ਗੁਰਦੁਆਰਾ ਸਾਹਿਬ ਮੱਥਾ ਟੇਕਣ ਗਈ ਨਾਬਾਲਗਾ ਅਗਵਾ

05/24/2019 12:40:17 PM

ਅੰਮ੍ਰਿਤਸਰ (ਅਰੁਣ) : ਬਾਬਾ ਬਕਾਲਾ ਸਾਹਿਬ ਮੱਥਾ ਟੇਕਣ ਬਹਾਨੇ ਨਾਬਾਲਗ ਲੜਕੀ ਨੂੰ ਨਾਲ ਲਿਜਾ ਕੇ ਵਿਆਹ ਲਈ ਵਰਗਲਾਉਣ ਸਬੰਧੀ ਥਾਣਾ ਬਿਆਸ ਦੀ ਪੁਲਸ ਨੇ ਪਰਿਵਾਰ ਦੇ 3 ਮੈਂਬਰਾਂ ਸਮੇਤ 4 ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਕੀਤੀ ਸ਼ਿਕਾਇਤ 'ਚ ਲੜਕੀ ਦੇ ਪਿਤਾ ਨੇ ਦੱਸਿਆ ਕਿ 20 ਮਈ ਨੂੰ ਜਦੋਂ ਉਹ ਅਤੇ ਉਸ ਦੀ 16 ਸਾਲਾ ਲੜਕੀ ਘਰ ਵਿਚ ਸਨ ਤਾਂ ਉਸ ਦੇ ਘਰ ਆਈ ਸੋਨੀਆ (ਕਾਲਪਨਿਕ ਨਾਂ) ਉਸ ਦੀ ਲੜਕੀ ਨੂੰ ਬਾਬਾ ਬਕਾਲਾ ਸਾਹਿਬ ਮੱਥਾ ਟੇਕਣ ਲਈ ਨਾਲ ਲੈ ਗਈ। ਸ਼ਾਮ 5:30 ਵਜੇ ਸੋਨੀਆ ਨੇ ਦੱਸਿਆ ਕਿ ਉਸ ਦੀ ਲੜਕੀ ਨੂੰ ਪਰਿਵਾਰ ਦੀ ਮਿਲੀਭੁਗਤ ਨਾਲ ਇਕ ਨੌਜਵਾਨ ਵਿਆਹ ਲਈ ਅਗਵਾ ਕਰ ਕੇ ਲੈ ਗਿਆ ਹੈ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕਰਦਿਆਂ 4 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Baljeet Kaur

This news is Content Editor Baljeet Kaur