ਸਾਬਕਾ ਕੌਂਸਲਰ ਦੇ ਪਿਤਾ ਨੇ ਉਦੈ ਸਹਿਦੇਵ ਨੂੰ ਵਾਰਡ 37 ਤੋਂ ਟਿਕਟ ਦੇਣ ਦੀ ਕੀਤੀ ਮੰਗ

12/19/2020 12:30:42 PM

ਅੰਮ੍ਰਿਤਸਰ (ਅਨਜਾਣ): ਹਲਕਾ ਦੱਖਣੀ ਤੋਂ ਵਾਰਡ ਨੰਬਰ 37 ਤੋਂ ਸਵਰਗੀ ਕੌਂਸਲਰ ਹਰਪ੍ਰੀਤ ਸਿੰਘ ਸ਼ੀਂਹ ਦੇ ਪਿਤਾ ਕੁਲਵੰਤ ਸਿੰਘ ਸ਼ੀਂਹ ਨੇ ਵਾਰਡ ਨੰਬਰ 37 ਦੀ ਨਗਰ-ਨਿਗਮ ਜ਼ਿਮਣੀ ਚੋਣ ਲਈ ਆਪਣੇ ਕਰੀਬੀ ਜਗਜੀਤ ਸਿੰਘ ਸਹਿਦੇਵ (ਸੈਕਟਰੀ) ਦੇ ਪੋਤਰੇ ਉਦੈ ਸਹਿਦੇਵ ਦੀ ਕੌਂਸਲਰ ਦੀ ਚੌਣ ਲਈ ਹਲਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਤੋਂ ਟਿਕਟ ਦੀ ਮੰਗ ਕੀਤੀ ਹੈ। ਕੁਲਵੰਤ ਸਿੰਘ ਸ਼ੀਂਹ ਨੇ ਕਿਹਾ ਕਿ ਉਦੈ ਸਹਿਦੇਵ ਵੀ ਮੇਰੇ ਪੁੱਤਰ ਦੀ ਤਰ੍ਹਾਂ ਹਨ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਨੇ ਮੇਰੇ ਪੁੱਤਰ ਹਰਪ੍ਰੀਤ ਸਿੰਘ ਸ਼ੀਂਹ ਦੇ ਭੋਗ ‘ਤੇ ਇਹ ਵਾਅਦਾ ਕੀਤਾ ਸੀ ਕਿ ਉਹ ਸਮਾਂ ਆਉਣ ਤੇ ਮੇਰੇ ਪਰਿਵਾਰ ਨਾਲ ਖਲੋ੍ਹਣਗੇ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਮੇਰੀ ਮੰਗ ‘ਤੇ ਗੌਰ ਕਰਨ।  

ਇਹ ਵੀ ਪੜ੍ਹੋ : ਕਿਸਾਨ ਅੰਦੋਲਨ : ਪੰਜਾਬ ਦੇ ਕਿਸਾਨਾਂ ਨੂੰ ਇਨਸਾਫ ਨਾ ਦੇਣ ’ਤੇ ਉਜੜ ਸਕਦੀ ਹੈ ਭਾਜਪਾ ਦੀ ‘ਸਿਆਸੀ ਖੇਤੀ’!


Baljeet Kaur

Content Editor

Related News