ਸਿਹਤ ਵਿਭਾਗ ਦੀ ਚਿਤਾਵਨੀ ਤੋਂ ਬਾਅਦ 200 ਏ.ਐੱਨ.ਐੱਮ ਨੇ ਲਏ ਸਰਕਾਰੀ ਡਾਟਾ ਟੈਬ

09/18/2019 5:34:47 PM

ਅੰਮ੍ਰਿਤਸਰ (ਦਲਜੀਤ ਸ਼ਰਮਾ) : ਸਿਹਤ ਵਿਭਾਗ ਵਲੋਂ ਨਾਨ ਕੈਮਿਊਕੇਬਲ (ਐਨ.ਸੀ.ਡੀ) ਦਾ ਡਾਟਾ ਟੈਬ ਦੇ ਜਰੀਏ ਇਕੱਠਾ ਕਰਕੇ ਉਸ ਨੂੰ ਅਪਲੋਡ ਨਾ ਕਰਨ ਵਾਲੀਆਂ ਏ.ਐੱਨ.ਐੱਮ ਨੂੰ ਚਾਰਜਸੀਟ ਕਰਨ ਦੀ ਦਿੱਤੀ ਚਿਤਾਵਨੀ ਨੇ ਆਪਣਾ ਅਸਰ ਵਿਖਾ ਦਿੱਤਾ ਹੈ। ਜ਼ਿਲੇ ਦੀਆਂ 200 ਦੇ ਕਰੀਬ ਏ.ਐੱਨ.ਐੱਮ ਵਲੋਂ ਜਿੱਥੇ ਡਾਟਾ ਅਪਲੋਡ ਕਰਨ ਦੇ ਲਈ ਸਰਕਾਰੀ ਟੈਬ ਲੈ ਲਏ ਹਨ, ਉਥੇ ਸਿਵਲ ਸਰਜਨ ਵਲੋਂ ਅਜੇ ਵੀ 130 ਏ.ਐੱਨ.ਐੱਮ ਵਲੋਂ ਟੈਬ ਨਾ ਲੈਣ 'ਤੇ ਐੱਸ.ਐੱਮ.ਓ. ਨੂੰ ਕਾਰਵਾਈ ਸਬੰਧੀ ਰਿਮਾਇਡਰ ਭੇਜਿਆ ਹੈ।

