ਸਾਵਧਾਨ! ਘਰੇਲੂ ਨੌਕਰ ਅਤੇ ਕਿਰਾਏਦਾਰ ਦੀ ਸੂਚਨਾ ਨਾ ਦੇਣ ''ਤੇ ਹੋ ਸਕਦੀ ਹੈ ਕਾਰਵਾਈ

12/11/2020 3:14:49 PM

ਅੰਮ੍ਰਿਤਸਰ (ਇੰਦਰਜੀਤ): ਅੰਮ੍ਰਿਤਸਰ ਪੁਲਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਦੇ ਨਿਰਦੇਸ਼ਾਂ 'ਤੇ ਥਾਣਾ ਡੀ-ਡਵੀਜ਼ਨ ਖੇਤਰ ਵਿਚ ਜ਼ੁਰਮ ਨੂੰ ਰੋਕਣ ਲਈ ਮਾਸਟਰ ਪਲਾਨ ਤਹਿਤ ਪਿਛਲੇ 4 ਮਹੀਨਿਆਂ ਤੋਂ ਕੀਤੀ ਜਾ ਰਹੀ ਕੋਸ਼ਿਸ਼ ਅਨੁਸਾਰ ਇਸ ਦੇ ਨਤੀਜੇ ਬੇਹਤਰ ਨਿਕਲਣ ਲੱਗੇ ਹਨ। ਥਾਣਾ ਡੀ-ਡਵੀਜ਼ਨ ਹੀ ਅੰਮ੍ਰਿਤਸਰ 'ਚ ਇਕ ਅਜਿਹਾ ਪੁਲਸ ਸਟੇਸ਼ਨ ਹੈ, ਜਿੱਥੇ ਪਿਛਲੇ ਸਾਲਾਂ 'ਚ ਗੁਨਾਹਾਂ ਦਾ ਗ੍ਰਾਫ਼ ਸ਼ਹਿਰ 'ਚ ਸਭ ਤੋਂ ਜ਼ਿਆਦਾ ਸੀ। ਇਸ 'ਚ ਪ੍ਰੇਮ ਕੁਮਾਰ ਐਂਡ ਸਨਜ਼ ਜਿਊਲਰਸ ਦੀ ਵੱਡੀ ਡਕੈਤੀ ਦਾ ਮਾਮਲਾ ਵੀ ਸ਼ਾਮਲ ਸੀ। ਡੀ-ਡਵੀਜ਼ਨ ਥਾਣੇ 'ਚ ਪਿਛਲੇ 6 ਮਹੀਨਿਆਂ 'ਚ ਹਰ ਮਹੀਨੇ ਸਿਰਫ਼ 5 ਜਾਂ 6 ਐੱਫ਼. ਆਈ. ਆਰ. ਦਰਜ ਹੁੰਦੀਆਂ ਹਨ, ਉਹ ਵੀ ਘਰੇਲੂ ਮਾਮਲਿਆਂ 'ਚ। ਪਿਛਲੇ ਸਾਲਾਂ ਤੋਂ ਇਹ ਗ੍ਰਾਫ 60 ਫ਼ੀਸਦੀ ਤੋਂ ਘੱਟ ਹੈ।

ਇਹ ਵੀ ਪੜ੍ਹੋ : ਵਿਆਹ ਵਾਲੇ ਘਰ 'ਚ ਪਏ ਕੀਰਨੇ: ਭੈਣ ਦੇ ਵਿਆਹ ਮੌਕੇ ਭੰਗੜੇ ਪਾਉਂਦੇ ਨੌਜਵਾਨ ਦੀ ਮੌਤ, ਲੁਟੇਰੇ ਵੀ ਚੁੱਕ ਗਏ ਫ਼ਾਇਦਾ

