ਬਾਰਡਰ ਦੇ ਸਰਕਾਰੀ ਸਕੂਲਾਂ ''ਚ ਐੱਨ.ਸੀ.ਸੀ. ਦੀ ਟ੍ਰੈਨਿੰਗ ਬਣਾਈ ਜਾਵੇਗੀ ਜ਼ਰੂਰੀ, ਪੰਜਾਬ ਸਰਕਾਰ ਦੇਵੇਗੀ 7 ਕਰੋੜ

07/22/2019 3:47:50 PM

ਅੰਮ੍ਰਿਤਸਰ : ਸਕੂਲ ਸਿੱਖਿਆ ਵਿਭਾਗ ਨੇ ਬਾਰਡਰ ਜ਼ਿਲਿਆਂ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਤੇ ਫਿਰੋਜ਼ਪੁਰ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਨੈਸ਼ਨਲ ਕ੍ਰੈਡਿਟ ਕਾਪਸ (ਐੱਨ.ਸੀ.ਸੀ.) ਟ੍ਰੇਨਿੰਗ ਜ਼ਰੂਰੀ ਬਣਾਉਣ ਲਈ 6.68 ਕਰੋੜ ਰੁਪਏ ਰੱਖੇ ਹਨ। ਇਹ ਫੈਸਲਾ 8 ਜੁਲਾਈ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ 'ਚ ਹੋਈ ਉੱਚ ਪੱਧਰੀ ਬੈਠਕ 'ਚ ਲਿਆ ਗਿਆ। ਇਸ ਪ੍ਰਾਜੈਕਟ ਤਹਿਤ 9ਵੀਂ,11ਵੀਂ ਤੇ ਕਾਲਜਾਂ ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਨੂੰ ਐੱਨ.ਸੀ.ਸੀ. ਟ੍ਰੇਨਿੰਗ ਦਿੱਤੀ ਜਾਵੇਗੀ। ਇਹ ਬਾਰਡਰ ਜ਼ਿਲੇ ਦੇ ਸਾਰੇ ਸਕੂਲਾਂ ਕਾਲਜਾਂ 'ਤੇ ਲਾਗੂ ਹੋਵੇਗਾ। 

ਇਨ੍ਹਾਂ ਜ਼ਿਲਿਆ 'ਚ ਡਰੱਗ ਦੀ ਬੀਮਾਰੀ ਬਾਰੇ ਵਿਦਿਆਰਥੀਆਂ 'ਚ ਜਾਗਰੂਕਤਾਂ ਪੈਦਾ ਕਰਨ ਲਈ ਸਰਕਾਰ ਵਲੋਂ ਚੁੱਕੇ ਗਏ ਕਦਮਾਂ 'ਚੋਂ ਇਹ ਵੀ ਇਕ ਮਹੱਤਵਪੂਰਨ ਕਦਮ ਹੈ। ਇਸ ਦਾ ਮਕਸਦ ਨਸ਼ੀਲੇ ਪਦਾਰਥਾਂ ਦੀ ਰੋਕਥਾਮ ਕਰਨਾ, ਹਥਿਆਰਬੰਦ ਅਤੇ ਅਰਧ ਸੈਨਿਕ ਫੋਰਸ ਲਈ ਨੌਜਵਾਨਾਂ ਨੂੰ ਤਿਆਰ ਕਰਨਾ ਸ਼ਾਮਲ ਹਨ। ਜ਼ਿਲਾ ਸਿੱਖਿਆ ਅਧਿਕਾਰੀਆਂ ਵਲੋਂ ਦਿੱਤੇ ਗਏ ਵਿੱਤ ਵਿਭਾਗ ਨੂੰ ਸੌਪੇ ਗਏ ਉਪਚਾਰਕ ਪ੍ਰਸਤਾਵ 'ਤੇ ਆਧਾਰਿਤ ਇਹ ਫੈਸਲਾ ਲਿਆ ਗਿਆ ਹੈ।

ਮੁੱਖ ਮੰਤਰੀ ਨੇ ਇਹ ਪ੍ਰਸਤਾਵ ਸਵੀਕਾਰ ਕਰਦੇ ਹੋਏ ਕਿਹਾ ਕਿ ਇਸ ਨਾਲ ਨੌਜਵਾਨਾਂ 'ਚ ਅਨੁਸ਼ਾਸਨ ਦੀ ਭਾਵਨਾ ਪੈਦਾ ਕੀਤੀ ਜਾਵੇਗੀ। ਸਿੱਖਿਆ ਵਿਭਾਗ ਦੇ ਰਿਕਾਰਡ ਦੇ ਮੁਤਾਬਕ ਇਨ੍ਹਾਂ ਜ਼ਿਲਿਆਂ 'ਚ 9ਵੀਂ ਕਲਾਸ ਦੇ 47 ਹਜ਼ਾਰ 610 ਅਤੇ 11 ਕਲਾਸ ਦੇ 40775 ਵਿਦਿਆਰਥੀ ਤੇ 365 ਹਾਈ ਸਕੂਲ ਅਤੇ 365 ਸੀਨੀਅਰ ਸੈਕੰਡਰੀ ਸਕੂਲ ਹਨ।

Baljeet Kaur

This news is Content Editor Baljeet Kaur