ਕੇਂਦਰ ਸਰਕਾਰ ਵਲੋਂ ਜ਼ਬਰਦਸਤੀ ਥੋਪਿਆ ਜਾ ਰਿਹਾ ਖੇਤੀ ਸੁਧਾਰ ਐਕਟ: ਬੱਬੀ

09/21/2020 12:05:12 PM

ਅੰਮ੍ਰਿਤਸਰ (ਅਨਜਾਣ) : ਕੇਂਦਰ ਸਰਕਾਰ ਵਲੋਂ ਜ਼ਬਰਦਸਤੀ ਥੋਪਿਆ ਜਾ ਰਿਹਾ ਕਿਸਾਨ ਵਿਰੋਧੀ ਖੇਤੀ ਸੁਧਾਰ ਐਕਟ ਕਿਸਾਨ ਮਾਰੂ ਨੀਤੀ ਨਾਲ ਬਣਾਇਆ ਗਿਆ ਹੈ। ਜਿਸ ਨਾਲ ਕਿਸਾਨ ਆਪਣੇ ਹੀ ਖੇਤਾਂ ’ਚ ਮਜ਼ਦੂਰ ਬਣ ਕੇ ਰਹਿ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਲੋਕ ਇਨਸਾਫ਼ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਬੱਬੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। 

ਇਹ ਵੀ ਪੜ੍ਹੋ : ਹੈਵਾਨ ਪਿਓ ਦੀ ਕਰਤੂਤ: 13 ਸਾਲਾ ਧੀ ਨਾਲ ਕਰਦਾ ਰਿਹਾ ਜਬਰ-ਜ਼ਿਨਾਹ, ਗਿ੍ਰਫ਼ਤਾਰ

ਉਨ੍ਹਾਂ ਕਿਹਾ ਕਿ ਇਸ ਨਾਲ ਕੇਵਲ ਕਿਸਾਨ ਹੀ ਨਹੀਂ ਬਲਕਿ ਆੜ੍ਹਤੀਆਂ ਦੇ ਮੂੰਹ ਦਾ ਨਿਵਾਲਾ ਵੀ ਖੁੱਸ ਜਾਵੇਗਾ। ਉਨ੍ਹਾਂ ਕਿਹਾ ਕਿ 23 ਸਤੰਬਰ ਨੂੰ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਤੇ ਸਰਪ੍ਰਸਤ ਬਲਵਿੰਦਰ ਸਿੰਘ ਬੈਂਸ ਵਲੋਂ ਕਿਸਾਨਾ ਦੇ ਹੱਕ ‘ਚ ਵਿੱਢੇ ਸੰਘਰਸ਼ ‘ਚ ਹਰ ਪਾਰਟੀ ਵਰਕਰ ਕੁਰਬਾਨੀ ਦੇ ਕੇ ਵੀ ਕਿਸਾਨ ਭਰਾਵਾਂ ਲਈ ਤਿਆਰ ਕੀਤੀਆਂ ਕਿਸਾਨ ਮਾਰੂ ਨੀਤੀਆਂ ਲਈ ਅੱਗੇ ਹੋ ਕੇ ਲੜੇਗਾ। ਉਨ੍ਹਾਂ ਕਿਹਾ ਕਿ 23 ਸਤੰਬਰ ਦੀ ਫਤਿਹਗੜ੍ਹ੍ਹ ਸਾਹਿਬ ਤੋਂ ਦਿੱਲੀ ਤੱਕ ਕੱਢੀ ਜਾ ਰਹੀ ਰੈਲੀ ’ਚ ਪਾਰਟੀ ਵਰਕਰਾਂ ਦੇ ਨਾਲ ਕਿਸਾਨ, ਮਜ਼ਦੂਰ ਤੇ ਆੜ੍ਹਤੀਏ ਸ਼ਾਮਲ ਹੋਣ ਜਾ ਰਹੇ ਨੇ ਤਾਂ ਜੋ ਦਿੱਲੀ ਦੀ ਸਰਕਾਰ ਦੇ ਕੰਨਾਂ ਦੇ ਪਰਦੇ ਖੋਲ੍ਹ ਕੇ ਕਿਸਾਨਾ ਭਰਾਵਾਂ ਨਾਲ ਧੱਕਾ ਹੋਣ ਤੋਂ ਬਚਾਇਆ ਜਾ ਸਕੇ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦੇ ਕਿਸਾਨ ਮਾਰੂ ਫ਼ੈਸਲੇ ਵਿਰੁੱਧ 23 ਨੂੰ ਕੱਢਿਆ ਜਾਵੇਗਾ ਰੋਸ ਮਾਰਚ

Baljeet Kaur

This news is Content Editor Baljeet Kaur