ਕਾਰ ਸਵਾਰਾਂ ਵਲੋਂ ਨਾਬਾਲਗਾ ਅਗਵਾ, ਬਰਾਮਦ

12/30/2020 11:52:19 AM

ਅੰਮਿ੍ਰਤਸਰ (ਅਨਿਲ): ਥਾਣਾ ਰਾਮਬਾਗ ਖੇਤਰ ਅਧੀਨ ਪੈਂਦੀ ਸ਼ਿਵਾਲਾ ਚੌਕੀ ਦੇ ਨਜ਼ਦੀਕ ਇਕ ਪੈਲੇਸ ’ਚ ਸਮਾਰੋਹ ਦੌਰਾਨ ਇਕ ਨਾਬਾਲਗਾ ਨੂੰ ਵਰਗਲਾ ਕੇ ਲੈ ਕੇ ਜਾਣ ਵਾਲੇ ਕਾਰ ਸਵਾਰਾਂ ਖ਼ਿਲਾਫ਼ ਥਾਣਾ ਰਾਮਬਾਗ ’ਚ ਪੁਲਸ ਨੇ ਕੇਸ ਦਰਜ ਕੀਤਾ ਹੈ। ਥਾਣਾ ਰਾਮਬਾਗ ’ਚ ਤਾਇਨਾਤ ਐੱਸ. ਆਈ. ਰਾਜਬੀਰ ਕੌਰ ਨੂੰ ਦਿੱਤੀ ਸ਼ਿਕਾਇਤ ’ਚ ਰਚਨਾ ਵਾਸੀ ਜ਼ਿਲ੍ਹਾ ਗੁਰਦਾਸਪੁਰ ਨੇ ਦੱਸਿਆ ਕਿ ਉਹ ਪ੍ਰਾਈਵੇਟ ਸਕੂਲ ’ਚ ਅਧਿਆਪਕ ਹੈ। ਉਸਦੀਆਂ ਦੋ ਬੇਟੀਆਂ ਹਨ, ਜੋ ਕਿ ਨਾਬਾਲਗ ਹਨ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਦੀ ਭਾਜਪਾ ਨੂੰ ਚੁਣੌਤੀ,ਖੇਤੀ ਬਿੱਲਾਂ ’ਤੇ ਹਰਸਿਮਰਤ ਦੇ ਦਿਖਾਓ ਹਸਤਾਖ਼ਰ