ਜਾਣਕਾਰੀ ਅਨੁਸਾਰ ਸਿਹਤ ਵਿਭਾਗ ਵਲੋਂ ਐੱਨ.ਸੀ.ਡੀ. ਦਾ ਡਾਟਾ ਆਨਲਾਈਨ ਅਪਲੋਡ ਕਰਨ ਦੇ ਲਈ ਏ.ਐੱਨ.ਐੱਮ ਨੂੰ ਟੈਬ ਮੁਹੱਈਆਂ ਕਰਵਾਏ ਗਏ ਸਨ ਪਰ ਜ਼ਿਲੇ ਅੰਮ੍ਰਿਤਸਰ ਦੀਆਂ ਸਿਰਫ 20 ਏ.ਐੱਨ.ਐੱਮ ਨੂੰ ਛੱਡ ਕੇ ਬਾਕੀ 310 ਏ.ਐੱਨ.ਐੱਮ ਵਲੋਂ ਇਹ ਟੈਬ ਨਹੀਂ ਲਏ ਗਏ ਸਨ, ਜਿਸ ਤੋਂ ਬਾਅਦ ਸਿਹਤ ਵਿਭਾਗ ਵਲੋਂ ਪੱਤਰ ਜਾਰੀ ਕਰਦਿਆ ਹੋਇਆ ਸਿਵਲ ਸਰਜਨਾਂ ਨੂੰ ਆਦੇਸ਼ ਦਿੱਤੇ ਗਏ ਸਨ ਕਿ ਜਿਹੜੀਆਂ ਏ.ਐੱਨ.ਐੱਮ ਡਾਟਾ ਅਪਲੋਡ ਨਹੀਂ ਕਰ ਰਹੀਆ
ਉਨ੍ਹਾ ਨੂੰ ਤੁਰੰਤ ਚਾਰਜਸ਼ੀਟ ਕੀਤਾ ਜਾਵੇ। ਚਾਰਜਸ਼ੀਟ ਦੀ ਚਿਤਾਵਨੀ ਤੋਂ ਬਾਅਦ ਜ਼ਿਲੇ ਅੰਮ੍ਰਿਤਸਰ ਦੀਆਂ 200 ਦੇ ਕਰੀਬ ਏ.ਐੱਨ.ਐੱਮ ਵਲੋਂ ਟੈਬ ਲਏ ਗਏ ਹਨ ਪਰ ਅਜੇ ਵੀ 130 ਏ.ਐੱਨ.ਐੱਮ ਨੇ ਇਹ ਟੈਬ ਨਹੀਂ ਲਏ ਹਨ। ਅੰਮ੍ਰਿਤਸਰ ਦੇ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਨੇ ਦੱਸਿਆ ਕਿ ਜ਼ਿਲੇ 'ਚ ਜੋ ਏ.ਐੱਨ.ਐੱਮ ਡਾਟਾ ਫੀਡ ਨਹੀਂ ਕਰ ਰਹੀਆ ਉਨ੍ਹਾ ਨੂੰ ਚਾਰਜਸ਼ੀਟ ਕਰਨ ਦੇ ਲਈ ਸੀਨੀਅਰ ਮੈਡੀਕਲ ਅਫਸਰਾਂ ਨੂੰ ਹਿਦਾਇਤਾਂ ਜਾਰੀ ਕੀਤੀਆ ਗਈਆਂ ਸਨ ਅਤੇ ਹੁਣ ਦੁਬਾਰਾ ਐੱਸ.ਐੱਮ.ਓ. ਨੂੰ ਕਾਰਵਾਈ ਕਰਨ ਦੇ ਰਿਮਾਇਡਰ ਭੇਜਿਆ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਜਿਹੜੀਆਂ ਕਰਮਚਾਰੀਆਂ ਟੇਬ ਨਹੀਂ ਲੈਣਗੀਆਂ ਵਿਭਾਗ ਅਨੁਸਾਰ ਉਨ੍ਹਾ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

ਉਧਰ ਦੂਸਰੇ ਪਾਸੇ ਏ.ਐੱਨ.ਐੱਮ. ਯੂਨੀਅਨ ਦੀ ਪੰਜਾਬ ਸੀਨੀਅਰ ਉਪ ਪ੍ਰਧਾਨ ਤ੍ਰਿਪਤਾ ਕੁਮਾਰੀ ਸ਼ਰਮਾ ਨੇ ਕਿਹਾ ਕਿ ਜ਼ਿਲੇ 'ਚ ਏ.ਐੱਨ.ਐੱਮ ਵਲੋਂ ਟੈਬ ਲੈ ਲਏ ਗਏ ਹਨ ਪਰ ਵਿਭਾਗ ਨੂੰ ਸਪੱਸ਼ਟ ਕਰ ਦਿੱਤਾ ਗਿਆ ਕਿ ਜਿੰਨ੍ਹਾ ਕੰਮ ਉਨ੍ਹਾ ਵਲੋਂ ਹੋਵੇਗਾ ਉਹ ਕਰਨਗੀਆਂ। ਤ੍ਰਿਪਤਾ ਨੇ ਕਿਹਾ ਕਿ ਵਿਭਾਗ ਨੇ ਇਸ ਕੰਮ ਲਈ ਅਜੇ ਤੱਕ ਏ.ਐੱਨ.ਐੱਮ ਨੂੰ ਟ੍ਰੇਨਿੰਗ ਵੀ ਨਹੀਂ ਦਿੱਤੀ ਹੈ।


Baljeet Kaur

Content Editor

Related News