ਭਾਜਪਾ ਕਿਸਾਨ ਮੋਰਚਾ ਦੇ ਨਵੇਂ ਸੂਬਾਈ ਮੀਤ ਪ੍ਰਧਾਨ ਨੂੰ ਕੀਤਾ ਸਨਮਾਨਿਤ

07/28/2020 4:44:01 PM

ਅਜਨਾਲਾ (ਰਜਿੰਦਰ ਹੁੰਦਲ) : ਪੰਜਾਬ ਪ੍ਰਦੇਸ਼ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਭਾਜਪਾ ਸੂਬਾ ਕਿਸਾਨ ਮੋਰਚਾ ਦੇ ਪ੍ਰਧਾਨ ਬਿਕਰਮਜੀਤ ਸਿੰਘ ਚੀਮਾਂ ਵਲੋਂ ਕਿਸਾਨ ਮੋਰਚਾ ਦਾ ਗਠਨ ਕੀਤਾ ਗਿਆ ਸੀ। ਇਸ 'ਚ ਸਤਿੰਦਰ ਸਿੰਘ ਮਾਕੋਵਾਲ ਨੂੰ ਸੂਬਾਈ ਮੀਤ ਪ੍ਰਧਾਨ ਚੁਣੇ ਜਾਣ 'ਤੇ ਭਾਜਪਾ ਜਿਲਾ ਅੰਮ੍ਰਿਤਸਰ ਦੇ ਦਿਹਾਤੀ ਪ੍ਰਧਾਨ ਹਰਦਿਆਲ ਸਿੰਘ ਔਲਖ ਨੇ ਆਪਣੀ ਟੀਮ ਨਾਲ ਸਤਿੰਦਰ ਸਿੰਘ ਮਕੋਵਾਲ ਨੂੰ ਸਨਮਾਨਿਤ ਕੀਤਾ। ਇਸ ਮੌਕੇ ਦਿਹਾਤੀ ਪ੍ਰਧਾਨ ਹਰਦਿਆਲ ਸਿੰਘ ਔਲਖ ਨੇ ਕਿਹਾ ਕਿ ਉਹ ਪਾਰਟੀ ਦੇ ਫੈਸਲੇ ਦਾ ਸਵਾਗਤ ਕਰਨੇ ਹਨ ਅਤੇ ਆਸ਼ਾ ਕਰਦੇ ਹਨ ਕਿ ਨਵੇਂ ਚੁਣੇ ਆਹੁਦੇਦਾਰਾਂ ਵਲੋਂ ਪਾਰਟੀ ਦੀ ਮਜ਼ਬੂਤੀ 'ਚ ਕੋਈ ਕਮੀਂ ਨਹੀਂ ਛੱਡੀ ਜਾਵੇਗੀ।

ਇਹ ਵੀ ਪੜ੍ਹੋਂ : ਆਖਿਰ ਕਿਉਂ ਸਿੱਖ ਧਰਮ ਛੱਡਣ ਦੀ ਚਿਤਾਵਨੀ ਦੇ ਰਿਹੈ ਇਹ ਵਿਅਕਤੀ, ਜਾਣੋ ਵਜ੍ਹਾ (ਵੀਡੀਓ)

ਇਸ ਮੌਕੇ ਨਵੇਂ ਚੁਣੇ ਗਏ ਮੀਤ ਪ੍ਰਧਾਨ ਸਤਿੰਦਰ ਸਿੰਘ ਮਾਕੋਵਾਲ਼ ਨੇ ਕਿਹਾ ਕਿ ਉਹ ਪਾਰਟੀ ਵਲੋਂ ਦਿੱਤੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਉਹ ਪਾਰਟੀ ਦਾ ਇਸ ਲਈ ਧੰਨਵਾਦ ਕਰਦੇ ਹਨ।

ਇਹ ਵੀ ਪੜ੍ਹੋਂ : ਕੈਨੇਡਾ ਤੋਂ ਆਈ ਦੁਖਦਾਈ ਖ਼ਬਰ: 22 ਸਾਲਾ ਪੰਜਾਬੀ ਦੀ ਝੀਲ 'ਚ ਡੁੱਬਣ ਨਾਲ ਮੌਤ


Baljeet Kaur

Content Editor

Related News