ਪੰਜਾਬ ''ਚ ਕਾਂਗਰਸ ਦੀ ਸਰਕਾਰ ਦੇ ਚੱਲਦਿਆਂ ਕਿਸਾਨਾਂ ਨੂੰ ਕੋਈ ਖਤਰਾ ਨਹੀਂ : ਭਾਵਨਾ

10/21/2020 12:56:14 PM

ਅੰਮ੍ਰਿਤਸਰ (ਅਨਜਾਣ): ਕੇਂਦਰ ਸਰਕਾਰ ਵਲੋਂ ਕਿਸਾਨਾਂ 'ਤੇ ਜ਼ਬਰੀ ਥੋਪੇ ਗਏ ਕਾਲੇ ਕਾਨੂੰਨ ਖ਼ਿਲਾਫ਼ ਸਾਰਾ ਪੰਜਾਬ ਇਕਜੁੱਟ ਹੋ ਗਿਆ ਹੈ ਪਰ ਫ਼ੇਰ ਵੀ ਮੋਦੀ ਸਰਕਾਰ ਦਾ ਅੜੀਅਲ ਰਵੱਈਆ ਦਿਖਾਉਣਾ ਸਰਾਸਰ ਗ਼ਲਤ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਦੀ ਮਹਿਲਾ ਐੱਸ. ਸੀ. ਵਿੰਗ. ਕੋਆਰਡੀਨੇਟਰ ਪੰਜਾਬ ਮੈਡਮ ਭਾਵਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। 

ਇਹ ਵੀ ਪੜ੍ਹੋ :ਪੁੱਤ ਦਾ ਜਨਮ ਦਿਨ ਮਨਾਉਣ ਦੀ ਜਿੱਦ ਅੱਗੇ ਹਾਰੀ ਜ਼ਿੰਦਗੀ, ਗੁੱਸੇ 'ਚ ਆਏ ਪਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ

ਭਾਵਨਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਸੈਸ਼ਨ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪਾਰਟੀ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਦੀ ਹਾਜ਼ਰੀ 'ਚ ਕਿਸਾਨਾਂ ਦੇ ਹੱਕ 'ਚ ਚਾਰ ਮਤੇ ਪਾ ਕੇ ਕਿਸਾਨਾਂ ਪ੍ਰਤੀ ਹਮਦਰਦੀ ਤੇ ਵਫ਼ਾਦਾਰੀ ਦਾ ਸਬੂਤ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪੰਜਾਬ ਅਤੇ ਕਿਸਾਨ ਹਿਤੈਸ਼ੀ ਹੈ ਪਰ ਕੇਂਦਰ ਦੀ ਮੋਦੀ ਦੀ ਅਗਵਾਈ ਵਾਲੀ ਭਾਜਪਾ ਤਾਨਾਸ਼ਾਹੀ ਰਵੱਈਆਂ ਅਪਣਾ ਰਹੀ ਹੈ। ਭਾਜਪਾ ਨੇ ਹੁਣ ਤੱਕ ਕਿਸਾਨਾਂ ਉੱਤੇ ਕਾਲੇ ਕਾਨੂੰਨ ਨੂੰ ਲਾਗੂ ਕਰਨ ਸਮੇਤ ਨੋਟਬੰਦੀ ਜਿਹੇ ਗਲਤ ਫ਼ੈਸਲਿਆਂ ਨਾਲ ਦੇਸ਼ ਨੂੰ ਤੇ ਦੇਸ਼ ਦੀ ਜਨਤਾ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਹੈ। ਦੇਸ਼ 'ਚ ਜਿਵੇਂ ਨੋਟਬੰਦੀ ਕਾਰਨ ਅਨੇਕਾਂ ਲੋਕ ਬੈਂਕਾਂ ਅੱਗੇ ਲਾਈਨਾਂ ਲਗਾ ਕੇ ਖਲੋਤੇ ਸਨ ਤੇ ਕਈਆਂ ਨੇ ਖ਼ੁਦਕੁਸ਼ੀਆਂ ਕਰ ਲਈਆਂ ਸੀ, ਉਹੋ ਜਿਹੇ ਹਾਲਾਤ ਹੀ ਹੁਣ ਵੀ ਭਾਜਪਾ ਕਿਸਾਨਾਂ 'ਤੇ ਕਾਲੇ ਕਾਨੂੰਨ ਨੂੰ ਲਾਗੂ ਕਰਕੇ ਬਣਾਉਨ 'ਚ ਲੱਗੀ ਹੋਈ ਹੈ ਪਰ ਸੂਬੇ ਦੀ ਕਾਂਗਰਸ ਸਰਕਾਰ ਕਿਸਾਨਾਂ ਦੇ ਹੱਕਾਂ ਲਈ ਡਟ ਕੇ ਖੜ੍ਹੀ ਹੈ ਤੇ ਇਸ ਕਾਲੇ ਕਾਨੂੰਨ ਨੂੰ ਕਿਸੇ ਵੀ ਕੀਮਤ 'ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ 'ਚ ਭਾਜਪਾ ਨੂੰ ਆਉਂਦੀਆਂ ਚੋਣਾਂ 'ਚ ਮੂੰਹ ਦੀ ਖਾਣੀ ਪਵੇਗੀ।

ਇਹ ਵੀ ਪੜ੍ਹੋ : ਗੁਰਦੁਆਰੇ ਤੇ ਮੰਦਰਾਂ ਨੂੰ ਲੈ ਕੇ ਦਾਵਤ-ਏ-ਇਸਲਾਮੀ ਅੱਤਵਾਦੀ ਸੰਗਠਨ ਨੇ ਦਿੱਤੀ ਧਮਕੀ


Baljeet Kaur

Content Editor

Related News