ਗੁਰੂ ਨਗਰੀ ਅੰਮ੍ਰਿਤਸਰ ਵਿਖੇ ਪੁੱਤ ਨੇ ਘਰੋਂ ਕੱਢਿਆ ਪਿਓ, ਟੌਫੀਆਂ ਵੇਚ ਖਾ ਰਿਹੈ ਦੋ ਵਕਤ ਦੀ ਰੋਟੀ

08/11/2023 3:14:54 PM

ਅੰਮ੍ਰਿਤਸਰ- ਮਾਂ-ਬਾਪ ਆਪਣੇ ਬੱਚਿਆ ਨੂੰ ਪਾਲਣ ਲਈ ਸਭ ਕੁਝ ਕਰਨ ਨੂੰ ਤਿਆਰ ਹੋ ਜਾਂਦੇ ਹਨ, ਪਰ ਕਈ ਬੱਚੇ ਅਜਿਹੇ ਵੀ ਹੁੰਦੇ ਜੋ ਆਪਣੇ ਮਾਂ-ਬਾਪ ਨੂੰ ਬੋਝ ਸਮਝ ਕੇ ਘਰੋਂ ਬਾਹਰ ਕੱਢ ਦਿੰਦੇ ਹਨ। ਇਸ ਤਰ੍ਹਾਂ ਦਾ ਹੀ ਅੰਮ੍ਰਿਤਸਰ ਇਕ 95 ਸਾਲਾ ਬੂਆ ਸਿੰਘ ਨਾਲ ਹੋਇਆ ਹੈ। ਬੂਆ ਸਿੰਘ ਦਾ ਇਕਲੌਤਾ ਪੁੱਤਰ ਹੋਣ ਕਾਰਨ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਬਹੁਤ ਹੀ ਲਾਡ-ਪਿਆਰ ਨਾਲ ਪਾਲਿਆ ਸੀ, ਪਰ ਜਦੋਂ ਬੂਆ ਸਿੰਘ ਦੀ ਉਮਰ ਵੱਧ ਗਈ ਤਾਂ ਉਸ ਦੇ ਸਰੀਰ ਕਮਜ਼ੋਰ ਹੋ ਗਿਆ ਤੇ ਹੱਥ ਪੈਰ ਵੀ ਕੰਬਦੇ ਹਨ। ਜਦੋਂ ਉਸ ਕੋਲ ਕੋਈ ਕੰਮ ਨਹੀਂ ਹੁੰਦਾ ਸੀ ਤਾਂ ਉਸ ਦੇ ਪੁੱਤਰ ਨੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ।

ਇਹ ਵੀ ਪੜ੍ਹੋ- ਧੀ ਦਾ ਕਤਲ ਕਰਨ ਮਗਰੋਂ Bike ਨਾਲ ਬੰਨ੍ਹ ਪੂਰੇ ਪਿੰਡ 'ਚ ਘੁਮਾਈ ਸੀ ਮ੍ਰਿਤਕ ਦੇਹ, ਹੁਣ ਪਿਓ ਨੇ ਕੀਤਾ ਸਰੰਡਰ

