ਕੁਪੋਸ਼ਨ ਦੇ ਮਾਮਲੇ ''ਚ 119 ਦੇਸ਼ਾਂ ''ਚੋਂ ਭਾਰਤ 103 ਨੰਬਰ ਉੱਤੇ : ਡਾ. ਚੀਨਮ ਭਾਟੀਆ ਸੋਂਦ

09/05/2020 3:54:45 PM

ਅੰਮ੍ਰਿਤਸਰ (ਅਨਜਾਣ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੁਪੋਸ਼ਨ ਦੀ ਗੰਭੀਰ ਸਮੱਸਿਆ ਨੂੰ ਦੇਖਦਿਆਂ 'ਮਨ ਕੀ ਬਾਤ' ਟੀਵੀ ਪ੍ਰੋਗਰਾਮ 'ਚ ਹਰ ਸਾਲ 1 ਤੋਂ 30 ਸਤੰਬਰ ਨੂੰ ਪੋਸ਼ਨ ਮਹੀਨ ਵਜੋਂ ਐਲਾਨਿਆ ਗਿਆ ਹੈ। ਇਹ ਪ੍ਰਗਟਾਵਾ ਕਰਦਿਆਂ ਡਾਕਟਰ ਚੀਨਮ ਭਾਟੀਆ ਸੌਂਦ (ਪੀ ਐੱਚ ਡੀ) ਪੋਸ਼ਨ ਅਤੇ ਡਾਈਟੇਟਿਕਸ, ਸੀਨੀਅਰ ਡਾਈਟੀਸ਼ੀਅਨ ਐੱਸ. ਜੀ. ਆਰ. ਡੀ. ਯੂਨੀਵਰਸਿਟੀ ਆਫ ਹੈੱਲਥ ਸਾਇੰਸ ਐਂਡ ਰਿਸਰਚ ਅਤੇ ਆਈ. ਡੀ. ਏ. ਪੰਜਾਬ ਚੈਪਟਰ ਦੇ ਲਾਈਫ਼ ਮੈਂਬਰ ਨੇ ਗੱਲਬਾਤ ਦੌਰਾਨ ਕੁਪੋਸ਼ਨ ਨੂੰ ਖ਼ਤਮ ਕਰਨ ਅਤੇ ਕੁਪੋਸ਼ਨ ਨੂੰ ਗੰਭੀਰਤਾ ਨਾਲ ਲੈਣ 'ਤੇ ਵਿਚਾਰ ਚਰਚਾ ਕੀਤੀ। 

ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਹਰਚਰਨ ਸਿੰਘ ਦਾ ਦਿਹਾਂਤ

ਡਾ. ਚੀਨਮ ਭਾਟੀਆ ਨੇ ਕਿਹਾ ਕਿ ਇਹ ਮਹੀਨਾ ਪੋਸ਼ਨ ਮਹੀਨਾ ਚੱਲ ਰਿਹਾ ਹੈ ਤੇ ਇਸ ਦੌਰਾਨ ਪੋਸ਼ਟਿਕ ਭੋਜਨ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ ਅਤੇ ਇਕ ਡਾਈਟੀਸ਼ੀਅਨ ਹੋਣ ਦੇ ਨਾਤੇ ਉਨ੍ਹਾਂ ਦਾ ਇਹ ਧਰਮ ਵੀ ਹੈ। ਡਾ. ਚੀਨਮ ਭਾਟੀਆ ਨੇ ਕਿਹਾ ਕਿ ਭਾਰਤ ਭਾਵੇਂ ਵਿਕਾਸ 'ਚ ਅੱਗੇ ਵਧਦਿਆਂ ਚੰਦਰਮਾਂ ਤੱਕ ਆਪਣਾ ਰਸਤਾ ਬਣਾ ਰਿਹਾ ਹੈ ਪਰ (ਐੱਫ ਐੱਫ ਓ ਦੀ 2019 ਦੀ ਰਿਪੋਰਟ ਮੁਤਾਬਿਕ) ਭਾਰਤ 'ਚ 194.4 ਮਿਲੀਅਨ ਲੋਕ ਕੁਪੋਸ਼ਨ ਦਾ ਸ਼ਿਕਾਰ ਹਨ ਅਤੇ ਗਲੋਬਲ ਇੰਡੈਕਸ 2018 ਨੇ ਇਕ ਰਿਪੋਰਟ ਮੁਤਾਬਕ ਭਾਰਤ ਨੂੰ ਇਸ 'ਚ ਸ਼ਾਮਲ 119 ਦੇਸ਼ਾਂ ਚੋਂ 103 ਨੰਬਰ 'ਤੇ ਦੱਸਿਆ ਹੈ। ਭੁੱਖ ਤੇ ਕੁਪੋਸ਼ਨ ਦੀ ਗੰਭੀਰ ਸਮੱਸਿਆ ਨਾਲ ਪੀੜਤ ਹੋਣ ਕਰਕੇ ਭਾਰਤ 'ਚ 5 ਸਾਲ ਤੋਂ ਘੱਟ ਦੇ ਬੱਚਿਆਂ ਦੀ ਕੁਪੋਸ਼ਨ ਕਾਰਣ ਮੌਤ ਹੋ ਜਾਣਾ ਵੱਡੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਭੋਜਨ 'ਚ ਪੋਸ਼ਟਿਕ ਤੱਤਾਂ ਦਾ ਹੋਣਾ ਅਤਿ ਜ਼ਰੂਰੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵਲੋਂ ਸ਼ੁਰੂ ਕੀਤੇ ਪੋਸ਼ ਮਹੀਨੇ 'ਚ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਜਗ੍ਹਾ-ਜਗ੍ਹਾ ਪ੍ਰੋਗਰਾਮ ਅਯੋਜਿਤ ਕਰਕੇ ਪੋਸ਼ਨ ਸਬੰਧੀ ਜਾਗਰੂਕਤਾ ਪੈਦਾ ਕਰਦਾ ਹੈ ਅਤੇ ਨਾਲ ਹੀ ਇਸ ਦਾ ਮਕਸਦ ਭਾਰਤ ਦੇ ਕੋਨੇ-ਕੋਨੇ 'ਚ ਐਨੀਮੀਆ ਤੋਂ ਪੀੜ੍ਹਤ ਬੱਚਿਆਂ ਨੂੰ ਮੁਫ਼ਤ ਇਲਾਜ਼ ਮੁਹੱਈਆ ਕਰਵਾਉਣਾ ਵੀ ਹੈ। ਗਰੀਬ ਲੋਕਾਂ 'ਚ ਜਾਗਰੂਕਤਾ ਦੀ ਕਮੀ ਹੋਣ ਕਰਕੇ ਕੁਪੋਸ਼ਨ ਦੀ ਸਮੱਸਿਆ ਵੱਡੀ ਬਣਦੀ ਜਾ ਰਹੀ ਹੈ। ਇਸ ਕਰਕੇ ਕੁਪੋਸ਼ਨ ਦੇ ਖ਼ਾਤਮੇ ਲਈ ਨਾ ਸਿਰਫ਼ ਚੰਗੀ ਤੇ ਪੋਸ਼ਟਿਕ ਖੁਰਾਕ ਦੀ ਜ਼ਰੂਰਤ ਹੈ ਬਲਕਿ ਸਮਾਜ ਨੂੰ ਸਿੱਖਿਅਕ ਕਰਨ ਅਤੇ ਸਹੀ ਉਮਰ ਵਿਚ ਹੀ ਸ਼ਾਦੀ ਕਰਨ ਲਈ ਜਾਗਰੂਕਤਾ ਪੈਦਾ ਕਰਨ ਦੀ ਲੋੜ• ਹੈ ਕਿਉਂਕਿ ਜ਼ਿਆਦਾਤਰ ਛੋਟੀ ਉਮਰ ਵਿਚ ਵਿਆਹ ਕਰਵਾਉਣ ਵਾਲੀਆਂ ਕੁੜੀਆਂ 'ਚ ਅਤੇ ਉਨ੍ਹਾਂ ਦੇ ਬੱਚਿਆਂ 'ਚ ਕੁਪੋਸ਼ਨ ਹੋਣ ਦਾ ਖ਼ਤਰਾ ਰਹਿੰਦਾ ਹੈ।

ਇਹ ਵੀ ਪੜ੍ਹੋ :ਪੰਜਾਬ ਦੀ ਇਸ ਧੀ ਨੇ ਇਟਲੀ 'ਚ ਮਾਰੀਆਂ ਮੱਲ੍ਹਾਂ, ਸਥਾਨਕ ਪੁਲਸ 'ਚ ਭਰਤੀ ਹੋਣ ਵਾਲੀ ਪਹਿਲੀ ਪੰਜਾਬਣ


Baljeet Kaur

Content Editor

Related News