ਇਸ ਸਬੰਧੀ ਅੱਜ ਏ. ਸੀ. ਪੀ. ਸੈਂਟਰਲ ਪ੍ਰਵੇਸ਼ ਚੋਪੜਾ ਦੀ ਅਗਵਾਈ 'ਚ ਹੋਈ ਮੀਟਿੰਗ 'ਚ ਫ਼ੈਸਲਾ ਲਿਆ ਗਿਆ ਹੈ ਕਿ ਇਸ ਇਲਾਕੇ 'ਚ ਸਾਰੇ ਘਰੇਲੂ ਨੌਕਰਾਂ ਅਤੇ ਕਿਰਾਏਦਾਰਾਂ ਦੀ ਸੂਚਨਾ ਸਬੰਧਤ ਪੁਲਸ ਥਾਣਿਆਂ ਅਤੇ ਚੌਕੀਆਂ 'ਚ ਤੁਰੰਤ ਦਿੱਤੀ ਜਾਵੇ। ਅਜਿਹਾ ਨਾ ਕਰਨ 'ਤੇ ਮਾਲਕ ਮਕਾਨ ਖ਼ਿਲਾਫ਼ ਕਾਰਵਾਈ ਹੋ ਸਕਦੀ ਹੈ। ਇਸ ਤੋਂ ਇਲਾਵਾ ਜ਼ੁਰਮ ਨੂੰ ਰੋਕਣ ਲਈ ਹੋਰ ਵੀ ਕਈ ਮਾਮਲਿਆਂ 'ਤੇ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਜਿਹੜੇ ਲੋਕਾਂ ਦੇ ਘਰਾਂ 'ਚ ਕਿਰਾਏਦਾਰ ਹਨ ਉਹ ਉਨ੍ਹਾਂ ਦੀ ਆਈ. ਡੀ. ਸਬੰਧੀ ਹੋਰ ਪਰੂਫ਼ (ਆਧਾਰ ਕਾਰਡ, ਵੋਟਰ ਕਾਰਡ ਅਤੇ ਹੋਰ ਸਬੰਧਤ ਚੀਜ਼ਾਂ) ਪੁਲਸ ਨੂੰ ਉਪਲਬਧ ਕਰਵਾਉਣ। ਇਸਦੇ ਨਾਲ ਹੀ ਘਰੇਲੂ ਨੌਕਰ ਅਤੇ ਕਿਰਾਏਦਾਰ ਦੀਆਂ ਤਸਵੀਰਾਂ ਦੇ ਨਾਲ ਮਾਲਕ ਦੀ ਤਸਵੀਰ ਵੀ ਹੋਣੀ ਚਾਹੀਦੀ ਹੈ, ਤਾਂਕਿ ਜੇਕਰ ਕੋਈ ਘਟਨਾ ਵਾਪਰੇ ਤਾਂ ਉਨ੍ਹਾਂ ਨੂੰ ਤੁਰੰਤ ਰਾਊਂਡਅੱਪ ਕੀਤਾ ਜਾ ਸਕੇ। ਇਸ ਲਈ ਮੋਬਾਇਲ ਨੰਬਰ ਵੀ ਥਾਣਿਆਂ 'ਚ ਨੋਟ ਕਰਵਾਉਣੇ ਜ਼ਰੂਰੀ ਹਨ।

ਇਹ ਵੀ ਪੜ੍ਹੋ :ਅਕਾਲੀ ਦਲ ਦੀ ਕੇਂਦਰ ਨੂੰ ਚਿਤਾਵਨੀ, ਕਾਂਗਰਸ ਦੀਆਂ 'ਪਾੜੋ ਤੇ ਰਾਜ ਕਰੋ' ਵਾਲੀਆਂ ਬੱਜਰ ਗਲਤੀਆਂ ਨਾ ਦੁਹਰਾਓ'

ਨਾਬਾਲਗ ਨੌਕਰਾਂ ਦੀ ਜਾਣਕਾਰੀ ਪੁਲਸ ਨੂੰ ਤੁਰੰਤ ਦਿੱਤੀ ਜਾਵੇ 
ਕਾਰੋਬਾਰੀ ਅਤੇ ਘਰੇਲੂ ਨੌਕਰਾਂ ਸਬੰਧੀ ਫ਼ੈਸਲਾ ਲੈਂਦੇ ਹੋਏ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਕਾਰੋਬਾਰੀ ਆਪਣੀ ਸੰਸਥਾ ਅਤੇ ਘਰਾਂ ਵਿਚ ਨਾਬਾਲਗਾਂ ਤੋਂ ਮਜ਼ਦੂਰੀ ਕਰਵਾਉਂਦਾ ਹੈ ਤਾਂ ਉਹ ਜ਼ੁਰਮ ਹੈ। ਇਸ ਲਈ ਥਾਣਿਆਂ ਅਤੇ ਚੌਕੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਪੂਰੇ ਇਲਾਕੇ ਦੀ ਜਾਂਚ ਕਰਨ।

