ਅੰਮ੍ਰਿਤਸਰ ਜ਼ਿਲ੍ਹੇ ''ਚ ਕੋਰੋਨਾ ਦੇ 80 ਨਵੇਂ ਮਾਮਲਿਆਂ ਦੀ ਪੁਸ਼ਟੀ

08/29/2020 2:03:20 AM

ਅੰਮ੍ਰਿਤਸਰ,(ਦਲਜੀਤ)-ਜ਼ਿਲ੍ਹਾ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਣ ਕੋਰੋਨਾ ਤੇਜ਼ੀ ਨਾਲ ਫ਼ੈਲ ਰਿਹਾ ਹੈ। ਕੋਰੋਨਾ ਨਾਲ ਸ਼ੁੱਕਰਵਾਰ ਨੂੰ ਜਿੱਥੇ ਟੀ. ਬੀ. ਹਸਪਤਾਲ ਦੇ ਸੀਨੀਅਰ ਚੀਫ਼ ਫ਼ਾਰਮਾਸਿਸਟ ਅਤੇ ਇਕ ਹੋਰ ਮਰੀਜ਼ ਦੀ ਮੌਤ ਹੋ ਗਈ, ਉੱਥੇ ਹੀ 3 ਪੁਲਸ ਕਰਮਚਾਰੀ, 3 ਸਿਹਤ ਕਰਮਚਾਰੀ, 1 ਡਾਕਟਰ ਸਮੇਤ 80 ਨਵੇਂ ਮਾਮਲੇ ਸਾਹਮਣੇ ਆਏ ਹਨ। ਸਰਕਾਰ ਨੇ ਜੇਕਰ ਕੋਰੋਨਾ ਦੇ ਮਾਮਲਿਆਂ 'ਚ ਜਲਦ ਕੋਈ ਸਖ਼ਤ ਕਦਮ ਨਾ ਚੁੱਕਿਆ ਤਾਂ ਆਉਣ ਵਾਲੇ ਦਿਨਾਂ 'ਚ ਜਿੱਥੇ ਮੌਤਾਂ ਦੀ ਗਿਣਤੀ ਹੋਰ ਵਧ ਜਾਵੇਗੀ, ਉੱਥੇ ਹੀ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ ਵੀ ਵਧੇਗਾ।

ਜਾਣਕਾਰੀ ਮੁਤਾਬਕ ਕੋਰੋਨਾ ਰੋਜ਼ਾਨਾ ਲੋਕਾਂ ਦੀ ਜਾਨ ਲੈ ਰਿਹਾ ਹੈ। ਸਰਕਾਰ ਵੱਲੋਂ ਦਿੱਤੀ ਗਈ ਢਿੱਲ ਕਾਰਣ ਕਮਿਊਨਿਟੀ 'ਚ ਫ਼ੈਲ ਚੁੱਕਾ ਕੋਰੋਨਾ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ, ਜ਼ਿਲਾ ਟੀ. ਬੀ. ਹਸਪਤਾਲ ਦੇ ਚੀਫ਼ ਫ਼ਾਰਮਾਸਿਸਟ ਨਵਦੀਪ ਭਾਟੀਆ (60) ਦੀ ਕੋਰੋਨਾ ਨਾਲ ਅੱਜ ਮੌਤ ਗਈ। ਭਾਟੀਆ ਸ੍ਰੀ ਗੁਰੂ ਰਾਮਦਾਸ ਹਸਪਤਾਲ 'ਚ ਦਾਖਲ ਸਨ ਅਤੇ ਉਨ੍ਹਾਂ ਨੂੰ ਸ਼ੂਗਰ ਦੀ ਸ਼ਿਕਾਇਤ ਸੀ, ਦੂਸਰੀ ਮਰਨ ਵਾਲੀ ਇੰਦਰਾ (55) ਹੈ, ਉਹ ਗੁਰੂ ਨਾਨਕ ਦੇਵ ਹਸਪਤਾਲ 'ਚ ਦਾਖਲ ਸੀ, ਉਸ ਨੂੰ ਸ਼ੂਗਰ ਸੀ। ਫ਼ਿਲਹਾਲ ਹੁਣ ਜ਼ਿਲੇ 'ਚ ਮਰਨ ਵਾਲਿਆਂ ਦੀ ਗਿਣਤੀ 150 ਹੋ ਗਈ ਹੈ। ਜਦੋਂ ਕਿ ਕੁੱਲ ਪਾਜ਼ੇਟਿਵ 3691 ਹਨ ਅਤੇ ਇੰਨ੍ਹਾਂ 'ਚੋਂ 2914 ਠੀਕ ਹੋ ਚੁੱਕੇ ਹਨ, ਜਦੋਂਕਿ ਹਸਪਤਾਲਾਂ 'ਚ 627 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਸ਼ੁੱਕਰਵਾਰ ਕੁਲ 80 ਲੋਕ ਪਾਜ਼ੇਟਿਵ ਆਏ ਹਨ ਅਤੇ ਇੰਨ੍ਹਾਂ 'ਚੋਂ 50 ਕਮਿਊਨਿਟੀ ਤੋਂ ਹਨ, ਜਦੋਂਕਿ 30 ਸੰਪਰਕ ਵਾਲੇ ਹਨ।


Deepak Kumar

Content Editor

Related News