ਬਹੁਤ ਜਲਦ ਬਦਲ ਜਾਵੇਗੀ ਹਲਕਾ ਦੱਖਣੀ ਦੀ ਕਾਇਆ ਕਲਪ - ਡਾ: ਨਿੱਜਰ

06/08/2022 3:47:12 PM

ਅੰਮ੍ਰਿਤਸਰ (ਅਨਜਾਣ) : ਹਲਕਾ ਦੱਖਣੀ ਵਾਰਡ ਨੰਬਰ 40 ਦੀ ਨਗਰ ਨਿਗਮ ਕਾਲੌਨੀ ਤੋਂ ‘ਆਪ’ ਦੇ ਸੀਨੀਅਰ ਯੂਥ ਆਗੂ ਤੇ ਦਾਅਵੇਦਾਰ ਸਤਪਾਲ ਸਿੰਘ ਸੋਨੂੰ ਬਹਿਲਾ ਦੀ ਅਗਵਾਈ ‘ਚ ਇਲਾਕਾ ਨਿਵਾਸੀਆਂ ਦੀ ਮੀਟਿੰਗ ਹੋਈ। ਇਸ ਵਿੱਚ ਹਲਕਾ ਦੱਖਣੀ ਵਿਧਾਇਕ ਡਾ: ਇੰਦਰਬੀਰ ਸਿੰਘ ਨਿੱਜਰ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਸੋਨੂੰ ਬਹਿਲਾ ਨੇ ਡਾ: ਨਿੱਜਰ ਨੂੰ ਇਲਾਕਾ ਨਿਵਾਸੀਆਂ ਦੀਆਂ ਮੁਸ਼ਕਲਾਂ ਤੋਂ ਜਾਣੂੰ ਕਰਵਾਉਂਦਿਆਂ ਵਾਰਡ ਵਿੱਚ ਪਾਰਕ ਦੀ ਸਫ਼ਾਈ ਕਰਵਾਉਣਾ, ਨੌਜਵਾਨਾਂ ਦੇ ਕਸਰਤ ਕਰਨ ਲਈ ਜਿੰਮ, ਇਲਾਕੇ ਵਿੱਚ ਸਟਰੀਟ ਲਾਈਟਾਂ ਲਗਵਾਉਣ ਤੇ ਸਰਕਾਰੀ ਸਕੀਮ ਮੁਤਾਬਿਕ ਬਾਲੇ ਦੀਆਂ ਛੱਤਾਂ ਨੂੰ ਪੱਕਾ ਕਰਵਾਉਣ ਜਿਹੀਆਂ ਮੰਗਾਂ ਰੱਖੀਆਂ। 

ਪੜ੍ਹੋ ਇਹ ਵੀ ਖ਼ਬਰ: ਅਹਿਮ ਖ਼ਬਰ: ਜਥੇਦਾਰ ਹਰਪ੍ਰੀਤ ਸਿੰਘ ਦੀ Z ਸੁਰੱਖਿਆ ’ਚ ਸਿੱਖ ਕਮਾਂਡੋ ਸ਼ਾਮਲ

ਹਲਕਾ ਵਿਧਾਇਕ ਡਾ: ਨਿੱਜਰ ਨੇ ਇਲਾਕਾ ਨਿਵਾਸੀਆਂ ਦੀਆਂ ਮੁਸ਼ਕਲਾਂ ਸੁਣਦਿਆਂ ਉਨ੍ਹਾਂ ਨੂੰ ਬਹੁਤ ਜਲਦ ਹੱਲ ਕਰਵਾਉਣ ਦਾ ਵਿਸ਼ਵਾਸ ਦਿਵਾਇਆ। ਉਨ੍ਹਾਂ ਕਿਹਾ ਕਿ ‘ਆਪ’ ਦਾ ਹਰ ਆਗੂ ਜਨਤਾ ਦਾ ਸੇਵਾਦਾਰ ਹੈ ਅਤੇ ਸੇਵਾਦਾਰ ਬਣ ਕੇ ਹੀ ਹਮੇਸ਼ਾਂ ਵਿਚਰਦਾ ਰਹੇਗਾ। ਬਹੁਤ ਜਲਦ ਹਲਕਾ ਦੱਖਣੀ ਦੀ ਕਾਇਆਂ ਕਲਪ ਹੋਣ ਵਾਲੀ ਹੈ। ਇਸ ਮੌਕੇ ਸੀਨੀਅਰ ਆਗੂ ਹੀਰਾ ਸਿੰਘ, ਮਾਸਟਰ ਖਜ਼ਾਨ ਸਿੰਘ, ਜਸਪਾਲ ਸਿੰਘ ਭੁੱਲਰ, ਨਵਨੀਤ ਸ਼ਰਮਾ ਆਦਿ ਹਾਜ਼ਰ ਸਨ।


rajwinder kaur

Content Editor

Related News