ਹਲਕਾ ਅਜਨਾਲਾ ਦੇ ਨੌਜਵਾਨ ਰਵਾਇਤੀ ਪਾਰਟੀਆਂ ਨੂੰ ਛੱਡ ਲੋਕ ਇਨਸਾਫ਼ ਪਾਰਟੀ ‘ਚ ਹੋਏ ਸ਼ਾਮਲ

04/13/2021 4:41:44 PM

ਅੰਮ੍ਰਿਤਸਰ (ਅਨਜਾਣ) - ਲੋਕ ਇਨਸਾਫ਼ ਪਾਰਟੀ ਦੀ ਹੰਗਾਮੀ ਇਕੱਤਰਤਾ ਪੰਜਾਬ ਧਾਰਮਿਕ ਵਿੰਗ ਦੇ ਪ੍ਰਧਾਨ ਤੇ ਹਲਕਾ ਅਜਨਾਲਾ ਦੇ ਇੰਚਾਰਜ ਜਗਜੋਤ ਸਿੰਘ ਖਾਲਸਾ ਦੀ ਅਗਵਾਈ ਵਿੱਚ ਹੋਈ। ਇਸ ਮੌਕੇ ਪਿੰਡ ਕਾਮਲਪੁਰਾ ਦੇ ਨੌਜਵਾਨ ਗੁਰਪ੍ਰੀਤ ਸਿੰਘ ਦੀ ਅਗਵਾਈ ‘ਚ ਵੱਡੀ ਗਿਣਤੀ ‘ਚ ਨੌਜਵਾਨ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਲੋਕ ਇਨਸਾਫ਼ ਪਾਰਟੀ ‘ਚ ਸ਼ਾਮਲ ਹੋਏ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਗਜੋਤ ਸਿੰਘ ਖਾਲਸਾ ਨੇ ਦੱਸਿਆ ਕਿ ਲੋਕਾਂ ਦਾ ਵਿਸ਼ਵਾਸ ਅਕਾਲੀ, ਭਾਜਪਾ ਤੇ ਕਾਂਗਰਸ ਦੀਆਂ ਲੂੰਬੜ ਚਾਲਾਂ ਤੋਂ ਉੱਠ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀ 2022 ਦੀਆਂ ਚੋਣਾਂ ‘ਚ ਲੋਕ ਇਨਸਾਫ਼ ਪਾਰਟੀ ਵੱਡੀ ਬਹੁਮੱਤ ਨਾਲ ਅੱਗੇ ਆਵੇਗੀ ਅਤੇ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਦੇ ਹੱਕ ਦਿਵਾਏਗੀ। 

ਪੜ੍ਹੋ ਇਹ ਵੀ ਖਬਰ - ਵੱਡੀ ਖ਼ਬਰ : ਟਿਕਰੀ ਬਾਰਡਰ ‘ਤੇ ਪਿੰਡ ਢਿੱਲਵਾਂ ਦੇ ਕਿਸਾਨ ਦਾ ਦੋਸਤ ਵਲੋਂ ਕਤਲ

ਪੜ੍ਹੋ ਇਹ ਵੀ ਖਬਰ - ਬਟਾਲਾ : ਸਰਕਾਰੀ ਸਕੂਲ ਦੀ ਅਧਿਆਪਕ ’ਤੇ ਤੇਜ਼ਧਾਰ ਦਾਤਰ ਨਾਲ ਕਾਤਲਾਨਾ ਹਮਲਾ, ਹਾਲਤ ਨਾਜ਼ੁਕ (ਵੀਡੀਓ)

ਆਪਣੇ ਸਾਥੀਆਂ ਸਮੇਤ ਨਵੇਂ ਸ਼ਾਮਲ ਹੋਏ ਨੌਜਵਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਰਵਾਇਤੀ ਪਾਰਟੀਆਂ ਵੱਲੋਂ ਪੰਜਾਬ ਦੇ ਲੋਕਾਂ ਦੇ ਹੱਕ ਹਕੂਕਾਂ ਨੂੰ ਲੁੱਟਣ ਕਾਰਣ ਛੱਡ ਕੇ ਸਿਮਰਜੀਤ ਸਿੰਘ ਬੈਂਸ ਦੀ ਪਾਰਟੀ ‘ਚ ਸ਼ਾਮਲ ਹੋਏ ਹਨ। ਉਹ ਆਉਣ ਵਾਲੀਆਂ ਚੋਣਾਂ ‘ਚ ਹਲਕਾ ਅਜਨਾਲਾ ਤੋਂ ਜਗਜੋਤ ਸਿੰਘ ਖਾਲਸਾ ਨੂੰ ਭਾਰੀ ਬਹੁਮੱਤ ਨਾਲ ਜਿਤਾ ਕੇ ਸਿਮਰਜੀਤ ਸਿੰਘ ਦੀ ਪਾਰਟੀ ਨੂੰ ਮਜ਼ਬੂਤ ਕਰਨਗੇ। ਇਸ ਮੌਕੇ ਰਣਜੀਤ ਸਿੰਘ, ਸਕੱਤਰ ਸਿੰਘ, ਬਿਕਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਰੋਬਿਨ ਤੇ ਮਨਦੀਪ ਸਿੰਘ ਸਮੇਤ ਸੈਂਕੜੇ ਨੌਜਵਾਨਾਂ ਨੇ ਪਾਰਟੀ ‘ਚ ਸ਼ਮੂਲੀਅਤ ਕੀਤੀ।

ਪੜ੍ਹੋ ਇਹ ਵੀ ਖਬਰ - ਗੁਰਦੁਆਰਾ ਸਾਹਿਬ ਦੇ ਮੁਲਾਜ਼ਮ ਦੇ ਕਤਲ ਦਾ ਮਾਮਲਾ: ਇਕਤਰਫਾ ਪਿਆਰ 'ਚ ਪਾਗਲ ਧੀ ਦੇ ਆਸ਼ਕ ਨੇ ਕੀਤਾ ਸੀ ਕਤਲ

ਪੜ੍ਹੋ ਇਹ ਵੀ ਖਬਰ - ਹੋਟਲ ’ਚ ਪ੍ਰੇਮੀ ਨਾਲ ਰੰਗਰਲੀਆਂ ਮਨਾ ਰਹੀ ਸੀ ਪਤਨੀ, ਅਚਾਨਕ ਪੁੱਜੇ ਪਤੀ ਨੇ ਚਾੜ੍ਹਿਆ ਕੁਟਾਪਾ, ਵੇਖੋ ਵੀਡੀਓ


rajwinder kaur

Content Editor

Related News