ਕੇਂਦਰ ਸਰਕਾਰ ਰਾਜਾਂ ਦੇ ਅਧਿਕਾਰਾਂ ''ਤੇ ਮਾਰ ਰਹੀ ਹੈ ਡਾਕਾ: ਵਰਪਾਲ, ਖ਼ਾਲਸਾ, ਮਾਹਲ

10/22/2020 12:47:34 PM

ਅੰਮ੍ਰਿਤਸਰ (ਅਨਜਾਣ) : ਲੋਕ ਇਨਸਾਫ਼ ਪਾਰਟੀ ਦੇ ਪੰਜਾਬ ਧਾਰਮਿਕ ਵਿੰਗ ਦੇ ਪ੍ਰਧਾਨ ਜਗਜੋਤ ਸਿੰਘ ਖਾਲਸਾ, ਮਾਝਾ ਜਨਰਲ ਸਕੱਤਰ ਅਮਰੀਕ ਸਿੰਘ ਵਰਪਾਲ ਤੇ ਮਾਝਾ ਜਨਰਲ ਸਕੱਤਰ ਪ੍ਰਕਾਸ਼ ਸਿੰਘ ਮਾਹਲ ਨੇ ਕਿਸਾਨਾਂ ਲਈ ਬਣਾਏ ਖੇਤੀ ਸਬੰਧੀ ਕਾਲੇ ਕਾਨੂੰਨ ਦੀ ਸਖ਼ਤ ਉਲੰਘਣਾ ਕਰਦਿਆਂ ਕੇਂਦਰ ਸਰਕਾਰ ਨੂੰ ਆੜੇ ਹੱਥੀਂ ਲਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੇ ਪਹਿਲਾਂ ਪੰਜਾਬ ਦਾ ਪਾਣੀ ਦੂਸਰੇ ਸੂਬਿਆਂ ਨੂੰ ਦੇ ਕੇ ਉਸ ਦੇ ਹੱਕ ਹਕੂਕ ਖੋਹੇ ਤੇ ਹੁਣ ਖੇਤੀ ਲਈ ਕਾਲੇ ਕਾਨੂੰਨ ਬਣਾ ਕੇ ਪੰਜਾਬ ਦੇ ਅੰਨਦਾਤਾ ਨੂੰ ਸੜਕਾਂ ਤੇ ਰੇਲ ਦੀਆਂ ਪੱਟੜੀਆਂ 'ਤੇ ਰੋਲ ਕੇ ਬੇਗਾਨਗੀ ਦਾ ਅਹਿਸਾਸ ਦਿਵਾ ਰਹੀ ਹੈ। 

ਇਹ ਵੀ ਪੜ੍ਹੋ : ਯੂ-ਟਿਊਬ 'ਤੇ ਕਾਲ ਗਰਲ ਲਿਖ ਕੁੜੀ ਦਾ ਫ਼ੋਨ ਨੰਬਰ ਕੀਤਾ ਜਨਤਕ, ਆਡੀਓ ਤੇ ਵੀਡੀਓ ਵੀ ਕੀਤੀ ਅਪਲੋਡ

ਉਨ੍ਹਾਂ ਕਿਹਾ ਕਿ ਪਾਣੀ, ਖੇਤੀ ਤੇ ਮੰਡੀ ਦਾ ਅਧਿਕਾਰ ਕੇਵਲ ਸੂਬਿਆਂ ਦਾ ਹੁੰਦਾ ਹੈ, ਜਿਸ ਦਾ ਕੇਂਦਰੀਕਰਣ ਕਰਕੇ ਸਰਕਾਰ ਨੇ ਡਾ. ਭੀਮ ਰਾਓ ਅੰਬੇਦਕਰ ਵਲੋਂ ਬਣਾਏ ਸੰਵਿਧਾਨ ਦੀ ਘੋਰ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਘੱਟ ਗਿਣਤੀਆਂ ਪੰਜਾਬ ਅਤੇ ਦੂਸਰੇ ਸੂਬਿਆਂ 'ਚ ਆਪਣੇ ਆਪ ਨੂੰ ਅਣ-ਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੀਆਂ 2022 ਦੀਆਂ ਚੋਣਾਂ 'ਚ ਲੋਕ ਇਨਸਾਫ਼ ਪਾਰਟੀ ਵੱਡੀ ਬਹੁਮੱਤ ਹਾਸਲ ਕਰਕੇ ਸਰਕਾਰ ਬਣਾਏਗੀ ਤੇ ਪੰਜਾਬ ਨੂੰ ਉਸਦੇ ਅਧਿਕਾਰ ਦਿਵਾ ਕੇ ਇਕ ਖੁਸ਼ਹਾਲ ਸੂਬਾ ਬਣਾਏਗੀ।

ਇਹ ਵੀ ਪੜ੍ਹੋ : ਭਿਆਨਕ ਸੜਕ ਹਾਦਸੇ ਨੇ ਉਜਾੜਿਆ ਪਰਿਵਾਰ, ਪਿਓ-ਪੁੱਤ ਦੀ ਦਰਦਨਾਕ ਮੌਤ

Baljeet Kaur

This news is Content Editor Baljeet Kaur