ਇਹ ਵੀ ਪੜ੍ਹੋ : ਬਰਨਾਲਾ 'ਚ ਵੱਡੀ ਵਾਰਦਾਤ : ਨੌਜਵਾਨ ਦੇ ਟੋਟੇ-ਟੋਟੇ ਕਰ ਗਟਰ 'ਚ ਸੁੱਟੀ ਲਾਸ਼

ਸੰਵੇਦਨਸ਼ੀਲ ਥਾਵਾਂ 'ਤੇ ਲੱਗਣਗੇ ਸੀ. ਸੀ. ਟੀ. ਵੀ. ਕੈਮਰੇ 
ਅੰਮ੍ਰਿਤਸਰ ਦਾ ਸ਼ਹਿਰੀ ਥਾਣਾ ਡੀ-ਡਵੀਜ਼ਨ ਸਭ ਤੋਂ ਵੱਧ ਸੰਵੇਦਨਸ਼ੀਲ ਖੇਤਰ ਹੈ। ਇਸ ਥਾਣੇ ਅਧੀਨ ਭੰਡਾਰੀ ਪੁਲ , ਰਿੰਗ ਬ੍ਰਿਜ , ਗੋਲਬਾਗ , ਧਾਰਮਿਕ ਸਥਾਨ, ਰੇਲਵੇ ਸਟੇਸ਼ਨ , ਸਰਾਫਾ ਮਾਰਕੀਟ ਆਦਿ ਆਉਂਦੇ ਹਨ। ਇੱਥੇ ਹੋਣ ਵਾਲੀਆਂ ਵਾਰਦਾਤਾਂ ਪਿਛਲੇ ਸਾਲਾਂ 'ਚ ਪੁਲਸ ਲਈ ਸਿਰਦਰਦ ਬਣੀਆਂ ਹੋਈਆਂ ਸਨ ਪਰ ਏ. ਸੀ. ਪੀ. ਪ੍ਰਵੇਸ਼ ਚੋਪੜਾ ਦਾ ਕਹਿਣਾ ਹੈ ਕਿ ਅਜਿਹੀਆਂ ਸੰਵੇਦਨਸ਼ੀਲ ਥਾਵਾਂ 'ਤੇ ਗੁਪਤ ਕੈਮਰੇ ਲਵਾਏ ਜਾਣਗੇ, ਜਿਨ੍ਹਾਂ 'ਤੇ ਪੁਲਸ ਦੀ ਨਿਗਰਾਨੀ ਹੋਵੇਗੀ।

ਇਹ ਵੀ ਪੜ੍ਹੋ : ਦਲਿਤ ਨੌਜਵਾਨ ਦੀ ਦਰੱਖ਼ਤ ਨਾਲ ਬੰਨ੍ਹ ਕੇ ਬੇਰਹਿਮੀ ਨਾਲ ਕੀਤੀ ਕੁੱਟਮਾਰ

ਥਾਣਾ ਡੀ-ਡਵੀਜ਼ਨ ਨੂੰ ਹਾਈਟੈੱਕ ਕੀਤਾ ਜਾਵੇਗਾ 
ਥਾਣਾ ਡੀ-ਡਵੀਜ਼ਨ ਦੀ ਵੱਡੀ ਇਮਾਰਤ, ਜਿਸ ਵਿਚ ਵੱਡੀ ਗਿਣਤੀ ਵਿਚ ਪੁਰਾਣੇ ਵਾਹਨ ਪਏ ਹਨ , ਬਾਰੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਵਾਹਨਾਂ ਦਾ ਜਲਦੀ ਫੈਸਲਾ ਕੀਤਾ ਜਾਏਗਾ। ਜਿਹੜੇ ਵਾਹਨਾਂ ਦਾ ਮਾਲਿਕਾਨਾ ਹੱਕ ਨਹੀਂ ਪੇਸ਼ ਹੋਇਆ ਉਨ੍ਹਾਂ ਨੂੰ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਨੀਲਾਮ ਕਰ ਦਿੱਤਾ ਜਾਵੇਗਾ। ਥਾਣਾ ਡੀ-ਡਵੀਜ਼ਨ ਨੂੰ ਹਾਈਟੈੱਕ ਬਣਾਇਆ ਜਾਏਗਾ।

ਸਿਵਲ ਡਿਫੈਂਸ ਵਾਰਡਨ ਸਰਵਿਸ ਨੂੰ ਬਣਾਇਆ ਜਾਵੇਗਾ ਮਜ਼ਬੂਤ
ਪੁਲਸ ਅਧਿਕਾਰੀ ਨੇ ਕਿਹਾ ਕਿ ਥਾਣਾ ਡੀ-ਡਵੀਜ਼ਨ ਇਲਾਕੇ ਵਿਚ ਸਿਵਲ ਡਿਫੈਂਸ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਇਸ ਵਿਚ ਸਿਵਲ ਡਿਫੈਂਸ ਵਿਭਾਗ ਦੇ ਅਧਿਕਾਰੀਆਂ, ਵਿਸ਼ੇਸ਼ ਤੌਰ 'ਤੇ ਸਿਵਲ ਵਾਰਡਨਜ ਨੂੰ ਵੀ ਪੁਲਸ ਨਾਲ ਰੂ-ਬਰੂ ਕਰਵਾ ਕੇ ਉਨ੍ਹਾਂ ਦੀ ਮਦਦ ਲਈ ਜਾਵੇਗੀ।


Baljeet Kaur

Content Editor

Related News