ਪਲਾਜ਼ਮਾ ਦੇਣ ਲਈ ਪੰਜਾਬ ਸਰਕਾਰ ਲੈ ਰਹੀ 20 ਹਜ਼ਾਰ ਰੁਪਏ ਤੇ ਦਿੱਲੀ ''ਚ ਮੁਫ਼ਤ : ਡਾ. ਅਜੈ ਗੁਪਤਾ

07/31/2020 5:56:46 PM

ਅੰਮ੍ਰਿਤਸਰ (ਅਨਜਾਣ) : ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਪਲਾਜ਼ਮਾ ਥਰੈਪੀ ਨਾਲ ਇਲਾਜ਼ ਕੀਤਾ ਜਾ ਰਿਹਾ ਹੈ। ਇਸ ਤਹਿਤ ਸਰਕਾਰਾਂ ਵਲੋਂ ਪਲਾਜ਼ਮਾ ਬੈਂਕ ਤਾਂ ਖੋਲ੍ਹੇੇ ਗਏ ਹਨ ਪਰ ਨਿੱਜੀ ਹਸਪਤਾਲਾਂ 'ਚ ਪਲਾਜ਼ਮਾ ਦੇਣ ਲਈ ਪੰਜਾਬ ਸਰਕਾਰ 20 ਹਜ਼ਾਰ ਰੁਪਏ ਲੈ ਰਹੀ ਹੈ ਜਦਕਿ ਇਸ ਦੇ ਉਲਟ ਦਿੱਲੀ ਦੀ ਕੇਜਰੀਵਾਲ ਸਰਕਾਰ ਮੁਫ਼ਤ 'ਚ ਪਲਾਜ਼ਮਾ ਦੇ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਦੱਖਣੀ ਇੰਚਾਰਜ਼ ਤੇ ਹਲਕੇ ਤੋਂ 2017 ਦੀ ਵਿਧਾਨ ਸਭਾ ਚੋਣ ਲੜ ਚੁੱਕੇ ਉਮੀਦਵਾਰ ਡਾ. ਅਜੈ ਗੁਪਤਾ ਨੇ ਇਕ ਪੱਤਰਕਾਰ ਮਿਲਣੀ ਦੌਰਾਨ ਕੀਤਾ। 

ਇਹ ਵੀ ਪੜ੍ਹੋਂ : ਸ਼ੱਕੀ ਹਲਾਤਾਂ 'ਚ ਨੌਜਵਾਨ ਦੀ ਮੌਤ, ਦਰੱਖਤ ਨਾਲ ਲਟਕਦੀ ਮਿਲੀ ਲਾਸ਼

ਉਨ੍ਹਾਂ ਕਿਹਾ ਕਿ ਕੋਰੋਨਾ ਲਾਗ ਰਾਸ਼ਟਰ ਪੱਧਰੀ ਸੰਕਟ ਹੈ ਤੇ ਅਜਿਹੀ ਘੜੀ 'ਚ ਸਰਕਾਰਾਂ ਨੂੰ ਜਨਤਾ ਦੀ ਬਾਂਹ ਫੜ੍ਹਣੀ ਚਾਹੀਦੀ ਹੈ ਤੇ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ ਪਰ ਪੰਜਾਬ 'ਚ ਇਸ ਦੇ ਉਲਟ ਹੋ ਰਿਹਾ ਹੈ। ਇਕ ਪਾਸੇ ਤਾਂ ਪਹਿਲਾਂ ਹੀ ਲੋਕ ਕਰਫਿਊ ਤੇ ਤਾਲਾਬੰਦੀ ਲੱਗਣ ਕਰਕੇ ਆਰਥਿਕ ਤੌਰ 'ਤੇ ਕਮਜ਼ੋਰ ਹੋ ਗਏ ਹਨ ਤੇ ਰਹਿੰਦੀ ਕਸਰ ਸਰਕਾਰ ਦੀਆਂ ਨੀਤੀਆਂ ਕੱਢ ਰਹੀਆਂ ਹਨ। ਡਾ. ਅਜੈ ਗੁਪਤਾ ਨੇ ਕਿਹਾ ਕਿ ਉਨ੍ਹਾਂ ਦੀ ਪੰਜਾਬ ਸਰਕਾਰ ਨੂੰ ਮੰਗ ਹੈ ਕਿ ਅਜਿਹੀ ਮਹਾਮਾਰੀ ਦੇ ਸੰਕਟ ਕਾਲ 'ਚ ਰਾਜਨੀਤੀ ਨੂੰ ਪਿੱਛੇ ਛੱਡ ਕੇ ਫ਼ੈਸਲੇ ਲਏ ਜਾਣ ਤੇ ਨਿੱਜੀ ਹਸਪਤਾਲ 'ਚ ਇਲਾਜ਼ ਕਰਵਾਉਣ ਵਾਲੇ ਮਰੀਜ਼ ਨੂੰ ਪਲਾਜ਼ਮਾ ਦੇਣ ਲਈ ਵਾਜਬ ਰੇਟ ਤਹਿ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕਿੱਟ ਜਾਂ ਫੇਰ ਟੈਸਟ ਦੇ ਖ਼ਰਚੇ ਆਉਂਦੇ ਹਨ ਤਾਂ ਉਹ ਮਰੀਜ਼ ਤੋਂ ਭਾਵੇਂ ਲੈ ਲਏ ਜਾਣ ਪਰ ਇੰਨੇ ਜ਼ਿਆਦਾ ਰੇਟਾਂ 'ਤੇ ਪਲਾਜ਼ਮਾ ਨਾ ਵੇਚਿਆ ਜਾਵੇ।

ਇਹ ਵੀ ਪੜ੍ਹੋਂ : ਅੰਮ੍ਰਿਤਸਰ ਤੋਂ ਬਾਅਦ ਹੁਣ ਤਰਨਤਾਰਨ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 10 ਲੋਕਾਂ ਦੀ ਮੌਤ


Baljeet Kaur

Content Editor

Related News