ਅਫਗਾਨਿਸਤਾਨ ਤੋਂ ਆਏ ਟਰੱਕ ’ਚੋਂ ਮਿਲਿਆ 350 ਗ੍ਰਾਮ ਪਾਊਡਰ, RDX ਦੇ ਸ਼ੱਕ ਕਾਰਨ ਬੰਬ ਸਕੁਐਡ ਨੂੰ ਬੁਲਾਇਆ

08/18/2022 10:03:24 AM

ਅੰਮ੍ਰਿਤਸਰ (ਨੀਰਜ)- ਕਸਟਮ ਵਿਭਾਗ ਦੀ ਟੀਮ ਨੇ ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਅਫਗਾਨਿਸਤਾਨ ਤੋਂ ਆਏ ਟਰੱਕ ਦੇ ਥੱਲਿਓਂ 350 ਗ੍ਰਾਮ ਪਾਊਡਰ ਬਰਾਮਦ ਕੀਤਾ ਹੈ, ਜਿਸ ਨੂੰ ਬੜੀ ਹੁਸ਼ਿਆਰੀ ਨਾਲ ਇਕ ਡੱਬੇ ਵਿਚ ਬੰਦ ਕਰ ਕੇ ਖੋਖਿਆਂ ਵਿਚ ਲੁਕਾ ਕੇ ਰੱਖਿਆ ਗਿਆ ਸੀ। ਜਾਣਕਾਰੀ ਅਨੁਸਾਰ ਜ਼ਬਤ ਕੀਤੇ ਗਏ ਪਾਊਡਰ ਦੇ ਆਰ. ਡੀ. ਐਕਸ ਹੋਣ ਦੇ ਸ਼ੱਕ ’ਤੇ ਕਸਟਮ ਵਿਭਾਗ ਨੇ ਬੀ. ਐੱਸ. ਐੱਫ. ਦੇ ਬੰਬ ਦਸਤੇ ਨੂੰ ਆਦੇਸ਼ ਦਿੱਤੇ ਅਤੇ ਪਾਊਡਰ ਵਾਲਾ ਬਾਕਸ ਖੋਲ੍ਹਿਆ ਗਿਆ ਪਰ ਉਸ ’ਚੋਂ ਆਰ. ਡੀ. ਐਕਸ. ਨਹੀਂ ਮਿਲਿਆ। 

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ: ਪੁਲਸ ਦੀ ਗੱਡੀ ਹੇਠਾਂ ਬੰਬ ਰੱਖਣ ਵਾਲੇ 2 ਮੁਲਜ਼ਮ ਗ੍ਰਿਫ਼ਤਾਰ, ਰਿੰਦਾ ਗੈਂਗ ਨਾਲ ਜੁੜਿਆ ਨਾਂ

ਇਸ ਤੋਂ ਬਾਅਦ ਹੈਰੋਇਨ ਹੋਣ ਦਾ ਸ਼ੱਕ ਹੋਣ ਕਾਰਨ ਜਾਂਚ ਕਰਵਾਈ ਗਈ ਪਰ ਹੈਰੋਇਨ ਵਾ ਨਹੀਂ ਮਿਲੀ, ਜਿਸ ਤੋਂ ਬਾਅਦ ਵਿਭਾਗ ਨੇ ਇਸ ਪਾਊਡਰ ਨੂੰ ਜਾਂਚ ਲਈ ਵੱਡੀ ਲੈਬ ਵਿਚ ਭੇਜ ਦਿੱਤਾ ਹੈ। ਕਸਟਮ ਵਿਭਾਗ ਦੇ ਸੰਯੁਕਤ ਕਮਿਸ਼ਨਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇੱਕ ਹਫ਼ਤਾ ਪਹਿਲਾਂ ਅਜਿਹਾ ਪਾਊਡਰ ਫੜਿਆ ਗਿਆ ਸੀ, ਜਿਸ ਦੀ ਹਾਲੇ ਤੱਕ ਕੋਈ ਸੂਚਨਾ ਨਹੀਂ ਮਿਲੀ, ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ: ਕੁੱਤੇ ਦੀ ਵਜ੍ਹਾ ਕਰਕੇ ਟਲਿਆ ਅੰਮ੍ਰਿਤਸਰ 'ਚ ਬੰਬ ਧਮਾਕਾ, ਵੀਡੀਓ ਵਾਇਰਲ

rajwinder kaur

This news is Content Editor rajwinder kaur