ਇੰਨਾ ਕੁਝ ਹੋਣ ਦੇ ਬਾਵਜੂਦ ਵੀ ਬੂਆ ਸਿੰਘ ਨੇ ਹੌਂਸਲਾ ਨਹੀਂ ਤੋੜਿਆ ਅਤੇ ਸਾਈਕਲ ਸਾਫ਼ ਕਰ ਕੇ ਘਰੋਂ ਨਿਕਲ ਗਏ। ਉਨ੍ਹਾਂ ਨੇ ਬਿਰਧ ਆਸ਼ਰਮ ਜਾਂ ਕਿਸੇ ਅੱਗੇ ਹੱਥ ਫੈਲਾਉਣ ਤੋਂ ਚੰਗਾ ਹੱਥੀਂ ਕਿਰਤ ਕਰਨ ਦਾ ਸੋਚਿਆ। ਜਿਸ ਦੇ  ਚੱਲਦੇ ਉਨ੍ਹਾਂ ਨੇ ਗਲੀ-ਗਲੀ ਪਾਪੜ, ਟੌਫੀਆਂ, ਆਚਾਰ ਅਤੇ ਹੋਰ ਸਾਮਾਨ ਵੇਚਣਾ ਸ਼ੁਰੂ ਕੀਤਾ। 95 ਸਾਲ ਦੀ ਉਮਰ 'ਚ ਕੰਮ ਕਰਨਾ ਉਨ੍ਹਾਂ ਲਈ ਸੌਖਾ ਨਹੀਂ ਸੀ ਪਰ ਫਿਰ ਵੀ ਉਨ੍ਹਾਂ ਨੇ ਹਾਰ ਨਹੀਂ ਮੰਨੀ। ਬੂਆ ਸਿੰਘ ਥੌੜੀ ਦੇਰ ਚੱਲਦੇ ਤਾਂ ਉਨ੍ਹਾਂ ਨੂੰ ਸਾਹ ਲੈਣ 'ਚ ਤੰਗੀ ਹੁੰਦੀ ਹੈ, ਇਹ ਸਭ ਦੇਖ ਕੇ ਸੁਲਤਾਨਵਿੰਡ ਰੋਡ ਸਥਿਤ ਖੰਡੇ ਵਾਲਾ ਚੌਂਕ ਦੇ ਇਕ ਦੁਕਾਨਦਾਰ ਨੇ ਉਸ ਨੂੰ ਦੁਕਾਨ ਦੇ ਨੇੜੇ ਫੁੱਟਪਾਥ 'ਤੇ ਜਗ੍ਹਾ ਦੇ ਦਿੱਤੀ। ਹੁਣ ਬੂਆ ਸਿੰਘ ਨੇ ਇੱਥੇ ਇੱਕ ਛੋਟੀ ਜਿਹੀ ਦੁਕਾਨ ਬਣਾ ਲਈ ਹੈ। ਇੱਥੇ ਉਹ ਪਾਪੜ, ਟੌਫੀਆਂ, ਆਚਾਰ ਅਤੇ ਹੋਰ ਸਾਮਾਨ ਵੇਚਦੇ ਹਨ। ਬੂਆ ਸਿੰਘ ਇੰਨਾ ਕਮਾ ਲੈਂਦੇ ਹਨ ਕਿ ਉਹ ਤੇ ਉਨ੍ਹਾਂ ਦੀ ਪਤਨੀ ਦੋ ਵਕਤ ਦੀ ਰੋਟੀ ਖਾ ਸਕਦੇ ਹਨ।

ਇਹ ਵੀ ਪੜ੍ਹੋ- ਅੰਮ੍ਰਿਤਸਰ-ਪਠਾਨਕੋਟ ਹਾਈਵੇ 'ਤੇ ਵਾਪਰਿਆ ਭਾਣਾ, ਇਕ ਵਿਅਕਤੀ ਦੀ ਮੌਤ, ਦੂਜੇ ਦੀ ਵੱਢੀ ਗਈ ਬਾਂਹ

ਜਾਣਕਾਰੀ ਅਨੁਸਾਰ ਬੂਆ ਸਿੰਘ ਦਾ ਕਹਿਣਾ ਹੈ ਕਿ ਜਦੋਂ ਬੱਚੇ ਨੇ ਘਰੋਂ ਕੱਢਿਆ ਸੀ ਤਾਂ ਦਿਲ ਬਹੁਤ ਦੁਖ ਨਾਲ ਭਰ ਗਿਆ ਸੀ। ਇਹ ਚਿੰਤਾ ਵੀ ਖਾ ਰਹੀ ਸੀ ਕਿ ਇਸ ਅਵਸਥਾ 'ਚ ਜੀਵਨ ਦਾ ਅੰਤ ਕਿਵੇਂ ਹੋਵੇਗਾ। ਪਤਨੀ ਨਾਲ ਕਿੱਥੇ ਜਾਵਾਂਗਾ। ਉਨ੍ਹਾਂ ਕਿਹਾ ਕਿ ਫਿਰ ਸ੍ਰੀ ਗੁਰੂ ਗੋਬਿੰਦ ਦਾ ਨਾਮ-ਸਿਮਰਨ ਕਰ ਕੇ ਕੰਮ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਉਹ ਹੁਣ ਇੰਨਾ ਕਮਾ ਲੈਂਦੇ ਹਨ ਕਿ ਦੋ ਵਕਤ ਦੀ ਰੋਟੀ ਆਪ ਤੇ ਪਤਨੀ ਨੂੰ ਖਵਾ ਸਕਦਾ ਹਾਂ।

ਇਹ ਵੀ ਪੜ੍ਹੋ- ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੀ ਮੌਤ ਮਗਰੋਂ ਪਰਿਵਾਰ 'ਤੇ ਟੁੱਟਾ ਦੁੱਖਾਂ ਦਾ ਪਹਾੜ, ਰੋ-ਰੋ ਦੱਸੀਆਂ ਇਹ ਗੱਲਾਂ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan