ਪਾਵਰ ਲਿਫ਼ਟ ਨਾਲ ਜਗਮਗਾ ਉਠੇਗੀ ਗੁਰੂ ਨਗਰੀ

01/06/2021 11:19:20 AM

ਅੰਮਿ੍ਰਤਸਰ (ਛੀਨਾ) : ਸੇਵਾ ਦੇ ਪੁੰਜ ਮਹਾਪੁਰਖ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵਲੋਂ ਪਵਿੱਤਰ ਗੁਰਧਾਮਾਂ ਦੀ ਕਾਰਸੇਵਾ ਕਰਵਾਉਣ ਦੇ ਨਾਲ-ਨਾਲ ਵਾਤਾਵਰਣ ਦੀ ਸਾਂਭ-ਸੰਭਾਲ ਵਾਸਤੇ ਜਿੱਥੇ ਮੁਹਿੰਮ ਚਲਾਈ ਜਾ ਰਹੀ ਹੈ, ਉੱਥੇ ਹੀ ਉਨ੍ਹਾਂ ਨੇ ਗੁਰੂ ਨਗਰੀ ਦੀਆਂ ਖ਼ਰਾਬ ਲਾਈਟਾਂ ਠੀਕ ਕਰਨ ਵਾਸਤੇ ਅੰਮਿ੍ਰਤਸਰ ’ਚ ਪਹਿਲੀ ਵਾਰ ਪਾਵਰ ਲਿਫਟ ਲਿਆਉਣ ਦਾ ਉਪਰਾਲਾ ਕੀਤਾ ਹੈ। ਇਸ ਦਾ ਉਦਘਾਟਨ ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਕਮਿਸ਼ਨਰ ਕੋਮਲ ਮਿੱਤਲ ਵਲੋਂ ਸਾਂਝੇ ਤੌਰ ’ਤੇ ਕੀਤਾ ਗਿਆ।

ਇਹ ਵੀ ਪੜ੍ਹੋ : 32 ਸਾਲ ਪਹਿਲਾਂ ਬੰਬ ਧਮਾਕੇ ਦੀ ਸ਼ਿਕਾਰ ਜਨਾਨੀ ਦੇ ਸਰੀਰ ’ਚੋਂ ਮਿਲੀ ਅਜਿਹੀ ਚੀਜ਼, ਉੱਡੇ ਸਭ ਦੇ ਹੋਸ਼

ਇਸ ਮੌਕੇ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੇ ਦੱਸਿਆ ਕਿ ਇਸ ਪਾਵਰ ਲਿਫ਼ਟ ’ਚ ਬੈਠ ਕੇ 30 ਫੁੱਟ ਦੀ ਉਚਾਈ ਤਕ ਵਾਲੀਆਂ ਇਲੈਕਟ੍ਰੀਸਿਟੀ ਲਾਈਟਾਂ ਠੀਕ ਕੀਤੀਆਂ ਜਾ ਸਕਣਗੀਆਂ, ਜਿਸ ਨਾਲ ਮੁਲਾਜ਼ਮ ਸੁਰੱਖਿਅਤ ਰਹਿਣਗੇ ਅਤੇ ਉਨ੍ਹਾਂ ਦਾ ਸਮਾਂ ਵੀ ਬਚੇਗਾ। ਉਨ੍ਹਾਂ ਕਿਹਾ ਕਿ ਇਹ ਪਾਵਰ ਲਿਫਟ ਨਗਰ ਨਿਗਮ ਦਾ ਸਹਿਯੋਗ ਕਰਨ ਵਾਸਤੇ ਹੀ ਮੰਗਵਾਈ ਗਈ ਹੈ, ਤਾਂ ਜੋ ਗੁਰੂ ਨਗਰੀ ਰੌਸ਼ਨੀ ਨਾਲ ਜਗਮਗਮਾ ਉਠੇ। ਇਸ ਮੌਕੇ ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਮਨੁੱਖਤਾ ਦੇ ਭਲੇ ਵਾਸਤੇ ਮੋਹਰੀ ਹੋ ਕੇ ਕਾਰਜ ਕਰਨ ਵਾਲੇ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਦੇ ਯਤਨਾਂ ਨਾਲ ਲਿਆਂਦੀ ਗਈ ਪਾਵਰ ਲਿਫਟ ਨਾਲ ਨਿਗਮ ਕਰਮਚਾਰੀਆ ਨੂੰ ਲਾਈਟਾਂ ਠੀਕ ਕਰਨ ’ਚ ਵੱਡੀ ਸਹੂਲਤ ਮਿਲੇਗੀ।

ਇਹ ਵੀ ਪੜ੍ਹੋ : SGPC ਇਤਿਹਾਸਕ ਗੁਰਦੁਆਰਾ ਸਾਹਿਬਾਨ ਅੰਦਰ ਲਾਏਗੀ ਸੋਲਰ ਸਿਸਟਮ, ਲੰਗਰ ਵੀ ਇੰਝ ਕੀਤਾ ਜਾਵੇਗਾ ਤਿਆਰ


Baljeet Kaur

Content Editor

Related News