ਸਕੂਲੀ ਬੱਚਿਆਂ ਨੂੰ ਦਿਖਾਇਆ ਨਾਟਕ ''ਸਾਕਾ ਜਲਿਆਂਵਾਲਾ ਬਾਗ''

07/12/2019 2:18:27 PM

ਅੰਮ੍ਰਿਤਸਰ (ਸੁਮਿਤ ਖੰਨਾ) : ਜਲਿਆਂਵਾਲਾ ਬਾਗ ਦੇ ਖੂਨੀ ਸਾਕੇ ਦੀ ਸ਼ਤਾਬਦੀ ਸਾਲ ਨੂੰ ਸਮਰਪਿਤ ਪੰਜਾਬ ਨਾਟਸ਼ਾਲਾ ਵਲੋਂ ਪੰਜਾਬ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਜਤਿੰਦਰ ਬਰਾੜ ਵਲੋਂ ਲਿਖਿਆ ਤੇ ਜਸਵੰਤ ਸਿੰਘ ਮਿੰਟੂ ਦੇ ਨਿਰਦੇਸ਼ਨਾ ਹੇਠ ਨਾਟਕ 'ਸਾਕਾ ਜਲਿਆਂਵਾਲਾ ਬਾਗ' ਦਾ ਅੱਜ ਦੂਜੇ ਦਿਨ ਵੀ ਮੰਚਨ ਕੀਤਾ ਗਿਆ। ਇਸ ਨਾਟਕ ਨੂੰ ਦੇਖਣ ਲਈ ਵਿਸ਼ੇਸ਼ ਤੌਰ 'ਤੇ ਐੱਸ.ਡੀ.ਐੱਮ ਸ਼ਿਵਰਾਜ ਸਿੰਘ ਬੱਲ ਅੰਮ੍ਰਿਤਸਰ-1 ਪੁੱਜੇ। 
ਇਸ ਮੌਕੇ ਗੱਲਬਾਤ ਕਰਦਿਆਂ ਐੱਸ.ਡੀ.ਐੱਮ ਸ਼ਿਵਰਾਜ ਸਿੰਘ ਬੱਲ ਨੇ ਕਿਹਾ ਕਿ ਸਾਕਾ ਜਲਿਆਂਵਾਲਾ ਬਾਗ ਦਾ ਨਾਟਕ ਸਾਨੂੰ ਆਪਣੇ ਦੇਸ਼ ਭਗਤਾਂ ਦੀ ਯਾਦ ਦਿਵਾਉਂਦਾ ਹੈ, ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰ ਕੇ ਸਾਨੂੰ ਆਜ਼ਾਦ ਕਰਵਾਇਆ। ਉਨ੍ਹਾਂ ਨੇ ਨਾਟਕ ਦੇਖਣ ਆਏ ਸਕੂਲੀ ਬੱਚਿਆਂ ਨੂੰ ਸ਼ਹੀਦਾਂ ਵਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਬਾਰੇ ਦੱਸਿਆ।

ਉਨ੍ਹਾਂ ਕਿਹਾ ਕਿ ਇਹ ਨਾਟਕ ਉਸ ਵੇਲੇ ਵਾਪਰੀਆਂ ਹੋਈਆਂ ਘਟਨਾਵਾਂ ਦੇ ਦ੍ਰਿਸ਼ ਦਿਖਾਉਂਦਾ ਹੈ, ਜਿਸ ਨੂੰ ਦੇਖ ਕੇ ਅੱਜ ਵੀ ਰੌਂਗਟੇ ਖੜ੍ਹੇ ਹੋ ਜਾਂਦੇ ਹਨ ਕਿ ਸਾਡੇ ਮਹਾਨ ਸੂਰਬੀਰ ਯੋਧਿਆਂ ਨੇ ਦੇਸ਼ ਲਈ ਕਿੰਨਾ ਵੱਡਾ ਸੰਘਰਸ਼ ਕੀਤਾ ਸੀ। ਉਨ੍ਹਾਂ ਨਾਟਕ ਦੇ ਕਲਾਕਾਰਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਨ੍ਹਾਂ ਵੱਲੋਂ ਬੜੀ ਹੀ ਬਾਖੂਬੀ ਨਾਲ ਉਸ ਸਮੇਂ ਹੋਏ ਦ੍ਰਿਸ਼ਾਂ ਨੂੰ ਸੰਜੀਵਨ ਕੀਤਾ ਹੈ।

Baljeet Kaur

This news is Content Editor Baljeet Kaur