ਔਜਲਾ ਨੇ ਦਮ ਤੋੜ ਚੁੱਕੀ ਟੈਕਸਟਾਈਲ ਇੰਡਸਟਰੀ ਦੇ ਹੱਕ ’ਚ ਮਾਰਿਆ ਹਾਅ ਦਾ ਨਾਅਰਾ

03/22/2021 12:21:12 PM

ਅੰਮ੍ਰਿਤਸਰ (ਜ. ਬ.) - ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਲੋਕ ਸਭਾ ’ਚ ਅੰਮ੍ਰਿਤਸਰ ਦੀ ਦਮ ਤੋੜ ਚੁੱਕੀ ਇੰਡਸਟਰੀ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਸਰਹੱਦੀ ਖੇਤਰ ਹੋਣ ਕਾਰਣ ਅੰਮ੍ਰਿਤਸਰ ਨੂੰ ਉਦਯੋਗਿਕ ਪੱਖੋਂ ਦੋਹਰੀ ਮਾਰ ਝੱਲਣੀ ਪਈ। ਕੋਈ ਸਮਾਂ ਸੀ ਜਦੋਂ ਓ.ਸੀ.ਐੱਮ., ਪ੍ਰਤਾਪ ਮਿੱਲ, ਐੱਸ.ਮਾ ਕਾਰਣ ਅੰਮ੍ਰਿਤਸਰ ਦੀ ਇੰਡਸਟਰੀ ਨਾਮਵਰ ਉਦਯੋਗਿਕ ਇਕਾਈਆਂ ’ਚ ਗਿਣੀ ਜਾਂਦੀ ਸੀ ਪਰ 1984 ’ਚ ਹਾਲਾਤ ਇਹੋ ਜਿਹੇ ਬਣੇ ਕਿ ਇੰਡਸਟਰੀ ਹੌਲੀ-ਹੌਲੀ ਦੂਜੇ ਸੂਬਿਆਂ ਗੁਜਰਾਤ, ਮਹਾਰਾਸ਼ਟਰ ’ਚ ਪਲਾਇਨ ਕਰ ਗਈ।

ਪੜ੍ਹੋ ਇਹ ਵੀ ਖ਼ਬਰ - ਫਰੀਦਕੋਟ: ਪੁਰਾਣੀ ਰੰਜਿਸ਼ ਕਾਰਨ 3 ਨੌਜਵਾਨਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਾਤਲਾਨਾ ਹਮਲਾ (ਤਸਵੀਰਾਂ)

ਸਹੂਲਤਾਂ ਦੀ ਘਾਟ ਅਤੇ ਸਬਸਿਡੀ ਨਾ ਹੋਣ ਕਾਰਣ ਟੈਕਸਟਾਈਲ ਪ੍ਰਾਸੈਸਿੰਗ ਯੂਨਿਟ ਬੰਦ ਹੋ ਗਏ। ਮੌਜੂਦਾ ਸਮੇਂ ’ਚ ਸਿਰਫ਼ 15 ਪ੍ਰਾਸੈਸਿੰਗ ਯੂਨਿਟ ਇਹ ਹੀ ਬਚੇ ਹਨ। ਉਨ੍ਹਾਂ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਕੋਲੋਂ ਅੰਮ੍ਰਿਤਸਰ ਦੀ ਇੰਡਸਟਰੀ ਨੂੰ ਬਚਾਉਣ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕਰਦਿਆਂ ਇਸ ਵੱਲ ਧਿਆਨ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ।

ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਵੱਡੀ ਵਾਰਦਾਤ : ਵਿਦੇਸ਼ੋਂ ਆਏ ਵਿਅਕਤੀ ਨੇ ਸਾਬਕਾ ਫੌਜੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ (ਤਸਵੀਰਾਂ)

ਇਸ ਦੇ ਜਵਾਬ ’ਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਹੈ ਪਿਛਲੇ 10 ਸਾਲ ਦੌਰਾਨ ਟੈਕਸਟਾਈਲ ਇੰਡਸਟਰੀ ਨੂੰ ਕੋਈ ਪੈਕੇਜ ਨਾ ਮਿਲਣ ਕਾਰਣ ਇਹ ਇਹ ਉਦਯੋਗਿਕ ਇਕਾਈਆਂ 40 ਤੋਂ 50 ਫੀਸਦੀ ਦੂਜੇ ਸੂਬਿਆਂ ’ਚ ਚਲੀਆਂ ਗਈਆਂ ਜਾਂ ਖੁਦ ਸਰੰਡਰ ਕਰ ਗਈਆਂ। ਇਸ ਕਾਰਣ ਇਹ ਇਕਾਈਆਂ ਹੌਲੀ-ਹੌਲੀ ਖ਼ਤਮ ਹੁੰਦੀਆਂ ਜਾ ਰਹੀਆਂ ਹਨ।

ਪੜ੍ਹੋ ਇਹ ਵੀ ਖ਼ਬਰ - ਰੋਜ਼ੀ ਰੋਟੀ ਲਈ ਜਰਮਨ ਗਏ ਖੰਨਾ ਦੇ ਨੌਜਵਾਨ ਦੀ ਝਾੜੀਆਂ ’ਚੋਂ ਮਿਲੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ ਸ਼ੱਕ

ਇਸ ਲਈ ਸਰਕਾਰ ਵੱਲੋਂ ਹੁਣ ਟੈਕਸਟਾਈਲ ਇੰਡਸਟਰੀ ਨੂੰ ਮੁੜ ਸੁਰਜੀਤ ਕਰਨ ਲਈ ਟੈਕਸਟਾਈਲ ਕਮਿਸ਼ਨਰ ਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਅਤੇ ਬੰਦ ਪਏ ਯੂਨਿਟਾਂ ਨੂੰ ਆਕਸੀਜਨ ਦੇਣ ਲਈ ਇਨ੍ਹਾਂ ਨੂੰ ਸਬਸਿਡੀ ਦਿੱਤੀ ਜਾਵੇਗੀ ਅਤੇ ਜਿਹੜੀ ਪ੍ਰਪੋਜ਼ਲ ਟੈਕਸਟਾਈਲ ਇੰਡਸਟਰੀ ਵੱਲੋਂ ਸਰਕਾਰ ਨੂੰ ਭੇਜੀ ਜਾਵੇਗੀ, ਸਰਕਾਰ ਉਸ ਨੂੰ ਗੰਭੀਰਤਾ ਨਾਲ ਲਵੇਗੀ।

ਪੜ੍ਹੋ ਇਹ ਵੀ ਖ਼ਬਰ - ਮਾਮਲਾ 2 ਭੈਣਾਂ ਦੇ ਹੋਏ ਕਤਲ ਦਾ : ਸੰਸਕਾਰ ਨਾ ਕਰਨ ’ਤੇ ਅੜ੍ਹਿਆ ਪਰਿਵਾਰ, ਰੱਖੀਆਂ ਇਹ ਮੰਗਾਂ


rajwinder kaur

Content Editor

Related News