2022 ਦੀਆਂ ਚੋਣਾਂ ''ਚ ਕਰਾਂਗੇ ਭਾਰੀ ਬਹੁਮੱਤ ਹਾਸਲ : ਵਰਪਾਲ, ਖਾਲਸਾ

09/04/2020 5:21:10 PM

ਅੰਮ੍ਰਿਤਸਰ (ਅਨਜਾਣ) : ਲੋਕ ਇਨਸਾਫ਼ ਪਾਰਟੀ ਦੀ ਇਕੱਤਰਤਾ ਪਾਰਟੀ ਦੇ ਮਾਝਾ ਇੰਚਾਰਜ ਅਮਰੀਕ ਸਿੰਘ ਵਰਪਾਲ ਤੇ ਮਾਝਾ ਇੰਚਾਰਜ ਪ੍ਰਕਾਸ਼ ਸਿੰਘ ਮਾਹਲ ਦੀ ਅਗਵਾਈ 'ਚ ਵਾਰਡ ਨੰਬਰ 34 ਦੇ ਕੁਲਦੀਪ ਸਿੰਘ ਦੇ ਗ੍ਰਹਿ ਵਿਖੇ ਹੋਈ। ਇਸ ਮੌਕੇ ਪਾਰਟੀ ਦੇ ਪੰਜਾਬ ਧਾਰਮਿਕ ਵਿੰਗ ਦੇ ਪ੍ਰਧਾਨ ਜਗਜੋਤ ਸਿੰਘ ਖਾਲਸਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਪਾਰਟੀ ਨੂੰ ਉਦੋਂ ਵੱਡਾ ਬਲ ਮਿਲਿਆ ਜਦ ਕੁਲਦੀਪ ਸਿੰਘ ਨਾਲ ਮੁਖਤਿਆਰ ਸਿੰਘ, ਸੁਖਦੇਵ ਸਿੰਘ, ਸੁਖਵਿੰਦਰ ਸਿੰਘ, ਬਲਵੰਤ ਸਿੰਘ, ਗੁਰਮੀਤ ਸਿੰਘ, ਰਿੰਕੂ, ਪ੍ਰੀਤਮ ਸਿੰਘ, ਬੀਰਾ ਸਿੰਘ, ਮੰਗਲ ਸਿੰਘ, ਲਾਡੀ, ਪਰਮਜੀਤ ਸਿੰਘ ਤੇ ਗੁਰਦੇਵ ਸਿੰਘ ਪਾਰਟੀ 'ਚ ਸ਼ਾਮਲ ਹੋਏ। 

ਇਹ ਵੀ ਪੜ੍ਹੋ : ਲੱਖਾਂ ਰੁਪਏ ਖ਼ਰਚ ਇਸ ਵਿਅਕਤੀ ਨੇ ਸਰੀਰ 'ਚ ਕਰਵਾਏ 17 ਬਦਲਾਅ, ਵੇਖੋਂ ਹੈਰਾਨ ਕਰਦੀਆਂ ਤਸਵੀਰਾਂ

ਇਸ ਮੌਕੇ ਪਾਰਟੀ ਵਲੋਂ ਉਕਤ ਨਵੇ ਸ਼ਾਮਲ ਹੋਏ ਮੈਂਬਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕਰਦਿਆਂ ਕੁਲਦੀਪ ਸਿੰਘ ਨੂੰ ਵਾਰਡ ਨੰਬਰ 34 ਦਾ ਬੀ. ਸੀ. ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਖਾਲਸਾ, ਵਰਪਾਲ ਤੇ ਮਾਹਲ ਨੇ ਕਿਹਾ ਕਿ ਲੋਕਾਂ ਦਾ ਵਿਸ਼ਵਾਸ ਰਵਾਇਤੀ ਪਾਰਟੀਆਂ ਦੀਆਂ ਗੱਪਾਂ ਤੋਂ ਉੱਠ ਚੁੱਕਾ ਹੈ ਤੇ ਉਹ ਹੁਣ ਧੜਾਧੜ ਲੋਕ ਇਨਸਾਫ਼ ਪਾਰਟੀ ਦਾ ਪੱਲਾ ਫੜ ਰਹੇ ਨੇ। ਉਨ੍ਹਾਂ ਕਿਹਾ ਕਿ 2022 ਦੀਆਂ ਚੋਣਾਂ 'ਚ ਪਾਰਟੀ ਪੂਰੇ ਪੰਜਾਬ 'ਚ ਭਾਰੀ ਬਹੁਮੱਤ ਹਾਸਲ ਕਰੇਗੀ ਤੇ ਪੰਜਾਬ ਨੂੰ ਇਕ ਖੁਸ਼ਹਾਲ ਸੂਬਾ ਬਣਾਏਗੀ। 

ਇਹ ਵੀ ਪੜ੍ਹੋ : ਸਿਹਤ ਮੰਤਰਾਲਾ ਨੇ ਦੱਸਿਆ ਯਾਤਰਾ ਕਰਦੇ ਸਮੇਂ ਇਨ੍ਹਾਂ ਵਿਅਕਤੀਆਂ ਲਈ ਮਾਸਕ ਨਹੀਂ ਜ਼ਰੂਰੀ


Baljeet Kaur

Content Editor

Related News