ਬੀਤੇ ਦਿਨ ਉਹ ਆਪਣੇ ਭਤੀਜੇ ਦੇ ਵਿਆਹ ’ਤੇ ਗੁਰਦਾਸਪੁਰ ਤੋਂ ਆਪਣੇ ਪਰਿਵਾਰ ਸਮੇਤ ਸ਼ਿਵਾਲਾ ਰੋਡ ਸਥਿਤ ਇਕ ਵਿਆਹ ਪੈਲੇਸ ’ਚ ਸ਼ਾਮਲ ਹੋਣ ਲਈ ਆਈ ਸੀ। ਜਦੋਂ ਉਹ ਵਿਆਹ ਦੀਆਂ ਰਸਮਾਂ ’ਚ ਮਸ਼ਰੂਫ਼ ਸੀ ਤਾਂ ਉਸਨੇ ਆਪਣਾ ਮੋਬਾਇਲ ਫ਼ੋਨ ਆਪਣੀ ਧੀ ਨੂੰ ਫ਼ੜਾਇਆ ਹੋਇਆ ਸੀ। ਉਸੇ ਵੇਲੇ ਫ਼ੋਨ ’ਤੇ ਘੰਟੀ ਵੱਜੀ ਅਤੇ ਇਕ ਸਾਈਡ ’ਤੇ ਫ਼ੋਨ ਸੁਣਨ ਉਪਰੰਤ ਮੇਰੀ ਧੀ ਫ਼ੋਨ ਆਪਣੀ ਛੋਟੀ ਭੈਣ ਨੂੰ ਫ਼ੜਾ ਕੇ ਗੇਟ ਦੇ ਬਾਹਰ ਨਿਕਲ ਗਈ। ਸ਼ੱਕ ਦੇ ਆਧਾਰ ’ਤੇ ਮੈਂ ਆਪਣੀ ਲੜਕੀ ਦੇ ਪਿੱਛੇ ਗਈ ਤਾਂ ਵੇਖਿਆ ਕਿ ਵਿਆਹ ਪੈਲੇਸ ਦੇ ਬਾਹਰ ਹਾਂਡਾ ਸਿਟੀ ਗੱਡੀ ਖੜ੍ਹੀ ਸੀ, ਜਿਸ ’ਚ 3 ਨੌਜਵਾਨ ਸਵਾਰ ਸਨ। ਇਨ੍ਹਾਂ ’ਚੋਂ ਇਕ ਨੌਜਵਾਨ, ਜਿਸਨੂੰ ਉਹ ਪਹਿਲਾਂ ਤੋਂ ਹੀ ਜਾਣਦੀ ਸੀ, ਦਾ ਨਾਂ ਅਨਸੁਲ ਸਾਗਰ ਵਾਸੀ ਤਰੇਜਾ ਨਗਰ ਧਾਰੀਵਾਲ ਹੈ, ਜੋ ਆਪਣੇ ਦੋਵਾਂ ਸਾਥੀਆਂ ਦੀ ਮਦਦ ਨਾਲ ਉਸਦੀ ਲੜਕੀ ਨੂੰ ਕਾਰ ’ਚ ਬਿਠਾ ਕੇ ਵਰਗਲਾ ਕੇ ਆਪਣੇ ਨਾਲ ਬਟਾਲਾ ਰੋਡ ਵਾਲੀ ਸਾਈਡ ਵੱਲ ਲੈ ਗਿਆ।

ਇਹ ਵੀ ਪੜ੍ਹੋ : ਕਿਸਾਨੀ ਸੰਘਰਸ਼ ’ਤੇ ਸੁਖਬੀਰ ਬਾਦਲ ਦਾ ਬਿਆਨ, ਕਿਹਾ ਪ੍ਰਧਾਨ ਮੰਤਰੀ ਨੇ ਸਭ ਤੋਂ ਵੱਡੇ ਗੁਨਾਹਗਾਰ

2 ਘੰਟੇ ਭਾਲ ਕਰਨ ਤੋਂ ਬਾਅਦ ਜਦੋਂ ਅਸੀ ਵਾਪਸ ਬਟਾਲਾ ਰੋਡ ਤੋਂ ਸ਼ਿਵਾਲਾ ਰੋਡ ਵੱਲ ਪੈਲੇਸ ’ਚ ਵਾਪਸ ਆ ਰਹੇ ਸੀ ਤਾਂ ਵੇਖਿਆ ਕਿ ਉਨ੍ਹਾਂ ਦੀ ਲੜਕੀ ਸੈਲੀਬ੍ਰੇਸ਼ਨ ਮਾਲ ਦੇ ਬਾਹਰ ਖੜੀ ਸੀ। ਨਾਬਾਲਗ ਲੜਕੀ ਦੀ ਮਾਂ ਨੇ ਦੱਸਿਆ ਕਿ ਉਸਦੀ ਲੜਕੀ ਨੇ ਦੱਸਿਆ ਕਿ ਜਦੋਂ ਉਹ ਗੱਡੀ ਵਿਚ ਸੀ ਤਾਂ ਅਨਸੁਲ ਸਾਗਰ ਨੇ ਉਨ੍ਹਾਂ ਨੂੰ ਵੇਖ ਲਿਆ ਸੀ ਅਤੇ ਮੈਨੂੰ ਸੈਲੀਬ੍ਰੇਸ਼ਨ ਮਾਲ ਦੇ ਬਾਹਰ ਉਤਾਰ ਕੇ ਆਪਣੇ ਸਾਥੀਆਂ ਸਮੇਤ ਕਾਰ ਭਜਾ ਕੇ ਫ਼ਰਾਰ ਹੋ ਗਿਆ । ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।


Baljeet Kaur

Content Editor

Related News