿ ਕਿਹੜੇ ਹਸਪਤਾਲ ’ਚ ਕੀ ਹੋ ਰਿਹਾ ਹੈ। ਡੀ. ਸੀ. ਨੇ ਇਸ ਸਬੰਧੀ ਸਟੇਟ ਏਜੰਸੀ ਨੂੰ ਹੁਕਮ ਜਾਰੀ ਕੀਤੇ।

ਇਹ ਵੀ ਪੜ੍ਹੋ : ਮੰਤਰੀ ਮੰਡਲ ਵਲੋਂ ‘ਪੰਜਾਬ ਯਕਮੁਸ਼ਤ ਨਿਪਟਾਰਾ ਸਕੀਮ-2021’ ਨੂੰ ਮਨਜ਼ੂਰੀ

ਯੋਜਨਾ ਅਤੇ ਨਿਯਮਾਂ ਅਨੁਸਾਰ ਕੰਮ ਕਰਨ ਵਾਲੇ ਹਸਪਤਾਲ ਕਰਦੇ ਰਹਿਣ ਕੰਮ
ਮੀਟਿੰਗ ’ਚ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਯੋਜਨਾ ਅਨੁਸਾਰ ਜਿਹੜੇ ਪ੍ਰਾਈਵੇਟ ਹਸਪਤਾਲ ਨਿਯਮਾਂ ਅਨੁਸਾਰ ਕੰਮ ਕਰ ਰਹੇ ਹਨ, ਉਹ ਵਧੀਆ ਹੈ ਅਤੇ ਜੋ ਯੋਜਨਾ ਅਨੁਸਾਰ ਸਰਕਾਰੀ ਖਜ਼ਾਨੇ ਨੂੰ ਚੂਨਾ ਲਾ ਰਹੇ ਹਨ, ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇ। ਸਿਵਲ ਸਰਜਨ ਡਾ. ਚਰਨਜੀਤ ਨੇ ਕਿਹਾ ਕਿ ਵਿਭਾਗ ਦੀ ਟੀਮ ਬਕਾਇਦਾ ਸਾਰੇ ਹਸਪਤਾਲਾਂ ਦੀ ਮਾਨੀਟਰਿੰਗ ਕਰ ਰਹੀ ਹੈ। 


Baljeet Kaur

Content Editor

Related News