ਅੱਗ ਲੱਗਣ ਕਾਰਨ ਸੜਿਆ ਘਰ ਦਾ ਸਾਰਾ ਸਾਮਾਨ, ਪਰਿਵਾਰਿਕ ਮੈਂਬਰ ਵਾਲ-ਵਾਲ ਬਚੇ

11/23/2020 4:48:31 PM

ਅੰਮ੍ਰਿਤਸਰ(ਛੀਨਾ): ਬੀਤੀ ਰਾਤ ਇਕ ਘਰ 'ਚ ਅੱਗ ਲੱਗਣ ਨਾਲ ਕਾਰ, ਬੁਲੇਟ ਮੋਟਰਸਾਈਕਲ, ਵੈਸਪਾ ਸਕੂਟਰ ਤੇ ਐਕਟਿਵਾ ਸਮੇਤ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਜਦ ਕਿ ਘਰ 'ਚੋ ਮੋਜ਼ੂਦ ਪਰਿਵਾਰਕ ਮੈਂਬਰਾ ਨੇ ਗੁਆਂਢੀਆਂ ਦੇ ਘਰ ਰਾਹੀਂ ਬਾਹਰ ਆ ਕੇ ਬਹੁਤ ਮੁਸ਼ਕਲ ਨਾਲ ਜਾਨ ਬਚਾਈ। ਇਸ ਸਬੰਧ 'ਚ ਜਾਣਕਾਰੀ ਦਿੰਦਿਆ ਮਨਿੰਦਰ ਪਾਲ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਕੋਟ ਆਤਮਾ ਰਾਮ ਨੇ ਦੱਸਿਆ ਕਿ ਬੀਤੀ ਰਾਤ 2:15 ਵਜੇ ਦੇ ਕਰੀਬ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਸਾਡੇ ਘਰ 'ਚ ਅੱਗ ਲੱਗ ਗਈ। ਦੇਖਦਿਆਂ ਹੀ ਦੇਖਦਿਆਂ ਕੁਝ ਪਲਾ 'ਚ ਹੀ ਅੱਗ ਨੇ ਸਾਰੇ ਘਰ ਨੂੰ ਆਪਣੀ ਲਪੇਟ 'ਚ ਲੈ ਲਿਆ। ਉਨ੍ਹਾਂ ਦੱਸਿਆ ਕਿ ਅੱਗ ਲੱਗਣ 'ਤੇ ਤੁਰੰਤ ਕੰਟਰੋਲ ਰੂਮ ਵਿਖੇ ਫੋਨ ਕਰਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਭੇਜਣ ਲਈ ਅਪੀਲ ਕੀਤੀ ਗਈ ਪਰ ਫਾਇਰ ਬ੍ਰਿਗੇਡ ਦੀ ਇਕ ਗੱਡੀ ਕਰੀਬ ਸਵਾ ਘੰਟੇ ਬਾਅਦ ਪਹੁੰਚੀ ਜਿਸ ਕੋਲ ਵੀ ਅੱਗ ਬਝਾਉਣ ਦਾ ਪੂਰਾ ਪ੍ਰਬੰਧ ਨਹੀਂ ਸੀ।

PunjabKesari

ਇੰਦਰਜੀਤ ਸਿੰਘ ਨੇ ਕਿਹਾ ਕਿ ਆਂਢ-ਗੁਆਂਢ 'ਚ ਰਹਿਣ ਵਾਲੇ ਲੋਕਾਂ ਦੀ ਮਦਦ ਸਦਕਾ ਬਹੁਤ ਮੁਸ਼ਕਲ ਨਾਲ ਅੱਗ 'ਤੇ ਕਾਬੂ ਪਾਇਆ ਪਰ ਉਦੋਂ ਤੱਕ ਘਰ ਦੇ ਅੰਦਰ ਖੜੀ ਸਵਿੱਫਟ ਡਿਜ਼ਾਇਰ ਕਾਰ, ਬੁਲੇਟ ਮੋਟਰਸਾਈਕਲ, ਵੈਸਪਾ ਸਕੂਟਰ, ਐਕਟਿਵਾ, ਏ.ਸੀ., ਟੈਲੀਵਿਜਨ, 2 ਫਰਿਜਾਂ, ਵਾਸ਼ਿੰਗ ਮਸ਼ੀਨ, ਗੈਂਸ ਗੀਜਰ, ਸਮੇਤ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਉਨ੍ਹਾਂ ਦੱਸਿਆ ਕਿ ਘਰ ਦੇ ਥੱਲੇ ਹੀ ਸਪੀਕਰ ਬਾਕਸ ਬਨਾਉਣ ਦੀ ਸਾਡੀ ਫੈਕਟਰੀ ਹੈ ਜਿਥੇ ਪਿਆ ਹੋਇਆ ਸਾਰਾ ਮਟੀਰੀਅਲ ਤੇ ਮਸ਼ੀਨਰੀ ਵੀ ਸੜ ਗਈ ਹੈ। ਇਸ ਮੌਕੇ 'ਤੇ ਸਮਾਜ ਸੇਵਕ ਹਰਪਾਲ ਸਿੰਘ ਦਾਸੂਵਾਲ, ਜਸਪਾਲ ਸਿੰਘ ਹੀਰਾ ਤੇ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਮੈਨੇਜਰ ਜਤਿੰਦਰ ਸਿੰਘ ਭੋਲੂ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਤੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਆਖਿਆ ਕਿ ਪ੍ਰਭਾਵਿਤ ਪਰਿਵਾਰ ਦੇ ਘਰ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋਇਆ ਹੈ ਜਿੰਨਾ ਦੀ ਹਰ ਸੰਭਵ ਮਦਦ ਕੀਤੀ ਜਾਵੇ। 


Aarti dhillon

Content Editor

Related News