5 ਅਗਸਤ ਨੂੰ ਸ਼ਿਵ ਮੰਦਰ ''ਚ ਹੋਵੇਗੀ ਸ਼ਨੀ ਨਵ-ਗ੍ਰਹਿ ਮੂਰਤੀ ਦੀ ਸਥਾਪਨਾ : ਬਿੱਲਾ

08/01/2020 3:19:27 PM

ਅੰਮ੍ਰਿਤਸਰ (ਅਨਜਾਣ) : ਵਿਸ਼ਾਲ ਸ਼ਨੀ ਨਵ-ਗ੍ਰਹਿ ਮੂਰਤੀ ਸਥਾਪਨਾ 5 ਅਗਸਤ ਨੂੰ ਸੁੱਕਾ ਤਾਲਾਬ ਸ਼ਿਵ ਮੰਦਰ 'ਚ ਸਵੇਰੇ 10 ਵਜੇ ਪੂਰਨ ਵਿਧੀ ਵਿਧਾਨ ਨਾਲ ਹੋਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ਿਵ ਮੰਦਿਰ ਕਮੇਟੀ ਸੁੱਕਾ ਤਾਲਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਬਿੱਲਾ ਨੇ ਵੱਖ-ਵੱਖ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ 3, 4 ਤੇ 5 ਅਗਸਤ ਨੂੰ ਮਹਾਨ ਵਿਦਵਾਨ ਪੰਡਿਤ ਹਵਨ ਯੱਗ ਕਰਨਗੇ ਤੇ ਮੂਰਤੀ ਪੂਜਾ ਕਰਨਗੇ। 

ਇਹ ਵੀ ਪੜ੍ਹੋਂ : ਜ਼ਹਿਰੀਲੀ ਸ਼ਰਾਬ ਨੇ ਉਜਾੜੇ ਹੱਸਦੇ-ਵੱਸਦੇ ਪਰਿਵਾਰ, ਕਈਆਂ ਦੇ ਪੁੱਤ ਤੇ ਕਈਆਂ ਦੇ ਉਜੜੇ ਸੁਹਾਗ

ਮੰਦਰ ਕਮੇਟੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਬਲਵਿੰਦਰ ਸਿੰਘ ਬਿੱਲਾ ਵਲੋਂ ਕਈ ਮਹੀਨਿਆਂ ਦੀ ਮਿਹਨਤ ਨਾਲ ਦਿਨ ਰਾਤ ਇਕ ਕਰਕੇ ਸ਼ਨੀ ਮੰਦਰ ਦੀ ਕਾਰਸੇਵਾ ਮੁਕੰਮਲ ਕਰਵਾਈ ਗਈ ਹੈ। ਬਲਵਿੰਦਰ ਸਿੰਘ ਬਿੱਲਾ ਤੇ ਉਨ੍ਹਾਂ ਦੀ ਧਰਮ ਪਤਨੀ ਨੀਲਮ ਇਹ ਮੂਰਤੀ ਜੈ ਪੁਰ ਤੋਂ ਜਾ ਕੇ ਲੈ ਕੇ ਆਏ ਹਨ। ਉਨ੍ਹਾਂ ਕਿਹਾ ਕਿ ਉਕਤ ਤਿੰਨੋ ਦਿਨ ਸ਼ਰਧਾਲੂ ਮੂੰਹ 'ਤੇ ਮਾਸਕ ਪਹਿਣ ਕੇ ਆਉਣ ਤੇ ਸਮਾਜਿਕ ਦੂਰੀ ਦਾ ਉਚੇਚਾ ਧਿਆਨ ਰੱਖਣ। ਇਸ ਮੌਕੇ ਸ੍ਰੀ ਸ਼ਾਮ ਲਾਲ, ਸਾਬਕਾ ਪ੍ਰਧਾਨ ਅਸ਼ੋਕ ਕੁਮਾਰ, ਸੁਰਿੰਦਰ ਕੁਮਾਰ ਗੋਲਡੀ, ਸੁਰਿੰਦਰ ਕੁਮਾਰ ਪਾਇਲ ਬੇਕਰੀ, ਪੂਰਨ ਸਿੰਘ, ਦਪਿੰਦਰ ਸਿੰਘ, ਪੰਡਿਤ ਕੈਲਾਸ਼ ਚੰਦ,ਪੰਡਿਤ ਅਨੂਪ ਜੀ, ਪੰਡਿਤ ਅਸ਼ੋਕ ਜੀ, ਪੰਡਿਤ ਸ਼ਗੁਨ ਜੀ, ਰਣਜੀਤ ਸਿੰਘ ਗਿੱਲ ਤੇ ਹੋਰ ਪਤਵੰਤੇ ਹਾਜ਼ਰ ਸਨ।

ਇਹ ਵੀ ਪੜ੍ਹੋਂ : ਪ੍ਰੇਮੀ ਵਲੋਂ ਪ੍ਰੇਮਿਕਾ 'ਤੇ ਤੇਜ਼ਾਬ ਪਾਉਣ ਦੇ ਮਾਮਲੇ 'ਚ ਨਵਾਂ ਮੋੜ, ਘਰ 'ਚ ਦਾਖ਼ਲ ਹੋ ਕੇ ਕੀਤਾ ਸੀ ਗਲਤ ਕੰਮ


Baljeet Kaur

Content Editor

Related News