ਬਦਮਾਸ਼ ਅੰਗਰੇਜ਼ ਦਾ ਸਾਥੀ 32 ਬੋਰ ਰਿਵਾਲਵਰ ਸਮੇਤ ਗ੍ਰਿਫਤਾਰ

01/05/2020 2:47:18 PM

ਅੰਮ੍ਰਿਤਸਰ (ਸੰਜੀਵ) : ਥਾਣਾ ਗੇਟ ਹਕੀਮਾਂ ਦੀ ਪੁਲਸ ਨੇ ਛਾਪੇਮਾਰੀ ਦੌਰਾਨ ਬਦਮਾਸ਼ ਅੰਗਰੇਜ਼ ਸਿੰਘ ਦੇ ਸਾਥੀ ਅਜੈ ਸਿੰਘ ਉਰਫ ਕਾਕਾ ਨਿਵਾਸੀ ਫਤਿਹ ਸਿੰਘ ਕਾਲੋਨੀ ਨੂੰ ਗ੍ਰਿਫਤਾਰ ਕੀਤਾ, ਜਿਸ ਦੇ ਕਬਜ਼ੇ 'ਚੋਂ 32 ਬੋਰ ਦੀ ਇਕ ਰਿਵਾਲਵਰ, 4 ਜ਼ਿੰਦਾ ਕਾਰਤੂਸ ਅਤੇ 2 ਚੱਲੇ ਕਾਰਤੂਸ ਬਰਾਮਦ ਹੋਏ। ਇਸ ਛਾਪੇਮਾਰੀ ਦੌਰਾਨ ਕਾਕੇ ਦਾ ਸਾਥੀ ਮੰਗਾ ਸਿੰਘ ਉਰਫ ਚਿੰਕੂ ਨਿਵਾਸੀ ਲੇਬਰ ਕਾਲੋਨੀ ਗੇਟ ਹਕੀਮਾਂ ਪੁਲਸ ਨੂੰ ਚਕਮਾ ਦੇ ਫਰਾਰ ਹੋ ਗਏ। ਦੋਵਾਂ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਥਾਣਾ ਗੇਟ ਹਕੀਮਾਂ ਦੇ ਇੰਚਾਰਜ ਇੰਸਪੈਕਟਰ ਸੁਖਬੀਰ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਅਜੈ ਸਿੰਘ ਬਦਮਾਸ਼ ਅੰਗਰੇਜ਼ ਦਾ ਸਾਥੀ ਹੈ। ਜੋ ਗੈਂਗਸਟਰਾਂ ਨੂੰ ਸ਼ਰਨ ਦਿੰਦਾ ਸੀ ਅਤੇ ਉਨ੍ਹਾਂ ਲਈ ਕੰਮ ਕਰਦਾ ਸੀ। ਅਜੈ ਸਿੰਘ 'ਤੇ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ।

Baljeet Kaur

This news is Content Editor Baljeet Kaur